17 ਲੱਖ ਰੁਪਏ ਜਮ੍ਹਾਂ ਕਰਨ ਬਾਅਦ ਮਿਲੇਗਾ ਇਹ ਬੇਸ਼ਕੀਮਤੀ ATM ਕਾਰਡ, ਖ਼ਾਸੀਅਤ ਜਾਣ ਹੋ ਜਾਓਗੇ ਹੈਰਾਨ
ਇਸ ਕਾਰਡ ਲਈ ਗਾਹਕਾਂ ਨੂੰ ਤਕਰੀਬਨ 16,85,225 ਰੁਪਏ ਦੇਣੇ ਪੈਣਗੇ। ਜੇ ਗਾਹਕ ਇਸ ਨੂੰ ਨਿੱਜੀ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੀ ਹੋਰ ਵੀ ਕੀਮਤ ਚੁਕਾਉਣੀ ਪਏਗੀ। ਕੰਪਨੀ ਨੇ ਕਾਰਡ ਨੂੰ ਦੋ ਹਿੱਸਿਆਂ ਵਿੱਚ ਲਾਂਚ ਕੀਤਾ ਹੈ। ਪਹਿਲਾਂ ਰੋਜ਼ ਗੋਲਡ ਤੇ ਦੂਜਾ ਯੈਲੋ ਗੋਲਡ। ਕੰਪਨੀ ਨੇ ਕਿਹਾ ਕਿ ਅਜਿਹੇ ਸਿਰਫ 50 ਕਾਰਡ ਹੀ ਬਣਾਏ ਜਾਣਗੇ।

ਲੋਕ ATM ਕਾਰਡ ਦਾ ਇਸਤੇਮਾਲ ਪੈਸੇ ਕਢਵਾਉਣ ਲਈ ਕਰਦੇ ਹਨ, ਪਰ ਜੇ ਤੁਹਾਨੂੰ ਸਿਰਫ ਏਟੀਐਮ ਕਾਰਡ ਲੈਣ ਲਈ 17 ਲੱਖ ਰੁਪਏ ਦੇਣੇ ਪੈਣ ਤਾਂ ਤੁਸੀਂ ਹੈਰਾਨ ਹੀ ਹੋਵੋਗੇ। ਇੰਗਲੈਂਡ ਵਿੱਚ ਰਾਇਲ ਮਿੰਟ ਨੇ ਸੋਨੇ ਦਾ ਇੱਕ ਕਾਰਡ ਜਾਰੀ ਕੀਤਾ ਹੈ। ਇਹ 18 ਕੈਰਟ ਸੋਨੇ ਦਾ ਬਣਿਆ ਹੈ। ਤੁਸੀਂ ਇਸ ਕਾਰਡ ਨਾਲ ਸ਼ਾਪਿੰਗ ਵੀ ਕਰ ਸਕਦੇ ਹੋ।
ਦੱਸ ਦੇਈਏ ਰਾਇਲ ਮਿੰਟ ਸਿੱਕੇ ਬਣਾਉਣ ਵਾਲੀ ਕੰਪਨੀ ਹੈ। ਇਹ ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਹੈ। ਕੰਪਨੀ ਨੇ ਇਸ ਅਨੌਖੇ ਕਾਰਡ ਨੂੰ ਬਣਾਉਣ ਲਈ ਮਾਸਟਕਾਰਡ ਤੇ ਪੇਮੈਂਟਸ ਤਕਨਾਲੋਜੀ ਫਰਮ ਅਕਮਪਿਸ਼ ਫਾਈਨੈਂਸ਼ੀਅਲ ਨਾਲ ਭਾਈਵਾਲੀ ਕੀਤੀ ਹੈ।
Purity. Precision. Rarity. In partnership with Accomplish Financials, @RoyalMintUK are proud to unveil #Raris, a world first solid #gold payment card. Find out more today >> https://t.co/tkM5mGrlrO pic.twitter.com/Myz9UGtjep
— Royal Mint Invest (@RoyalMintInvest) October 11, 2019
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰਡ ਲਈ ਗਾਹਕਾਂ ਨੂੰ ਤਕਰੀਬਨ 16,85,225 ਰੁਪਏ ਦੇਣੇ ਪੈਣਗੇ। ਜੇ ਗਾਹਕ ਇਸ ਨੂੰ ਨਿੱਜੀ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੀ ਹੋਰ ਵੀ ਕੀਮਤ ਚੁਕਾਉਣੀ ਪਏਗੀ। ਕੰਪਨੀ ਨੇ ਕਾਰਡ ਨੂੰ ਦੋ ਹਿੱਸਿਆਂ ਵਿੱਚ ਲਾਂਚ ਕੀਤਾ ਹੈ। ਪਹਿਲਾਂ ਰੋਜ਼ ਗੋਲਡ ਤੇ ਦੂਜਾ ਯੈਲੋ ਗੋਲਡ। ਕੰਪਨੀ ਨੇ ਕਿਹਾ ਕਿ ਅਜਿਹੇ ਸਿਰਫ 50 ਕਾਰਡ ਹੀ ਬਣਾਏ ਜਾਣਗੇ।






















