Tariff War: ਕੈਨੇਡੀਅਨ ਲੋਕਾਂ ਨੇ ਦਿੱਤਾ ਟਰੰਪ ਨੂੰ ਝਟਕਾ! ਅਮਰੀਕੀ ਸਾਮਾਨ ਦਾ ਬਾਈਕਾਟ, ਹਾਲਾਤ ਵੇਖਦਿਆਂ ਟਰੰਪ ਨੇ ਲਿਆ ਯੂ-ਟਰਨ
Trump Delays Tariffs on Canada for One Month: ਕੈਨੇਡਾ ਦੇ ਲੋਕਾਂ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਦਾਅਵੇ ਮਗਰੋਂ ਕੈਨੇਡੀਅਨਾਂ ਨੇ ਅਮਰੀਕੀ ਸਾਮਾਨ ਦਾ ਬਾਈਕਾਟ ਕਰ ਦਿੱਤਾ ਜਿਸ ਮਗਰੋਂ ਟਰੰਪ ਨੇ ਯੂ-ਟਰਨ ਲਿਆ।

Trump Delays Tariffs on Canada for One Month: ਕੈਨੇਡਾ ਦੇ ਲੋਕਾਂ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਦਾਅਵੇ ਮਗਰੋਂ ਕੈਨੇਡੀਅਨਾਂ ਨੇ ਅਮਰੀਕੀ ਸਾਮਾਨ ਦਾ ਬਾਈਕਾਟ ਕਰ ਦਿੱਤਾ ਜਿਸ ਮਗਰੋਂ ਟਰੰਪ ਨੇ ਯੂ-ਟਰਨ ਲਿਆ। ਟਰੰਪ ਨੇ ਕੈਨੇਡਾ 'ਤੇ 25% ਟੈਰਿਫ ਲਾਉਣ ਦੇ ਫੈਸਲੇ ਨੂੰ 30 ਦਿਨਾਂ ਲਈ ਟਾਲ ਦਿੱਤਾ ਹੈ। ਟਰੰਪ ਨੇ 4 ਮਾਰਚ ਨੂੰ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟਰੰਪ ਨੇ 4 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਕਈ ਸਾਮਾਨ 'ਤੇ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ, ਪਰ ਇਸ ਦੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਇਸ ਨੂੰ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਸੀ। ਟਰੰਪ ਨੇ ਹੁਣ ਫਿਰ ਟੈਰਿਫ ਦਾ ਫੈਸਲਾ ਟਾਲ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਕੈਨੇਡਾ ਦੇ ਲੋਕਾਂ ਵੱਲੋਂ ਅਮਰੀਕੀ ਸਾਮਾਨ ਦੇ ਬਾਈਕਾਟ ਮਗਰੋਂ ਨਿਕਲਣ ਵਾਲੇ ਨਤੀਜਿਆਂ ਦੀ ਪੜਚੋਲ ਕਰ ਰਹੇ ਹਨ।
ਦਰਅਸਲ ਟਰੰਪ ਵੱਲੋਂ ਕੈਨੇਡਾ 'ਤੇ ਟੈਰਿਫ ਲਾਉਣ ਦੀ ਧਮਕੀ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਬਿਆਨ ਤੋਂ ਬਾਅਦ ਕੈਨੇਡਾ ਵਿੱਚ ਅਮਰੀਕੀ ਸਾਮਾਨ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਕੈਨੇਡੀਅਨ ਮੀਡੀਆ ਦੇ ਅਨੁਸਾਰ ਉੱਥੋਂ ਦੇ ਲੋਕਾਂ ਨੇ ਅਮਰੀਕੀ ਸੇਬ ਖਾਣਾ ਛੱਡ ਦਿੱਤਾ ਹੈ ਤੇ ਦੂਜੇ ਦੇਸ਼ਾਂ ਦੇ ਸੇਬ ਖਾਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਪੀਜ਼ਾ ਵਿੱਚ ਕੈਲੀਫੋਰਨੀਆ ਦੇ ਟਮਾਟਰਾਂ ਦੀ ਬਜਾਏ ਇਟਲੀ ਦੇ ਟਮਾਟਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਦੁਕਾਨਾਂ ਵਿੱਚ ਅਮਰੀਕੀ ਸਾਮਾਨ ਰੱਖਣਾ ਬੰਦ ਕਰ ਦੇਣਗੇ। ਬਹੁਤ ਸਾਰੇ ਕੈਨੇਡੀਅਨ ਜੋ ਆਪਣੀਆਂ ਛੁੱਟੀਆਂ ਲਈ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ, ਨੇ ਆਪਣੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਟਰੰਪ ਦੀ ਧਮਕੀ ਨੇ ਕੈਨੇਡਾ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਭੜਕਾ ਦਿੱਤਾ ਹੈ। ਅਹਿਮ ਗੱਲ਼ ਹੈ ਕਿ ਦੋ ਮਹੀਨੇ ਪਹਿਲਾਂ ਚੋਣ ਹਾਰਨ ਦੇ ਡਰ ਕਾਰਨ ਕੈਨੇਡਾ ਦੀ ਲਿਬਰਲ ਪਾਰਟੀ ਵਿੱਚ ਜਸਟਿਨ ਟਰੂਡੋ ਵਿਰੁੱਧ ਮਾਹੌਲ ਬਣ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਹੁਣ ਲਿਬਰਲ ਪਾਰਟੀ ਚੋਣ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਬਣ ਗਈ ਹੈ।
ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡੀਅਨ ਸਿਆਣੇ ਹਨ। ਉਹ ਸੁਭਾਅ ਤੋਂ ਨਿਮਰ ਹੋ ਸਕਦੇ ਹਨ, ਪਰ ਉਹ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਖਾਸ ਕਰਕੇ ਅਜਿਹੇ ਸਮੇਂ ਜਦੋਂ ਦੇਸ਼ ਦੇ ਲੋਕਾਂ ਦੀ ਭਲਾਈ ਦਾਅ 'ਤੇ ਲੱਗੀ ਹੋਈ ਹੈ। ਹਾਲਾਂਕਿ, ਕੈਨੇਡਾ ਤੇ ਮੈਕਸੀਕੋ ਨੇ ਟੈਰਿਫ ਨੂੰ ਮੁਲਤਵੀ ਕਰਨ ਦੇ ਟਰੰਪ ਦੇ ਫੈਸਲੇ ਦੀ ਸ਼ਲਾਘਾ ਕੀਤੀ। ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਸਾਮਾਨਾਂ 'ਤੇ ਟੈਰਿਫ ਵੀ ਫਿਲਹਾਲ ਮੁਲਤਵੀ ਕਰ ਦੇਵੇਗਾ।






















