(Source: Poll of Polls)
Co-Founder of Google : ਗੂਗਲ ਦੇ ਸਹਿ-ਸੰਸਥਾਪਕ ਨੇ ਆਪਣੀ ਪਤਨੀ ਨੂੰ ਦਿੱਤਾ ਤਲਾਕ, ਪੜੋ ਪੂਰੀ ਖਬਰ
Sergey Brin - ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਨੇ ਆਪਣੀ ਪਤਨੀ ਨਿਕੋਲ ਸ਼ਨਾਹਨ ਨੂੰ ਤਲਾਕ ਦੇ ਦਿੱਤਾ ਹੈ। ਨਿਕੋਲ ਪੇਸ਼ੇ ਤੋਂ ਬਿਜ਼ਨੈੱਸ ਵੂਮੈਨ ਅਤੇ ਵਕੀਲ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ
Co-Founder of Google - ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਨੇ ਆਪਣੀ ਪਤਨੀ ਨਿਕੋਲ ਸ਼ਨਾਹਨ ਨੂੰ ਤਲਾਕ ਦੇ ਦਿੱਤਾ ਹੈ। ਨਿਕੋਲ ਪੇਸ਼ੇ ਤੋਂ ਬਿਜ਼ਨੈੱਸ ਵੂਮੈਨ ਅਤੇ ਵਕੀਲ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਸ ਦਾ ਟੇਸਲਾ ਦੇ ਸੰਸਥਾਪਕ ਐਲੋਨ ਮਸਕ ਨਾਲ ਅਫੇਅਰ ਚੱਲ ਰਿਹਾ ਹੈ।
ਦੱਸ ਦਈਏ ਕਿ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਰਗੇਈ ਅਤੇ ਨਿਕੋਲ ਦੇ ਤਲਾਕ ਦੀ ਪ੍ਰਕਿਰਿਆ 26 ਮਈ ਨੂੰ ਪੂਰੀ ਹੋ ਗਈ ਸੀ। ਦੋਵਾਂ ਕੋਲ ਆਪਣੀ 4 ਸਾਲ ਦੀ ਧੀ ਦੀ ਸਾਂਝੀ ਕਸਟਡੀ ਹੋਵੇਗੀ। ਨਿਕੋਲ ਨੇ ਤਲਾਕ ਦਾ ਵਿਰੋਧ ਨਹੀਂ ਕੀਤਾ। ਦੋਵਾਂ ਨੇ 2015 ਵਿੱਚ ਡੇਟਿੰਗ ਸ਼ੁਰੂ ਕੀਤੀ ਅਤੇ 2018 ਵਿੱਚ ਵਿਆਹ ਕਰ ਲਿਆ। ਸਰਗੇਈ ਨੇ ਆਪਣੀ ਪਹਿਲੀ ਪਤਨੀ ਐਨੀ ਵੋਜਿਕੀ ਨਾਲ ਤਲਾਕ ਹੋਣ ਤੋਂ ਬਾਅਦ ਹੀ ਨਿਕੋਲ ਨਾਲ ਵਿਆਹ ਕਰਵਾ ਲਿਆ ਸੀ। ਜਦਕਿ 2021 ਤੋਂ ਸਰਗੇਈ ਅਤੇ ਨਿਕੋਲ ਵੱਖ-ਵੱਖ ਰਹਿ ਰਹੇ ਸਨ।
ਕਿਹਾ ਜਾ ਰਿਹਾ ਹੈ ਕਿ ਸਰਗੇਈ ਨੇ 2022 ਵਿੱਚ ਤਲਾਕ ਲਈ ਦਾਇਰ ਕੀਤਾ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਸ ਤੋਂ ਠੀਕ ਇਕ ਮਹੀਨਾ ਪਹਿਲਾਂ ਹੀ ਨਿਕੋਲ ਅਤੇ ਮਸਕ ਦੇ ਅਫੇਅਰ ਦੀਆਂ ਖਬਰਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਸਨ। ਨਿਕੋਲ ਅਤੇ ਮਸਕ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਦੋਹਾਂ ਨੇ ਆਪਣੇ ਅਫੇਅਰ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ।
ਵਾਲ ਸਟਰੀਟ ਜਰਨਲ ਵਿੱਚ ਇੱਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਇਸ ਦਾ ਸਿਰਲੇਖ ਸੀ ਐਲੋਨ ਮਸਕ ਦੀ ਸਰਗੇਈ ਬ੍ਰਿਨ ਨਾਲ ਦੋਸਤੀ ਕਥਿਤ ਅਫੇਅਰ ਕਾਰਨ ਟੁੱਟ ਗਈ । ਇਸ ਵਿੱਚ ਮਸਕ ਨੇ ਲਿਖਿਆ – ਸਰਗੇਈ ਅਤੇ ਮੈਂ ਦੋਸਤ ਹਾਂ ਅਤੇ ਅਸੀਂ ਇੱਕ ਦਿਨ ਪਹਿਲਾਂ ਇੱਕ ਪਾਰਟੀ ਵਿੱਚ ਇਕੱਠੇ ਹੋਏ ਸੀ। ਮੈਂ ਪਿਛਲੇ 3 ਸਾਲਾਂ ਵਿੱਚ ਸਿਰਫ ਦੋ ਵਾਰ ਨਿਕੋਲ ਨੂੰ ਮਿਲਿਆ ਹਾਂ। ਦੋਵੇਂ ਵਾਰ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਸਨ। ਇਸ ਵਿੱਚ ਕੋਈ ਨਿੱਜੀ ਗੱਲ ਨਹੀਂ ਸੀ।ਨਿਕੋਲ ਨੇ ਅਫੇਅਰ ਦੀਆਂ ਖਬਰਾਂ ਨੂੰ ਸਕੈਂਡਲ ਅਤੇ ਪੂਰੀ ਤਰ੍ਹਾਂ ਤੋੜਨ ਵਾਲੀ ਦੱਸਿਆ ਹੈ। ਉਸ ਨੇ ਕਿਹਾ ਸੀ ਕਿ ਮਸਕ ਅਤੇ ਉਹ ਸਿਰਫ਼ ਦੋਸਤ ਹਨ ਅਤੇ ਉਨ੍ਹਾਂ ਦਾ ਕੋਈ ਅਫੇਅਰ ਨਹੀਂ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ