(Source: ECI/ABP News)
ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦੀ ਕਰਾਚੀ 'ਚ ਗੋਲੀ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਉਤਾਰਿਆ ਮੌਤ ਦੇ ਘਾਟ
ਨਵੀਂ ਦਿੱਲੀ: ਕਰੀਬ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਜ਼ਹੂਰ ਮਿਸਤਰੀ ਉਰਫ਼ ਜ਼ਾਹਿਦ ਅਖੁੰਦ ਮਾਰਿਆ ਗਿਆ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਕਰਾਚੀ 'ਚ ਅੱਤਵਾਦੀ ਜ਼ਹੂਰ ਮਿਸਤਰੀ
![ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦੀ ਕਰਾਚੀ 'ਚ ਗੋਲੀ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਉਤਾਰਿਆ ਮੌਤ ਦੇ ਘਾਟ Terrorist involved in Kandhar Hijack Case killed by 2 Bike riders ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦੀ ਕਰਾਚੀ 'ਚ ਗੋਲੀ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਉਤਾਰਿਆ ਮੌਤ ਦੇ ਘਾਟ](https://feeds.abplive.com/onecms/images/uploaded-images/2022/03/08/fc89fb9da5cd19c11339998a2e3ffc53_original.webp?impolicy=abp_cdn&imwidth=1200&height=675)
ਨਵੀਂ ਦਿੱਲੀ: ਕਰੀਬ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਜ਼ਹੂਰ ਮਿਸਤਰੀ ਉਰਫ਼ ਜ਼ਾਹਿਦ ਅਖੁੰਦ ਮਾਰਿਆ ਗਿਆ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਕਰਾਚੀ 'ਚ ਅੱਤਵਾਦੀ ਜ਼ਹੂਰ ਮਿਸਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਰਅਸਲ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1 ਮਾਰਚ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਮਿਸਤਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਦਾਖਲ ਹੋ ਕੇ ਗੋਲੀ ਮਾਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਬਾਈਕ ਸਵਾਰ ਲੋਕਾਂ ਦੇ ਚਿਹਰੇ ਢਕੇ ਹੋਏ ਸਨ। ਇਹੀ ਕਾਰਨ ਹੈ ਕਿ ਹੁਣ ਤੱਕ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਇਸ ਹਾਈਜੈਕ ਨੂੰ ਅੰਜਾਮ ਦੇਣ ਵਾਲੇ ਪੰਜ ਅੱਤਵਾਦੀਆਂ 'ਚੋਂ ਹੁਣ ਸਿਰਫ ਦੋ ਅੱਤਵਾਦੀ ਜ਼ਿੰਦਾ ਬਚੇ ਹਨ। ਇਹ ਦੋਵੇਂ ਇਸ ਸਮੇਂ ਪਾਕਿਸਤਾਨ ਵਿੱਚ ਹਨ ਅਤੇ ਇੱਕ ਗਲੋਬਲ ਅੱਤਵਾਦੀ ਸੰਗਠਨ ਦੇ ਆਗੂ ਹਨ।
ਆਈਐਸਆਈਐਸ ਵੀ ਕਤਲੇਆਮ ਤੋਂ ਹੈਰਾਨ
ਇਸ ਦੇ ਨਾਲ ਹੀ ਇਸ ਕਤਲ ਨੇ ਪੂਰੇ ਜੈਸ਼ ਦੇ ਅੱਤਵਾਦੀਆਂ 'ਚ ਹਲਚਲ ਮਚਾ ਦਿੱਤੀ ਹੈ। ਖੁਫੀਆ ਏਜੰਸੀ ਆਈਐਸਆਈਐਸ ਵੀ ਇਸ ਕਤਲੇਆਮ ਤੋਂ ਹੈਰਾਨ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਮਾਮਲੇ ਦੀ ਕੋਈ ਕਵਰੇਜ ਨਹੀਂ ਹੋਈ ਹੈ। ਪਾਕਿਸਤਾਨ ਦੇ ਇੱਕ ਜੀਓ ਟੀਵੀ ਨੇ ਕਤਲ ਦੀ ਖਬਰ ਦਿੱਤੀ ਪਰ ਅੱਤਵਾਦੀ ਦਾ ਨਾਂ ਬਦਲ ਦਿੱਤਾ।
ਜਨਤਾ ਨੂੰ ਲੱਗੇਗਾ GST ਦਾ ਵੱਡਾ ਝਟਕਾ! ਟੈਕਸ ਸਲੈਬ 'ਚ ਹੋਏਗਾ ਵੱਡਾ ਬਦਲਾਅ, ਜਾਣੋ ਸਰਕਾਰ ਦਾ ਪਲਾਨ
ਰੁਪਿਨ ਕਤਿਆਲ ਨੂੰ ਮਿਲਿਆ ਇਨਸਾਫ਼
ਅੱਤਵਾਦੀ ਜ਼ਹੂਰ ਮਿਸਤਰੀ ਉਰਫ਼ ਜ਼ਾਹਿਦ ਅਖੁੰਦ ਦੀ ਮੌਤ ਨਾਲ ਪਿਛਲੇ ਲੰਮੇ ਸਮੇਂ ਤੋਂ ਇਨਸਾਫ਼ ਦੀ ਤਲਾਸ਼ ਕਰ ਰਹੇ ਰੁਪੀਨ ਕਤਿਆਲ ਦੇ ਪਰਿਵਾਰ ਨੂੰ ਆਖਰਕਾਰ ਇਨਸਾਫ਼ ਮਿਲ ਗਿਆ ਹੈ। ਦਰਅਸਲ, 25 ਸਾਲ ਪਹਿਲਾਂ 25 ਦਸੰਬਰ 1999 ਨੂੰ ਹਨੀਮੂਨ ਮਨਾ ਕੇ ਕਾਠਮੰਡੂ ਤੋਂ ਦਿੱਲੀ ਪਰਤ ਰਹੇ ਯਾਤਰੀ ਰੂਪਿਨ ਕਤਿਆਲ ਦੀ ਜ਼ਹੂਰ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।
ਇੰਨਾ ਹੀ ਨਹੀਂ ਅੱਤਵਾਦੀ ਨੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਯੂਏਈ 'ਚ ਜਹਾਜ਼ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਰੁਬਿਨ ਆਪਣੀ ਪਤਨੀ ਨਾਲ ਹਨੀਮੂਨ ਮਨਾ ਕੇ ਕਾਠਮੰਡੂ ਤੋਂ ਦਿੱਲੀ ਵਾਪਸ ਆ ਰਿਹਾ ਸੀ ਪਰ ਇਸ ਦੌਰਾਨ ਜਹਾਜ਼ ਹਾਈਜੈਕ ਹੋ ਗਿਆ ਅਤੇ ਰੂਬਿਨ ਦਾ ਕਤਲ ਕੀਤਾ ਗਿਆ ।
ਇਹ ਵੀ ਪੜ੍ਹੋ: ਵੱਡੀ ਖ਼ਬਰ! ਅਪ੍ਰੈਲ 'ਚ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰੇਗੀ 4000 ਰੁਪਏ, ਜਲਦੀ ਕਰੋ ਰਜਿਸਟ੍ਰੇਸ਼ਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)