(Source: ECI/ABP News/ABP Majha)
World Bank : ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਮੁਰੀਦ ਹੋਇਆ ਵਿਸ਼ਵ ਬੈਂਕ, ਪ੍ਰਧਾਨ ਮੰਤਰੀ ਦੀ ਕੀਤੀ ਤਰੀਫ਼
ਵਿਸ਼ਵ ਬੈਂਕ ਨੇ ਨਾ ਸਿਰਫ਼ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੈ, ਸਗੋਂ ਹੋਰ ਦੇਸ਼ਾਂ ਨੂੰ ਵੀ ਸਿੱਖਣ ਦੀ ਸਲਾਹ ਦਿੱਤੀ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਕੋਵਿਡ-19 ਮਹਾਮਾਰੀ...
World Bank Praises Modi Government : ਵਿਸ਼ਵ ਬੈਂਕ ਇੱਕ ਵਾਰ ਫਿਰ ਕੋਰੋਨਾ ਦੇ ਦੌਰ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਮੁਰੀਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਨਾ ਸਿਰਫ਼ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੈ, ਸਗੋਂ ਹੋਰ ਦੇਸ਼ਾਂ ਨੂੰ ਵੀ ਸਿੱਖਣ ਦੀ ਸਲਾਹ ਦਿੱਤੀ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਕੋਵਿਡ-19 ਮਹਾਮਾਰੀ ਸੰਕਟ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ, ਉਹ ਅਸਾਧਾਰਨ ਹੈ। ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ 'ਗਰੀਬੀ ਅਤੇ ਆਪਸੀ ਖੁਸ਼ਹਾਲੀ ਰਿਪੋਰਟ' ਜਾਰੀ ਕਰਦੇ ਹੋਏ ਕਿਹਾ ਕਿ ਦੂਜੇ ਦੇਸ਼ਾਂ ਨੂੰ ਵੀ ਵਿਆਪਕ ਸਬਸਿਡੀਆਂ ਦੀ ਬਜਾਏ ਭਾਰਤ ਦੇ ਨਿਸ਼ਾਨੇ ਵਾਲੇ ਨਕਦ ਟ੍ਰਾਂਸਫਰ ਵਰਗੇ ਕਦਮ ਚੁੱਕਣੇ ਚਾਹੀਦੇ ਹਨ।
ਡੇਵਿਡ ਮਾਲਪਾਸ ਨੇ ਕਹੀ ਇਹ ਗੱਲ
ਡੇਵਿਡ ਮਾਲਪਾਸ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਮਹਾਂਮਾਰੀ ਦੀ ਸਭ ਤੋਂ ਵੱਡੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਗਰੀਬ ਦੇਸ਼ਾਂ ਵਿੱਚ ਗਰੀਬੀ ਵਧੀ ਹੈ ਅਤੇ ਅਜਿਹੀਆਂ ਆਰਥਿਕਤਾਵਾਂ ਸਾਹਮਣੇ ਆਈਆਂ ਨੇ ਜੋ ਵਧੇਰੇ ਗੈਰ ਰਸਮੀ ਹਨ, ਸਮਾਜਿਕ ਸੁਰੱਖਿਆ ਪ੍ਰਣਾਲੀਆਂ ਜੋ ਕਮਜ਼ੋਰ ਹਨ ਅਤੇ ਵਿੱਤੀ ਪ੍ਰਣਾਲੀਆਂ ਜੋ ਘੱਟ ਵਿਕਸਤ ਹਨ। ਇਸ ਦੇ ਬਾਵਜੂਦ ਕਈ ਵਿਕਾਸਸ਼ੀਲ ਅਰਥਵਿਵਸਥਾਵਾਂ ਨੇ ਕੋਵਿਡ-19 ਦੌਰਾਨ ਸ਼ਾਨਦਾਰ ਸਫਲਤਾ ਹਾਸਲ ਕੀਤੀ।
ਗਰੀਬੀ ਰਾਹਤ 'ਤੇ ਖਰਚ ਕੀਤੇ 6 ਬਿਲੀਅਨ ਡਾਲਰ
ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਕਿ ਡਿਜੀਟਲ ਕੈਸ਼ ਟ੍ਰਾਂਸਫਰ ਦੇ ਜ਼ਰੀਏ, ਭਾਰਤ ਪੇਂਡੂ ਖੇਤਰਾਂ ਵਿੱਚ 85 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ 69 ਫੀਸਦੀ ਪਰਿਵਾਰਾਂ ਨੂੰ ਭੋਜਨ ਅਤੇ ਨਕਦ ਸਹਾਇਤਾ ਪ੍ਰਦਾਨ ਕਰਨ ਵਿੱਚ ਸਮਰੱਥ ਹੈ, ਜੋ ਕਿ ਕਮਾਲ ਦੀ ਗੱਲ ਹੈ। ਦੂਜੇ ਪਾਸੇ, ਦੱਖਣੀ ਅਫਰੀਕਾ ਨੇ ਸਮਾਜਿਕ ਸੁਰੱਖਿਆ ਕਵਰੇਜ ਵਿੱਚ ਸਭ ਤੋਂ ਵੱਡਾ ਵਿਸਤਾਰ ਕੀਤਾ ਅਤੇ ਗਰੀਬੀ ਰਾਹਤ 'ਤੇ 6 ਬਿਲੀਅਨ ਡਾਲਰ ਖਰਚ ਕੀਤੇ, ਜਿਸ ਨਾਲ ਲਗਭਗ 29 ਮਿਲੀਅਨ ਲੋਕਾਂ ਨੂੰ ਲਾਭ ਹੋਇਆ।
ਉਨ੍ਹਾਂ ਦੱਸਿਆ ਕਿ ਬ੍ਰਾਜ਼ੀਲ ਆਰਥਿਕ ਸੰਕੁਚਨ ਦੇ ਬਾਵਜੂਦ 2020 ਵਿੱਚ ਅਤਿ ਗਰੀਬੀ ਨੂੰ ਘਟਾਉਣ ਵਿੱਚ ਸਫਲ ਰਿਹਾ ਅਤੇ ਇਹ ਪਰਿਵਾਰ ਅਧਾਰਤ ਡਿਜੀਟਲ ਨਕਦ ਟ੍ਰਾਂਸਫਰ ਪ੍ਰਣਾਲੀ ਦੁਆਰਾ ਸੰਭਵ ਹੋਇਆ ਹੈ। ਮਾਲਪਾਸ ਨੇ ਕਿਹਾ ਕਿ ਵੱਡੀ ਸਬਸਿਡੀਆਂ ਦੀ ਬਜਾਏ ਟਾਰਗੇਟ ਕੈਸ਼ ਟ੍ਰਾਂਸਫਰ ਦੀ ਚੋਣ ਕਰੋ। ਇਹ ਗਰੀਬ ਅਤੇ ਕਮਜ਼ੋਰ ਸਮੂਹਾਂ ਦੀ ਸਹਾਇਤਾ ਦੇ ਮਾਮਲੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੈ। ਨਕਦ ਟ੍ਰਾਂਸਫਰ 'ਤੇ 60 ਫੀਸਦੀ ਤੋਂ ਵੱਧ ਖਰਚੇ ਹੇਠਲੇ ਵਰਗ ਦੇ 40 ਫੀਸਦੀ ਲੋਕਾਂ ਤੱਕ ਪਹੁੰਚਦੇ ਹਨ। ਨਕਦ ਟ੍ਰਾਂਸਫਰ ਦਾ ਸਬਸਿਡੀਆਂ ਨਾਲੋਂ ਆਮਦਨੀ ਦੇ ਵਾਧੇ 'ਤੇ ਵੱਡਾ ਪ੍ਰਭਾਵ ਪੈਂਦਾ ਹੈ।