ਕੈਨੇਡਾ ਦੇ ਹਵਾਈ ਅੱਡਿਆਂ 'ਤੇ ਭਾਰਤੀਆਂ ਦੀ ਹੱਦੋ ਵੱਧ ਚੈਕਿੰਗ, ਵਿਰੋਧ ਹੋਇਆ ਤਾਂ ਟਰੂਡੋ ਸਰਕਾਰ ਨੇ ਬਦਲਿਆ ਫ਼ੈਸਲਾ, ਜਾਣੋ ਪੂਰਾ ਮਾਮਲਾ
ਏਅਰ ਕੈਨੇਡਾ ਨੇ ਭਾਰਤ ਲਈ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਸੁਰੱਖਿਆ ਲਾਈਨਾਂ ਵਿੱਚ ਜ਼ਿਆਦਾ ਇੰਤਜ਼ਾਰ ਕਰਨ ਕਰਕੇ ਘੱਟੋ-ਘੱਟ ਚਾਰ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ। ਜਾਣੋ ਪੂਰਾ ਮਾਮਲਾ
India Canada Tension: ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਕੈਨੇਡੀਅਨ ਸਰਕਾਰ (Canada Government) ਨੇ ਹਾਲ ਹੀ ਵਿੱਚ ਭਾਰਤ ਆਉਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਜਾਂਚਾਂ ਦਾ ਐਲਾਨ ਕੀਤਾ ਸੀ। ਕੁਝ ਦਿਨਾਂ ਬਾਅਦ ਕੈਨੇਡਾ ਨੇ ਹੁਣ ਆਪਣਾ ਹੁਕਮ ਵਾਪਸ ਲੈ ਲਿਆ ਹੈ। ਸੋਮਵਾਰ ਨੂੰ ਵਾਧੂ ਸੁਰੱਖਿਆ ਜਾਂਚਾਂ ਦਾ ਐਲਾਨ ਕਰਨ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਹੁਣ ਸ਼ੁੱਕਰਵਾਰ ਨੂੰ ਇਨ੍ਹਾਂ ਨੂੰ ਵਾਪਸ ਲੈ ਲਿਆ ਹੈ।
ਦੱਸ ਦਈਏ ਕਿ ਕੈਨੇਡਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਜਾਣ ਵਾਲੇ ਯਾਤਰੀਆਂ ਲਈ ਬਹੁਤ ਸਾਵਧਾਨੀ ਵਰਤੀ ਜਾ ਰਹੀ ਹੈ। ਏਅਰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਲਈ ਨੋਟਿਸ ਵੀ ਜਾਰੀ ਕੀਤਾ ਸੀ। ਨੋਟਿਸ ਵਿੱਚ ਕਿਹਾ ਸੀ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖ਼ਤ ਸੁਰੱਖਿਆ ਆਦੇਸ਼ਾਂ ਦੇ ਕਾਰਨ ਤੁਹਾਡੀ ਆਉਣ ਵਾਲੀ ਫਲਾਈਟ ਦਾ ਇੰਤਜ਼ਾਰ ਸਮਾਂ ਉਮੀਦ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
ਜ਼ਿਕਰ ਕਰ ਦਈਏ ਕਿ ਸੋਮਵਾਰ ਨੂੰ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਕੈਨੇਡੀਅਨ ਬ੍ਰੌਡਕਾਸਟਰ CBC ਨੂੰ ਦੱਸਿਆ, " ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਅਸਥਾਈ ਵਾਧੂ ਸੁਰੱਖਿਆ ਸਕ੍ਰੀਨਿੰਗ ਉਪਾਅ ਲਾਗੂ ਕੀਤੇ ਹਨ, ਜਿਸ ਕਾਰਨ ਯਾਤਰੀਆਂ ਨੂੰ ਟੈਸਟਿੰਗ ਵਿੱਚ ਕੁਝ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਬਾਅਦ ਏਅਰ ਕੈਨੇਡਾ ਨੇ ਭਾਰਤ ਲਈ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਸੁਰੱਖਿਆ ਲਾਈਨਾਂ ਵਿੱਚ ਜ਼ਿਆਦਾ ਇੰਤਜ਼ਾਰ ਕਰਨ ਕਰਕੇ ਘੱਟੋ-ਘੱਟ ਚਾਰ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਏਅਰ ਕੈਨੇਡਾ ਦੁਆਰਾ ਯਾਤਰੀਆਂ ਨੂੰ ਭੇਜੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ, "ਟ੍ਰਾਂਸਪੋਰਟ ਕੈਨੇਡਾ ਦੁਆਰਾ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਦਿੱਤੇ ਗਏ ਸਖਤ ਸੁਰੱਖਿਆ ਆਦੇਸ਼ਾਂ ਦੇ ਕਾਰਨ ਤੁਹਾਡੀ ਆਉਣ ਵਾਲੀ ਫਲਾਈਟ ਲਈ ਸੁਰੱਖਿਆ ਜਾਂਚ ਦਾ ਸਮਾਂ ਉਮੀਦ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
ਨੋਟੀਫਿਕੇਸ਼ਨ ਵਿੱਚ ਲਿਖਿਆ ਸੀ, "ਤੁਹਾਡੀ ਯਾਤਰਾ ਵਿੱਚ ਕਿਸੇ ਵੀ ਰੁਕਾਵਟ ਨੂੰ ਘੱਟ ਕਰਨ ਲਈ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੀ ਫਲਾਈਟ ਦੇ ਰਵਾਨਗੀ ਤੋਂ 4 ਘੰਟੇ ਪਹਿਲਾਂ ਪਹੁੰਚੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :