ਉੱਡਦੇ ਜਹਾਜ਼ ‘ਚ ਇੱਕੋ ਵੇਲੇ 3 ਯਾਤਰੀਆਂ ਨੂੰ ਦਿਲ ਦਾ ਦੌਰਾ, ਜਾਣੋ ਫਿਰ ਕੀ ਹੋਇਆ
ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੇ ਇੱਕ ਜਹਾਜ਼ ਵਿੱਚ ਸਵਾਰ ਤਿੰਨ ਯਾਤਰੀਆਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਨਾਲ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ। ਪਾਇਲਟਾਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਲਾਜ ਦੌਰਾਨ ਇੱਕ ਯਾਰਤੀ ਦੀ ਮੌਤ ਹੋ ਗਈ, ਜਦੋਂਕਿ ਵਿਆਹੁਤਾ ਜੋੜੇ ਨੂੰ ਬਚਾਅ ਲਿਆ ਗਿਆ।
ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੇ ਇੱਕ ਜਹਾਜ਼ ਵਿੱਚ ਸਵਾਰ ਤਿੰਨ ਯਾਤਰੀਆਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਨਾਲ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ। ਪਾਇਲਟਾਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਲਾਜ ਦੌਰਾਨ ਇੱਕ ਯਾਰਤੀ ਦੀ ਮੌਤ ਹੋ ਗਈ, ਜਦੋਂਕਿ ਵਿਆਹੁਤਾ ਜੋੜੇ ਨੂੰ ਬਚਾਅ ਲਿਆ ਗਿਆ।
ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਜੇਦਾਹ ਤੋਂ ਇਸਲਾਮਾਬਾਦ ਆ ਰਿਹਾ ਸੀ। ਪੀਆਈਏ ਏਅਰਕਰਾਫਟ ਨੰਬਰ ਪੀਕੇ-742 ਵਿੱਚ 225 ਯਾਤਰੀ ਸਵਾਰ ਸੀ ਪਰ ਤਿੰਨ ਯਾਤਰੀਆਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ, ਹਵਾਈ ਜਹਾਜ਼ ਨੂੰ ਕਰਾਚੀ ਏਅਰਪੋਰਟ ‘ਤੇ ਉਤਾਰਿਆ ਗਿਆ। ਇਸ ਸਮੇਂ ਦੌਰਾਨ ਸਿਵਲ ਐਵੀਏਸ਼ਨ ਅਥਾਰਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਤੁਰੰਤ ਮੌਕੇ ‘ਤੇ ਸਹੂਲਤ ਦੇਣ ਲਈ ਕਿਹਾ ਗਿਆ।
ਇਸ ਤੋਂ ਬਾਅਦ ਯਾਤਰੀਆਂ ਦੇ ਇਲਾਜ ਲਈ ਐਂਬੂਲੈਂਸਾਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਨੂੰ ਭੇਜਿਆ ਗਿਆ। ਸਿਹਤ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਐਂਬੂਲੈਂਸਾਂ ਤੋਂ ਐਮਰਜੈਂਸੀ ਵਾਰਡਾਂ ਵਿੱਚ ਤਬਦੀਲ ਕੀਤਾ। ਇਸ ਸਮੇਂ ਦੌਰਾਨ ਡਾਕਟਰਾਂ ਨੇ ਇੱਕ ਯਾਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਮਹਾਲਾ ਬੀਬੀ ਨਾਮੀ ਯਾਤਰੀ ਦੀ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪਰ ਵਿਆਹੇ ਜੋੜੇ ਨੂੰ ਬਚਾ ਲਿਆ ਗਿਆ।
Check out below Health Tools-
Calculate Your Body Mass Index ( BMI )