(Source: ECI/ABP News)
ਕੈਨੇਡਾ ਦਾ ਇੱਕ ਹੋਰ ਝਟਕਾ ! ਹੁਣ 40 ਨਹੀਂ, ਸਿਰਫ 20 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ, 30 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਨਿਯਮ
Canada Visa: ਕੈਨੇਡਾ ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਕੈਨੇਡਾ ਵਿੱਚ GIC ਖਾਤੇ ਲਈ ਰਕਮ $10,000 ਤੋਂ ਵਧਾ ਕੇ $20,635 ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਸੀ।
![ਕੈਨੇਡਾ ਦਾ ਇੱਕ ਹੋਰ ਝਟਕਾ ! ਹੁਣ 40 ਨਹੀਂ, ਸਿਰਫ 20 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ, 30 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਨਿਯਮ students will be able to work only 20 hours in Canada this rule will be applicable from April 30 ਕੈਨੇਡਾ ਦਾ ਇੱਕ ਹੋਰ ਝਟਕਾ ! ਹੁਣ 40 ਨਹੀਂ, ਸਿਰਫ 20 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ, 30 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਨਿਯਮ](https://feeds.abplive.com/onecms/images/uploaded-images/2023/09/20/bb61b04f3adf5f1208a49c4925f9bc531695176214381566_original.png?impolicy=abp_cdn&imwidth=1200&height=675)
Canada Visa: ਕੈਨੇਡਾ ਜਾਣ ਵਾਲੇ ਵਿਦਿਆਰਥੀ ਹੁਣ ਜ਼ਿਆਦਾ ਸਮਾਂ ਕੰਮ ਨਹੀਂ ਕਰ ਸਕਣਗੇ। ਕੋਰੋਨਾ ਕਾਰਨ ਹਫ਼ਤੇ ਵਿਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕੋਰੋਨਾ ਦੀ ਮਿਆਦ ਦੇ ਕਾਰਨ, ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਲਈ ਵਰਕ ਪਰਮਿਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਹੁਣ ਕੋਰੋਨਾ ਪੀਰੀਅਡ ਖਤਮ ਹੋ ਗਿਆ ਹੈ ਅਤੇ ਹੁਣ ਵਿਦਿਆਰਥੀ ਹਫਤੇ ਵਿਚ ਸਿਰਫ 20 ਘੰਟੇ ਕੰਮ ਕਰ ਸਕਣਗੇ। ਇਹ ਨਿਯਮ 30 ਅਪ੍ਰੈਲ 2024 ਤੋਂ ਲਾਗੂ ਹੋਵੇਗਾ।
ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਵਾਲੇ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ, ਕੈਨੇਡਾ ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਕੈਨੇਡਾ ਵਿੱਚ GIC ਖਾਤੇ ਲਈ ਰਕਮ $10,000 ਤੋਂ ਵਧਾ ਕੇ $20,635 ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਸੀ।
ਇਸ ਬਾਰੇ ਵੀਜ਼ਾ ਮਾਹਿਰ ਸੁਕਾਂਤ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਦਿਆਰਥੀਆਂ ਦਾ 40 ਘੰਟੇ ਯਾਨੀ ਫੁੱਲ ਟਾਈਮ ਵਰਕ ਪਰਮਿਟ ਖ਼ਤਮ ਕੀਤਾ ਜਾ ਰਿਹਾ ਹੈ। ਕੋਰੋਨਾ ਪੀਰੀਅਡ ਤੋਂ ਪਹਿਲਾਂ 20 ਘੰਟੇ ਕੰਮ ਕਰਦੇ ਸਨ ਅਤੇ ਭਵਿੱਖ ਵਿੱਚ ਵੀ 30 ਅਪ੍ਰੈਲ 2024 ਤੋਂ ਬਾਅਦ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਹੋਣ ਲੱਗਿਆ ਭੰਗ
ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਮਹਿੰਗਾਈ ਤੋਂ ਅੱਕੇ ਲੋਕ ਵਤਨ ਵਾਪਸੀ ਕਰਨ ਲੱਗੇ ਹਨ। ਸਰਕਾਰੀ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਪਗ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ 93,818 ਨੇ ਕੈਨੇਡਾ ਛੱਡਿਆ ਸੀ ਸੀ। ਸਾਲ 2021 ਵਿੱਚ 85,927 ਲੋਕਾਂ ਨੇ ਦੇਸ਼ ਛੱਡਿਆ ਸੀ। ਇਹ ਸਭ ਕੈਨੇਡਾ ਵਿੱਚ ਪੈਦਾ ਹੋ ਰਹੇ ਵਿੱਤੀ ਸੰਕਟ ਦਾ ਅਸਰ ਹੈ।
ਦਰਅਸਲ ਕੈਨੇਡਾ ਵਿੱਚ ਪਰਵਾਸੀਆਂ ਲਈ ਉੱਥੋਂ ਦੀ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਸੰਕਟ ਖੜ੍ਹਾ ਕਰ ਦਿੱਤਾ ਹੈ। ਕੈਨੇਡਾ ਵਿੱਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ ਬਸਰ ਕਰਨ ਲਈ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਕਾਰਨ ਵੱਡੀ ਗਿਣਤੀ ਪਰਵਾਸੀਆਂ ਨੇ ਕੈਨੇਡਾ ਤੋਂ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)