ਪੜਚੋਲ ਕਰੋ
(Source: ECI/ABP News)
ਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜ
ਮਨੁੱਖੀ ਵਿਕਾਸ ਦਾ ਕ੍ਰਮ ਜਿੰਨਾ ਜ਼ਿਆਦਾ ਰਹੱਸਮਈ ਹੈ, ਇਹ ਉਨ੍ਹਾਂ ਹੀ ਦਿਲਚਸਪ ਵੀ ਹੈ। ਦੁਨੀਆਂ ਭਰ ਦੇ ਵਿਗਿਆਨੀ ਮਨੁੱਖੀ ਵਿਕਾਸ ਸਬੰਧੀ ਨਵੀਂ ਜਾਣਕਾਰੀ ਇਕੱਠੀ ਕਰਨ ਲਈ ਨਿਰੰਤਰ ਖੋਜ 'ਤੇ ਖੋਜ ਕਰ ਰਹੇ ਹਨ। ਬਹੁਤ ਸਾਰੇ ਰਹੱਸਾਂ ਤੋਂ ਪਰਦਾ ਵੀ ਉੱਠ ਚੁੱਕਿਆ ਹੈ।
![ਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜ Stone Age chewing gum holds clues to the life of a young girl who lived 5,700 years ago ਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜ](https://static.abplive.com/wp-content/uploads/sites/5/2019/12/23172958/Stone-Age-chewing-gum.jpg?impolicy=abp_cdn&imwidth=1200&height=675)
ਲੰਡਨ: ਮਨੁੱਖੀ ਵਿਕਾਸ ਦਾ ਕ੍ਰਮ ਜਿੰਨਾ ਜ਼ਿਆਦਾ ਰਹੱਸਮਈ ਹੈ, ਇਹ ਉਨ੍ਹਾਂ ਹੀ ਦਿਲਚਸਪ ਵੀ ਹੈ। ਦੁਨੀਆਂ ਭਰ ਦੇ ਵਿਗਿਆਨੀ ਮਨੁੱਖੀ ਵਿਕਾਸ ਸਬੰਧੀ ਨਵੀਂ ਜਾਣਕਾਰੀ ਇਕੱਠੀ ਕਰਨ ਲਈ ਨਿਰੰਤਰ ਖੋਜ 'ਤੇ ਖੋਜ ਕਰ ਰਹੇ ਹਨ। ਬਹੁਤ ਸਾਰੇ ਰਹੱਸਾਂ ਤੋਂ ਪਰਦਾ ਵੀ ਉੱਠ ਚੁੱਕਿਆ ਹੈ। ਇਸ ਦੇ ਬਾਵਜੂਦ, ਅਜੇ ਵੀ ਬਹੁਤ ਸਾਰੇ ਤੱਥ ਹਨ, ਜਿਨ੍ਹਾਂ ਬਾਰੇ ਵਿਸ਼ਵ ਅਣਜਾਣ ਹੈ। ਇਸ ਕੜੀ 'ਚ ਖੋਜਕਰਤਾਵਾਂ ਨੂੰ ਵੱਡੀ ਸਫਲਤਾ ਮਿਲੀ ਹੈ।
ਖੋਜਕਰਤਾਵਾਂ ਨੇ ਨਾ ਸਿਰਫ ਪੁਰਾਣੇ ਚਿਇੰਗਮ ਰਾਹੀਂ ਚਿਇੰਗਮ ਖਾਣ ਵਾਲੇ ਦੇ ਲਿੰਗ ਦਾ ਪਤਾ ਕੀਤਾ, ਬਲਕਿ ਇਹ ਵੀ ਪਤਾ ਲਾਇਆ ਕਿ ਉਸ ਨੇ ਆਖਰੀ ਵਾਰ ਕੀ ਖਾਧਾ ਸੀ। ਅਸਲ 'ਚ ਖੋਜਕਰਤਾਵਾਂ ਨੂੰ 5,700 ਸਾਲ ਦੇ ਯੁੱਗ ਦਾ ਚਬਾਉਣ ਵਾਲਾ ਪਦਾਰਥ ਮਿਲਿਆ ਸੀ। ਉਸ 'ਤੇ ਪਾਏ ਗਏ ਕੀਟਾਣੂਆਂ ਦੀ ਜਾਂਚ ਤੋਂ ਪਤਾ ਚੱਲਿਆ ਕਿ ਉਸ ਨੂੰ ਇੱਕ ਔਰਤ ਨੇ ਚਬਾਇਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਖੋਜਕਰਤਾਵਾਂ ਨੇ ਹੱਡੀਆਂ ਦੇ ਨਮੂਨਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਡੀਐਨਏ ਇਕੱਠਾ ਕੀਤੇ ਹਨ।
ਡੈਨਮਾਰਕ ਦੀ ਕੋਪੇਨਹੇਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਕੁਝ ਚਿਪਚਿਪਾ ਪਦਾਰਥ ਮਿਲਿਆ। ਜਦੋਂ ਉਨ੍ਹਾਂ ਨੇ ਉਸ ਦੀ ਜਾਂਚ ਕੀਤੀ, ਉਸ ਤੋਂ ਡੀਐਨਏ ਇਕੱਠਾ ਕਰਨ 'ਚ ਕਾਮਯਾਬ ਹੋ ਗਏ। ਇਹ ਅਧਿਐਨ ਨੇਚਰ ਕਮਿਊਨੀਕੇਸ਼ਨਜ਼ ਨਾਮਕ ਇੱਕ ਜਰਨਲ 'ਚ ਪ੍ਰਕਾਸ਼ਤ ਹੋਇਆ ਹੈ।
ਖੋਜਕਰਤਾਵਾਂ ਨੇ ਇਹ ਵੀ ਪਤਾ ਲਾਇਆ ਹੈ ਕਿ ਉਸ ਮਨੁੱਖ ਦੇ ਮੂੰਹ 'ਚ ਕਿਸ ਤਰ੍ਹਾਂ ਦੇ ਕੀਟਾਣੂ ਮੌਜੂਦ ਸੀ। ਖੋਜਕਰਤਾਵਾਂ ਮੁਤਾਬਕ ਉਸ ਔਰਤ ਦੇ ਕਾਲੇ ਵਾਲਾਂ, ਕਾਲੀ ਚਮੜੀ ਤੇ ਨੀਲੀਆਂ ਅੱਖਾਂ ਸੀ। ਜੈਨੇਟਿਕ ਤੌਰ 'ਤੇ, ਇਹ ਔਰਤ ਯੂਰਪ ਦੇ ਸ਼ਿਕਾਰੀ ਖਾਨਾਬਦੋਸ਼ਾਂ ਦੇ ਬਹੁਤ ਨਜ਼ਦੀਕ ਸੀ, ਜੋ ਉਸ ਸਮੇਂ ਕੇਂਦਰੀ ਸਕੈਂਡੀਨੇਵੀਆ 'ਚ ਰਹਿੰਦੀ ਸੀ।
ਰਿਪੋਰਟ ਦੇ ਲੇਖਕਾਂ ਚੋਂ ਇੱਕ ਟਹਿਸ ਜੇਨਸਨ ਨੇ ਕਿਹਾ, 'ਸਿਲਥੋਲਮ ਬਿਲਕੁਲ ਵਿਲੱਖਣ ਹੈ। ਸਭ ਕੁਝ ਚਿੱਕੜ 'ਚ ਲਪੇਟਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਜੈਵਿਕ ਰਹਿੰਦ ਖੂੰਹਦ ਦੀ ਸਾਂਭ ਸੰਭਾਲ 'ਚ ਬਹੁਤ ਵਾਧਾ ਹੋਇਆ। ਖੋਜਕਰਤਾਵਾਂ ਨੇ ਕੁਝ ਜੀਵਾਣੂਆਂ ਤੇ ਪੌਦਿਆਂ ਦੇ ਡੀਐਨਏ ਦੇ ਟੁਕੜੇ ਵੀ ਲੱਭੇ। ਉਨ੍ਹਾਂ 'ਚ ਹੇਜ਼ਲ ਗਿਰੀਦਾਰ ਤੇ ਬਤਖ ਵੀ ਸ਼ਾਮਲ ਸੀ।
ਇਸ ਜਾਂਚ 'ਚ ਦੱਖਣੀ ਡੈਨਮਾਰਕ ਦੇ ਸਿਲਥੋਲਮ ਵਿਖੇ ਪੁਰਾਤੱਤਵ ਖੁਦਾਈ ਦੇ ਦੌਰਾਨ ਕਈ ਗੱਲਾਂ ਦਾ ਖੁਲਾਸਾ ਹੋਇਆ।
![ਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜ](https://static.abplive.com/wp-content/uploads/sites/5/2019/12/23172952/Stone-Age-chewing-gum-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਆਟੋ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)