Viral Video: ਪਾਕਿਸਤਾਨ 'ਚ ਹਿੰਦੂ ਮੰਦਿਰ ਦੀ ਬੇਅਦਬੀ ! ਵੀਡੀਓ ਸਾਹਮਣੇ ਆ ਗਈ ਨਹੀਂ ਤਾਂ ਇਵੇਂ ਹੀ ਰਹਿਣਾ ਸੀ ਚੱਲਦਾ
Temple in Pakistan Video: ਇਹ ਵੀਡੀਓ ਨੂੰ ਦੇਖ ਕੇ ਘੱਟ ਗਿਣਤੀ ਭਾਈਚਾਰੇ ਦੇ ਦਿਲਾਂ ਨੂੰ ਜ਼ਰੂਰ ਠੇਸ ਪਹੁੰਚੀ ਹੋਵੇਗੀ। ਇਸ ਤੋਂ ਪਹਿਲਾਂ ਵੀ ਇੱਕ ਕ੍ਰਿਸ਼ਨਾ ਮੰਦਿਰ ਨੂੰ ਮਦਰੰਸੇ ਅਤੇ ਮਸਜਿਦ ਵਿੱਚ ਬਦਲ ਦਿੱਤਾ ਗਿਆ ਸੀ।
ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਹਾਲਤ ਹੈ ਇਹ ਤੁਹਾਨੂੰ ਪਤਾ ਹੀ ਹੈ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਹਿੰਦੂ ਮੰਦਰ ਦੀ ਸਥਿਤੀ ਬਾਰੇ ਦੱਸਿਆ ਗਿਆ ਹੈ। ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਕਾਫ਼ੀ ਪੁਰਾਣਾ ਮੰਦਿਰ ਹੈ ਜਿਸ 'ਤੇ ਕਿਸੇ ਨੇ ਕਬਜ਼ਾ ਕਰਕੇ ਉਸ ਨੂੰ ਫਾਰਮ ਹਾਊਸ ਦੇ ਰੂਪ ਵਿੱਚ ਬਣਾ ਲਿਆ ਹੈ। ਮੰਦਿਰ ਵਿੱਚ ਪਸ਼ੂਆਂ ਅਤੇ ਜਾਨਵਰਾਂ ਦੇ ਲਈ ਘਰ ਬਣਾ ਦਿੱਤਾ ਗਿਆ ਹੈ।
ਇਹ ਵੀਡੀਓ ਪਾਕਿਸਤਾਨ ਦੇ ਸਾਦਿਕਾਬਾਦ ਦੇ ਅਹਿਮਦਪੁਰ ਲੁਮਾ ਕਸਬੇ ਦੇ ਇੱਕ ਮੰਦਿਰ ਦੀ ਹੈ। ਜਿਸ ਨੂੰ ਦੇਖ ਕੇ ਘੱਟ ਗਿਣਤੀ ਭਾਈਚਾਰੇ ਦੇ ਦਿਲਾਂ ਨੂੰ ਜ਼ਰੂਰ ਠੇਸ ਪਹੁੰਚੀ ਹੋਵੇਗੀ। ਇਸ ਤੋਂ ਪਹਿਲਾਂ ਵੀ ਇੱਕ ਕ੍ਰਿਸ਼ਨਾ ਮੰਦਿਰ ਨੂੰ ਮਦਰੰਸੇ ਅਤੇ ਮਸਜਿਦ ਵਿੱਚ ਬਦਲ ਦਿੱਤਾ ਗਿਆ ਸੀ।
ਪਕਿਸਤਾਨ ਵਿੱਚ ਵਿੱਚ ਮੰਦਰਾਂ ਦੀ ਹਾਲਤ ਅਤੇ ਘੱਟ ਗਿਣਤੀ ਭਾਈਚਾਰੇ ਦੇ ਧਰਮ ਪਰਿਵਰਤਨ ਨੂੰ ਦਰਸਾਉਂਦੀਆਂ ਤਾਜ਼ਾ ਖ਼ਬਰਾਂ ਜਾਂ ਵਾਇਰਲ ਵੀਡੀਓਜ਼ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਵੀਡੀਓ ਵਿੱਚ ਤੁਸੀਂ ਦੇਖ ਸਕਦ ਹੋ ਕਿ ਇੱਕ ਬੰਦੇ ਮੰਦਿਰ ਵਿੱਚ ਮੱਝਾਂ, ਬੱਕਰੀਆਂ, ਬਤਖ਼ਾਂ, ਮੁਰਗੀਆਂ ਰੱਖੀਆਂ ਹੋਈਆਂ ਹਨ ਅਤੇ ਉਸ ਥਾਂ 'ਤੇ ਸਫ਼ਾਈ ਦਾ ਵੀ ਖਿਆਲ ਵੀ ਨਹੀਂ ਰੱਖਿਆ ਹੋਇਆ ਹੈ।
ਵੀਡੀਓ ਇਸ ਲਿੰਕ 'ਤੇ ਦੇਖੋ