ਤਾਲਿਬਾਨੀ ਹਕੂਮਤ: ਹੁਣ ਕੱਪੜਿਆਂ ਦੀਆਂ ਦੁਕਾਨਾਂ ‘ਤੇ ਪੁਤਲਿਆਂ ਦਾ ਸਿਰ ਕਲਮ ਕਰਨ ਦਾ ਆਦੇਸ਼
ਹੇਰਾਤ ‘ਚ ਪ੍ਰੌਪੇਗੇਸ਼ਨ ਆਫ਼ ਵਰਚਿਊ ਐਂਡ ਪ੍ਰੀਵੈਂਸ਼ਨ ਆਫ ਵਾਇਸ ਲਈ ਬਣੇ ਮੰਤਰਾਲੇ ਵੱਲੋਂ ਇਹ ਫਰਮਾਨ ਇਸੇ ਹਫ਼ਤੇ ਜਾਰੀ ਕੀਤਾ ਗਿਆ ਸੀ। ਸ਼ੁਰੂਆਤ ‘ਚ ਮੰਤਰਾਲੇ ਨੇ ਦੁਕਾਨਾਂ ਤੋਂ ਪੁਤਲਿਆਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਆਦੇਸ਼ ਦਿੱਤਾ ਸੀ
ਅਫ਼ਗਾਨਿਸਤਾਨ ਦੀ ਸੱਤਾ ‘ਚ ਆਉਣ ਦੇ ਬਾਅਦ ਤੋਂ ਤਾਲੀਬਾਨ ਮਨਮਾਨੇ ਕਾਨੂੰਨ ਪਾਸ ਕਰ ਰਿਹਾ ਹੈ ਅਤੇ ਜਬਰਨ ਅਫ਼ਗਾਨੀਆਂ ਤੋਂ ਉਸਦਾ ਪਾਲਣ ਕਰਵਾ ਰਿਹਾ ਹੈ। ਹੁਣ ਤਾਲੀਬਾਨੀ ਸੈਨਿਕ ਦੁਕਾਨ ‘ਚ ਲੱਗੇ ਪੁਤਲਿਆਂ ਦਾ ਸਿਰ ਕਲਮ ਕਰ ਰਹੇ ਨੇ। ਇਸਦੇ ਪਿੱਛੇ ਤਾਲੀਬਾਨੀਆਂ ਦਾ ਕਹਿਣਾ ਹੈ ਕਿ ਇਹ ਪੁਤਲੇ ਇਸਲਾਮ ਵੱਲੋਂ ਬਣਾਏ ਗਏ ਨਿਯਮਾਂ ਦਾ ਉਲੰਘਣ ਕਰ ਰਹੇ ਨੇ। ਪੱਛਮੀ ਸੂਬਾ ਹੇਰਾਤ ‘ਚ ਤਾਲੀਬਾਨ ਨੇ ਦੁਕਾਨਦਾਰਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੀ ਦੁਕਾਨ ‘ਚ ਰੱਖੇ ਪੁਤਲਿਆਂ ਦਾ ਸਿਰ ਕਟਵਾ ਕੇ ਵੱਖ ਕਰ ਦੇਣ, ਕਿਉਂਕਿ ਇਹ ਸਭ ਮੂਰਤੀਆਂ ਨੇ ਅਤੇ ਇਸਲਾਮ ‘ਚ ਮੂਰਤੀਆਂ ਦੀ ਪੂਜਾ ਕਰਨਾ ਵੱਡਾ ਗੁਨਾਹ ਹੈ।
ਹੇਰਾਤ ‘ਚ ਪ੍ਰੌਪੇਗੇਸ਼ਨ ਆਫ਼ ਵਰਚਿਊ ਐਂਡ ਪ੍ਰੀਵੈਂਸ਼ਨ ਆਫ ਵਾਇਸ ਲਈ ਬਣੇ ਮੰਤਰਾਲੇ ਵੱਲੋਂ ਇਹ ਫਰਮਾਨ ਇਸੇ ਹਫ਼ਤੇ ਜਾਰੀ ਕੀਤਾ ਗਿਆ ਸੀ। ਸ਼ੁਰੂਆਤ ‘ਚ ਮੰਤਰਾਲੇ ਨੇ ਦੁਕਾਨਾਂ ਤੋਂ ਪੁਤਲਿਆਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਆਦੇਸ਼ ਦਿੱਤਾ ਸੀ ਪਰ ਦੁਕਾਨਦਾਰਾਂ ਦੀ ਸ਼ਿਕਾਇਤ ਦੇ ਬਾਅਦ ਪੁਤਲਿਆਂ ਦਾ ਸਿਰ ਕਲਮ ਕਰਨ ਦਾ ਆਦੇਸ਼ ਦਿੱਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪੁਤਲੇ ਦੀ ਕੀਮਤ 70 ਤੋਂ 100 ਡਾਲਰ ਤੱਕ ਹੈ। ਇਹਨਾਂ ਨੂੰ ਹਟਾਉਣ ਜਾਂ ਸਿਰ ਕੱਟਣ ਨਾਲ ਉਹਨਾਂ ਨੂੰ ਨੁਕਸਾਨ ਝੇਲਣਾ ਪਵੇਗਾ।
ਅਧਿਕਾਰਾਂ ਨੂੰ ਕੁਚਲ ਰਿਹਾ ਤਾਲੀਬਾਨ
ਤਾਲੀਬਾਨ ਨੇ ਸੱਤਾ ‘ਚ ਆਉਣ ਤੋਂ ਬਾਅਦ ਕਿਹਾ ਸੀ ਕਿ ਉਹ ਮਹਿਲਾ ਤੇ ਹਰ ਕਿਸੇ ਦੇ ਅਧਿਕਾਰਾਂ ਲਈ ਕੰਮ ਕਰੇਗਾ, ਪਰ ਸੱਤਾ ‘ਚ ਆਉਣ ਤੋਂ ਬਾਅਦ ਤੋਂ ਹੀ ਤਾਲੀਬਾਨ ਨੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਖਾਸ ਕਰਕੇ ਮਹਿਲਾਵਾਂ ਦੇ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਗਿਆ, ਇੱਥੋਂ ਤੱਕ ਕਿ ਇਹਨਾਂ ਦੀ ਪੜ੍ਹਾਈ ‘ਤੇ ਵੀ ਰੋਕ ਲਗਾ ਦਿੱਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904