Trending News: ਕੁੜੀ ਨੇ ਨੌਕਰੀ ਛੱਡ ਕੇ ਸਿਰਫ 2 ਸਾਲਾਂ 'ਚ ਕਮਾਏ 17 ਕਰੋੜ, ਕਮਾਲ ਦਾ ਕਾਰੋਬਾਰ
30 ਸਾਲਾ ਜੈਨੇਲ ਪਾਲੀਬਰੁਕ (Janelle Palibrk) ਆਸਟ੍ਰੇਲੀਆ (Australia) ਦੇ ਮੈਲਬੋਰਨ (Melbourne) 'ਚ ਰਹਿੰਦੀ ਹੈ। ਉਹ 2 ਬੱਚਿਆਂ ਦੀ ਮਾਂ ਹੈ। 2 ਸਾਲ ਪਹਿਲਾਂ ਤੱਕ ਉਹ ਸਾਊਦੀ ਅਰਬ (saudi arabia) ਦੇ ਮੱਕਾ (Makka) 'ਚ ਕੰਮ ਕਰਦੀ ਸੀ।
Trending News : ਉਹ ਨੌਕਰੀ ਵਿੱਚ ਸੈਟਲ ਸੀ, ਅਚਾਨਕ ਉਸ ਨੇ ਕਾਰੋਬਾਰ ਕਰਨ ਬਾਰੇ ਸੋਚਿਆ ਤੇ ਨੌਕਰੀ ਛੱਡ ਦਿੱਤੀ। ਉਸ ਨੇ ਕਰੀਬ 37 ਹਜ਼ਾਰ ਰੁਪਏ ਦੀ ਲਾਗਤ ਨਾਲ ਆਪਣਾ ਕਾਰੋਬਾਰ (business) ਸ਼ੁਰੂ ਕੀਤਾ। ਉਸ ਦੇ ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਉਸ ਦੇ ਫੈਸਲੇ ਉੱਪਰ ਸਵਾਲ ਉਠਾਏ, ਫੇਲ੍ਹ ਹੋਣ ਦੀਆਂ ਚੇਤਾਵਨੀਆਂ ਦਿੱਤੀਆਂ, ਪਰ ਆਪਣੀ ਜ਼ਿੱਦ ਅੱਗੇ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਦੋ ਸਾਲ ਬਾਅਦ 37 ਹਜ਼ਾਰ ਰੁਪਏ ਨਾਲ ਸ਼ੁਰੂ ਹੋਇਆ ਕਾਰੋਬਾਰ ਹੁਣ ਕਰੋੜਾਂ 'ਚ ਪਹੁੰਚ ਗਿਆ ਹੈ। ਆਓ ਅਸੀਂ ਤੁਹਾਨੂੰ ਇਸ ਲੜਕੀ ਦੀ ਸਫਲਤਾ ਦੀ ਕਹਾਣੀ (Success Story) ਤੇ ਕਾਰੋਬਾਰ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।
ਕਾਰੋਬਾਰ 2019 ਵਿੱਚ ਸ਼ੁਰੂ ਕੀਤਾ ਸੀ
ਰਿਪੋਰਟ ਮੁਤਾਬਕ 30 ਸਾਲਾ ਜੈਨੇਲ ਪਾਲੀਬਰੁਕ (Janelle Palibrk) ਆਸਟ੍ਰੇਲੀਆ (Australia) ਦੇ ਮੈਲਬੋਰਨ (Melbourne) 'ਚ ਰਹਿੰਦੀ ਹੈ। ਉਹ 2 ਬੱਚਿਆਂ ਦੀ ਮਾਂ ਹੈ। 2 ਸਾਲ ਪਹਿਲਾਂ ਤੱਕ ਉਹ ਸਾਊਦੀ ਅਰਬ (saudi arabia) ਦੇ ਮੱਕਾ (Makka) 'ਚ ਕੰਮ ਕਰਦੀ ਸੀ। ਮਾਰਚ 2019 ਵਿੱਚ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਸਟ੍ਰੇਲੀਆ ਵਾਪਸ ਆ ਗਈ। ਉਸ ਨੇ ਇੱਥੇ ਕ੍ਰਿਸਟਲ ਮੋਮਬੱਤੀ (Crystal Candle) ਦਾ ਕਾਰੋਬਾਰ ਸ਼ੁਰੂ ਕੀਤਾ। ਉਸ ਨੇ ਇਹ ਕੰਮ ਸਿਰਫ਼ 37 ਹਜ਼ਾਰ ਰੁਪਏ ਨਾਲ ਸ਼ੁਰੂ ਕੀਤਾ ਸੀ।
ਬਾਕਸਿੰਗ ਡੇ 'ਤੇ ਮੋਮਬੱਤੀਆਂ ਚੰਗੀ ਤਰ੍ਹਾਂ ਵਿਕਦੀਆਂ
ਸ਼ੁਰੂ ਵਿਚ ਜੇਨੇਲ ਨੂੰ ਕੁਝ ਸਮੱਸਿਆਵਾਂ ਆਈਆਂ, ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਗਿਆ। ਹੁਣ ਸਿਰਫ 2 ਸਾਲਾਂ 'ਚ ਹੀ ਉਨ੍ਹਾਂ ਦਾ ਕਾਰੋਬਾਰ ਕਰੀਬ 18 ਕਰੋੜ ਦਾ ਹੋ ਗਿਆ ਹੈ। ਉਨ੍ਹਾਂ ਦੀ ਕੰਪਨੀ ਮਾਈਲਸ ਗ੍ਰੇ (Myles Gray) ਵਿੱਚ ਪਤੀ ਸਮੇਤ 12 ਕਰਮਚਾਰੀ ਹਨ। ਹਾਲ ਹੀ 'ਚ ਬਾਕਸਿੰਗ ਡੇਅ (Boxing Day) ਦੇ ਮੌਕੇ 'ਤੇ ਜੇਨੇਲ ਨੇ ਇੱਕ ਦਿਨ 'ਚ ਕਰੀਬ 74 ਲੱਖ 54 ਹਜ਼ਾਰ ਰੁਪਏ ਦੀਆਂ ਮੋਮਬੱਤੀਆਂ ਵੇਚ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਪ੍ਰੋਡਕਟ ਕਿਵੇਂ ਹੈ?
ਜੈਨੇਲ ਨੇ ਦੱਸਿਆ ਕਿ ਉਸ ਨੇ ਆਪਣੇ ਉਤਪਾਦ (Product) ਨੂੰ ਇੱਕ ਲਿਮਟਿਡ ਐਡੀਸ਼ਨ ਕਿੱਟ ਦੇ ਰੂਪ ਵਿੱਚ ਲਾਂਚ ਕੀਤਾ ਹੈ। ਇਸ ਵਿੱਚ ਮੋਮਬੱਤੀਆਂ(Candles), ਡਿਫਿਊਜ਼ਰ (Defuser) ਤੇ ਕ੍ਰਿਸਟਲ (Crystal) ਹੁੰਦੇ ਹਨ। ਇਸ ਕਿੱਟ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਹੈ। ਕਈ ਵਾਰ ਆਫਰ ਤਹਿਤ ਉਹ ਇਸ ਨੂੰ 7400 ਰੁਪਏ ਤੱਕ ਵੇਚ ਵੀ ਚੁੱਕੀ ਹੈ। ਗਾਹਕਾਂ ਤੋਂ ਮਿਲ ਰਹੇ ਹੁੰਗਾਰੇ ਨਾਲ ਉਹ ਭਾਵੁਕ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਉਤਪਾਦ ਹੱਥ ਨਾਲ ਬਣਾਇਆ ਜਾਂਦਾ ਹੈ ਤੇ ਇਹ ਮੋਮਬੱਤੀ 55 ਘੰਟੇ ਬਲਦੀ ਹੈ। ਇਕੱਲੀ ਮੋਮਬੱਤੀ ਦੀ ਕੀਮਤ 4,000 ਰੁਪਏ ਤੱਕ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904