ਪੜਚੋਲ ਕਰੋ

Sudan Unrest: ਸੁਡਾਨ 'ਚ ਨਹੀਂ ਰੁਕ ਰਿਹਾ ਸੰਘਰਸ਼, ਪੂਰੇ ਦੇਸ਼ 'ਚ ਇੰਟਰਨੈੱਟ ਬੰਦ ਹੋਣ ਦਾ ਦਾਅਵਾ

Sudan Conflict: ਸੁਡਾਨ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਫ਼ੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਟਕਰਾਅ ਚੱਲ ਰਿਹਾ ਹੈ। ਇਸ ਕਾਰਨ ਐਤਵਾਰ (23 ਅਪ੍ਰੈਲ) ਨੂੰ ਦੇਸ਼ ਭਰ 'ਚ ਇੰਟਰਨੈੱਟ ਬੰਦ ਹੋਣ ਦੀ ਖ਼ਬਰ ਆਈ।

Sudan Conflict: ਸੰਘਰਸ਼ ਪ੍ਰਭਾਵਿਤ ਸੂਡਾਨ ਵਿੱਚ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਆਈਆਂ ਹਨ। ਸੂਡਾਨ 'ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਸੰਘਰਸ਼ ਚੱਲ ਰਿਹਾ ਹੈ, ਜਿਸ ਕਾਰਨ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ।

ਸੁਡਾਨ ਆਰਮਡ ਫੋਰਸਿਜ਼ (SAF) ਅਤੇ ਅਰਧ ਸੈਨਿਕ ਸਮੂਹ ਰੈਪਿਡ ਸਪੋਰਟ ਫੋਰਸਿਜ਼ (RSF) ਦੁਆਰਾ ਘੋਸ਼ਿਤ 72 ਘੰਟੇ ਦੀ ਜੰਗਬੰਦੀ ਦੇ ਬਾਵਜੂਦ ਐਤਵਾਰ ਨੂੰ ਲੜਾਈ ਜਾਰੀ ਰਹੀ। ਅਲਜਜ਼ੀਰਾ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਐਤਵਾਰ (23 ਅਪ੍ਰੈਲ) ਨੂੰ ਲੜਾਈ ਕਾਰਨ ਪੂਰੇ ਸੂਡਾਨ 'ਚ ਇੰਟਰਨੈੱਟ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ।

ਸੂਡਾਨ ਵਿੱਚ ਵਿਵਾਦ ਕਿਉਂ ਹੈ?

ਜ਼ਿਕਰਯੋਗ ਹੈ ਕਿ ਇਸ ਮਹੀਨੇ 15 ਅਪ੍ਰੈਲ ਨੂੰ ਸੂਡਾਨ 'ਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਸੀ। ਉੱਤਰ-ਪੂਰਬੀ ਅਫਰੀਕੀ ਦੇਸ਼ ਤੋਂ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਸੰਘਰਸ਼ ਸੈਨਾ ਮੁਖੀ ਜਨਰਲ ਅਬਦੇਲ ਫਤਾਹ ਅਲ-ਬੁਰਹਾਨ ਅਤੇ ਆਰਐਸਐਫ ਦੇ ਮੁਖੀ ਜਨਰਲ ਮੁਹੰਮਦ ਹਮਦਾਨ ਡਗਲੋ ਦੀਆਂ ਇੱਛਾਵਾਂ ਕਾਰਨ ਹੋਇਆ ਹੈ।

ਹਫ਼ਤਿਆਂ ਦੇ ਤਣਾਅ ਤੋਂ ਬਾਅਦ ਦੋਵਾਂ - ਫੌਜ ਅਤੇ ਆਰਐਸਐਫ - ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ। ਫੌਜ ਅਤੇ ਆਰਐਸਐਫ ਦੋਵੇਂ ਅਤੀਤ ਵਿੱਚ ਸਹਿਯੋਗੀ ਰਹੇ ਹਨ ਅਤੇ ਉਨ੍ਹਾਂ ਨੇ 2021 ਵਿੱਚ ਤਖ਼ਤਾ ਪਲਟ ਕੇ ਦੇਸ਼ ਦੀ ਵਾਗਡੋਰ ਸੰਭਾਲੀ ਸੀ। ਹਾਲ ਹੀ ਵਿੱਚ ਆਰਐਸਐਫ ਦੇ ਫੌਜ ਵਿੱਚ ਪ੍ਰਸਤਾਵਿਤ ਏਕੀਕਰਨ ਨੂੰ ਲੈ ਕੇ ਤਣਾਅ ਵਧਿਆ ਹੈ।

ਵੱਡਾ ਸਵਾਲ ਇਹ ਹੈ ਕਿ ਏਕੀਕਰਨ ਦੇ ਦੌਰ ਵਿੱਚ ਕਿਸ ਦਾ ਕੰਟਰੋਲ ਹੈ ਅਤੇ ਕੌਣ ਸੈਨਾ ਦਾ ਕਮਾਂਡਰ-ਇਨ-ਚੀਫ਼ ਹੋਵੇਗਾ। ਵਿਸ਼ਲੇਸ਼ਕਾਂ ਦੇ ਅਨੁਸਾਰ, ਸੂਡਾਨ ਵਿੱਚ ਮੌਜੂਦਾ ਸਥਿਤੀ ਦੇਸ਼ ਦੇ ਕੰਟਰੋਲ ਲਈ ਸੱਤਾ ਸੰਘਰਸ਼ ਹੈ। ਸਭ ਤੋਂ ਵੱਧ ਲੜਾਈ ਰਾਜਧਾਨੀ ਖਾਰਤੂਮ ਵਿੱਚ ਹੋ ਰਹੀ ਹੈ ਅਤੇ ਪਹਿਲੇ ਤਿੰਨ ਦਿਨਾਂ ਵਿੱਚ ਘੱਟੋ-ਘੱਟ 185 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ।

ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕਾਂ ਨੂੰ ਸੂਡਾਨ ਤੋਂ ਬਾਹਰ ਕੱਢਿਆ ਗਿਆ ਸੀ

ਸੂਡਾਨ 'ਚ ਸੰਘਰਸ਼ ਦੌਰਾਨ ਕਈ ਦੇਸ਼ਾਂ ਨੇ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ (22 ਅਪ੍ਰੈਲ) ਨੂੰ ਸੁਡਾਨ ਤੋਂ ਭਾਰਤ ਅਤੇ ਸਾਊਦੀ ਅਰਬ ਸਮੇਤ 13 ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸਾਊਦੀ ਅਰਬ ਮੁਤਾਬਕ 150 ਤੋਂ ਵੱਧ ਲੋਕਾਂ ਨੂੰ ਕੱਢ ਕੇ ਜੇਦਾਹ ਲਿਜਾਇਆ ਗਿਆ। ਲੋਕਾਂ ਨੂੰ ਜਹਾਜ਼ ਰਾਹੀਂ ਜੇਦਾਹ ਲਿਜਾਇਆ ਗਿਆ। ਸਾਊਦੀ ਦੇ 91 ਅਤੇ ਭਾਰਤ ਸਮੇਤ ਹੋਰ ਦੇਸ਼ਾਂ ਦੇ 66 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫਰਾਂਸ ਵੀ ਉਥੋਂ ਆਪਣੇ ਲੋਕਾਂ ਨੂੰ ਕੱਢ ਰਿਹਾ ਹੈ। ਬ੍ਰਿਟੇਨ ਨੇ ਆਪਣੇ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਡਾਨ ਤੋਂ ਬਾਹਰ ਕੱਢ ਲਿਆ ਹੈ। ਉਨ੍ਹਾਂ ਦੇਸ਼ਾਂ ਲਈ ਨਿਕਾਸੀ ਮੁਹਿੰਮਾਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਲੋਕ ਉੱਥੇ ਸੰਘਰਸ਼ ਦੇ ਵਿਚਕਾਰ ਫਸੇ ਹੋਏ ਹਨ।

ਟਾਪ ਹੈਡਲਾਈਨ

MP Car Accident: ਸਿਆਸੀ ਜਗਤ ਤੋਂ ਬੁਰੀ ਖਬਰ, ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਜਾਨ ਬਚਾਉਣ ਲਈ ਦੋਵੇਂ ਲੱਤਾਂ ਕੱਟਣੀਆਂ...
ਸਿਆਸੀ ਜਗਤ ਤੋਂ ਬੁਰੀ ਖਬਰ, ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਜਾਨ ਬਚਾਉਣ ਲਈ ਦੋਵੇਂ ਲੱਤਾਂ ਕੱਟਣੀਆਂ...
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 6.3 ਦੀ ਤੀਬਰਤਾ ਨਾਲ ਜਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 6.3 ਦੀ ਤੀਬਰਤਾ ਨਾਲ ਜਬਰਦਸਤ ਝਟਕੇ...
Weather Warning: ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
ਅਮਰੀਕਾ 'ਚ ਪੰਜਾਬੀ ਮਹਿਲਾ ਦੀ ਬੇਰਹਿਮੀ ਨਾਲ ਕੀਤੀ ਹੱਤਿਆ, ਲਾਸ਼ ਨੂੰ ਸਾੜਨ ਦਾ ਦੋਸ਼; ਮੱਚੀ ਸਨਸਨੀ
ਅਮਰੀਕਾ 'ਚ ਪੰਜਾਬੀ ਮਹਿਲਾ ਦੀ ਬੇਰਹਿਮੀ ਨਾਲ ਕੀਤੀ ਹੱਤਿਆ, ਲਾਸ਼ ਨੂੰ ਸਾੜਨ ਦਾ ਦੋਸ਼; ਮੱਚੀ ਸਨਸਨੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP Party: ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
Embed widget