ਟਰੰਪ ਪਏ ਨਰਮ, 'ਸੈਲਫ ਡਿਪੋਰਟ' ਹੋਣ ਵਾਲੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਟਿਕਟਾਂ-ਪੈਸੇ ਸਣੇ ਕਈ ਹੋਰ ਸੁਵਿਧਾਵਾਂ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਗ਼ੈਰਕਾਨੂੰਨੀ ਤੌਰ ’ਤੇ ਰਹਿ ਰਹੇ ਪਰਵਾਸੀਆਂ ਖੁਦ ਡਿਪੋਰਟ ਹੁੰਦੇ ਨੇ ਤਾਂ ਉਨ੍ਹਾਂ ਨੂੰ ਪੈਸੇ ਅਤੇ ਜਹਾਜ਼ ਦੀ ਟਿਕਟ ਸਣੇ ਕਈ ਹੋਰ ਸੁਵਿਧਾਵਾਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਕਈ ਮਾਮਲਿਆਂ ਵਿੱਚ ਤਬਦੀਲੀਆਂ ਕੀਤੀਆਂ ਹਨ। ਨਾਲ ਹੀ ਦੇਸ਼ ਵਿੱਚ ਬਿਨਾਂ ਦਸਤਾਵੇਜ਼ਾਂ ਰਹਿ ਰਹੇ ਪਰਵਾਸੀਆਂ ਨੂੰ ਲੈ ਕੇ ਟਰੰਪ ਨੇ ਕਾਫ਼ੀ ਸਖ਼ਤ ਰੁਖ ਅਖਤਿਆਰ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਕਈ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਜਹਾਜ਼ ਰਾਹੀਂ ਮੁੜ ਭੇਜ ਦਿੱਤਾ ਸੀ। ਹੁਣ ਟਰੰਪ ਨੇ ਲੋਕਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਲਈ ਇੱਕ ਨਵਾਂ ਯੋਜਨਾ ਬਣਾਈ ਹੈ। ਦਰਅਸਲ, ਰਾਸ਼ਟਰਪਤੀ ਟਰੰਪ ਕੋਲ ਬਿਨਾਂ ਦਸਤਾਵੇਜ਼ ਵਾਲੇ ਪਰਵਾਸੀਆਂ ਲਈ ਇੱਕ ਨਵਾਂ ਪਲਾਨ ਹੈ।
ਸੈਲਫ ਡਿਪੋਰਟ ਕਰਨ ਵਾਲੇ ਪਰਵਾਸੀਆਂ ਨੂੰ ਮੁੜ ਆਉਣ ਦਾ ਦਿੱਤਾ ਜਾਏਗਾ ਮੌਕਾ
ਟਰੰਪ ਦੀ ਇਸ ਨਵੀਂ ਯੋਜਨਾ ਵਿੱਚ ਪਰਵਾਸੀਆਂ ਨੂੰ ਕਿਹਾ ਗਿਆ ਹੈ ਕਿ ਪੈਸੇ ਲੈ ਲਵੋ, ਜਹਾਜ਼ ’ਤੇ ਚੜ੍ਹੋ ਅਤੇ ਫਿਰ ਸ਼ਾਇਦ ਅਸੀਂ ਬਾਅਦ ਵਿੱਚ ਤੁਹਾਨੂੰ ਅਮਰੀਕਾ ਵਾਪਸ ਆਉਣ ਦੀ ਇਜਾਜ਼ਤ ਦੇਣ ਬਾਰੇ ਸੋਚੀਏ। ਇੱਕ ਇੰਟਰਵਿਊ ਦੌਰਾਨ ਟਰੰਪ ਨੇ ਫਾਕਸ ਨੋਟਿਸਿਆਸ ਦੀ ਰਾਚੇਲ ਕੈਂਪੋਸ-ਡਫੀ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ “ਸੈਲਫ-ਡਿਪੋਰਟੇਸ਼ਨ ਪ੍ਰੋਗਰਾਮ” (Self-Deportation Program) ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਕਾਨੂੰਨੀ ਤਰੀਕੇ ਨਾਲ ਮੁੜ ਵਾਪਸੀ ਲਈ ਇੱਕ ਸੰਭਾਵੀ ਰਸਤਾ ਵੀ ਸ਼ਾਮਲ ਹੋਵੇਗਾ।
ਟਰੰਪ ਨੇ ਇਸ ਪ੍ਰੋਗਰਾਮ ਬਾਰੇ ਕੀ ਕਿਹਾ?
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਅਸੀਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੁਝ ਪੈਸੇ ਅਤੇ ਇੱਕ ਜਹਾਜ਼ ਦੀ ਟਿਕਟ ਦੇਣ ਜਾ ਰਹੇ ਹਾਂ ਅਤੇ ਫਿਰ ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਜਾ ਰਹੇ ਹਾਂ। ਜੇਕਰ ਉਹ ਚੰਗੇ ਹਨ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਮੁੜ ਲਿਆਉਣਾ ਚਾਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਤਾਂ ਜੋ ਉਹ ਜਿੰਨੀ ਜਲਦੀ ਹੋ ਸਕੇ ਮੁੜ ਆ ਸਕਣ।”
ਡਿਪੋਰਟ ਪ੍ਰੋਗਰਾਮ 'ਤੇ ਨਰਮ ਪਏ ਟਰੰਪ
ਜਿਥੇ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਦੇਸ਼ ਤੋਂ ਪਰਵਾਸੀਆਂ ਨੂੰ ਕੱਢਣ ਲਈ ਸਖ਼ਤ ਰਵੱਈਆ ਅਖਤਿਆਰ ਕੀਤਾ ਸੀ, ਉਥੇ ਹੁਣ ਉਹ ਕੁਝ ਹੱਦ ਤੱਕ ਨਰਮ ਦਿਖਾਈ ਦੇ ਰਹੇ ਹਨ। ਹਾਲਾਂਕਿ, ਵਾਈਟ ਹਾਊਸ ਵੱਲੋਂ ਹਾਲੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇਹ ਪ੍ਰੋਗਰਾਮ ਕਿਵੇਂ ਕੰਮ ਕਰੇਗਾ, ਕੌਣ ਇਸ ਲਈ ਯੋਗ ਹੋਵੇਗਾ ਜਾਂ ਇਹ ਕਦੋਂ ਤੋਂ ਸ਼ੁਰੂ ਹੋ ਸਕਦਾ ਹੈ। ਟਰੰਪ ਨੇ ਕਿਹਾ, “ਅਸੀਂ ਸੈਲਫ-ਡਿਪੋਰਟ ਕਰ ਰਹੇ ਹਾਂ ਅਤੇ ਅਸੀਂ ਇਸਨੂੰ ਲੋਕਾਂ ਲਈ ਆਸਾਨ ਅਤੇ ਆਰਾਮਦਾਇਕ ਬਣਾਉਣ ਜਾ ਰਹੇ ਹਾਂ।”
ਭਾਰਤੀਆਂ ਨੂੰ ਵੀ ਕੀਤਾ ਗਿਆ ਸੀ ਡਿਪੋਰਟ
ਟਰੰਪ ਨੇ ਦੁਬਾਰਾ ਚੋਣ ਜਿੱਤਣ 'ਤੇ ਰਿਕਾਰਡ ਗਿਣਤੀ ਵਿੱਚ ਬਿਨਾਂ ਦਸਤਾਵੇਜ਼ ਵਾਲੇ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਸੰਕਲਪ ਲਿਆ ਸੀ। ਇਸੀ ਕਾਰਨ ਉਹ ਕਾਫੀ ਸਖ਼ਤ ਰਵੱਈਆ ਵੀ ਅਖਤਿਆਰ ਕਰ ਚੁੱਕੇ ਸਨ। ਟਰੰਪ ਨੇ ਫਰਵਰੀ ਮਹੀਨੇ ਵਿੱਚ ਅਮਰੀਕਾ ਤੋਂ ਜਹਾਜ਼ ਭਰ ਕੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵੀ ਵਾਪਸ ਭੇਜਿਆ ਸੀ। ਇਹ ਭਾਰਤੀ ਪਰਵਾਸੀ ਨੌਕਰੀ ਦੀ ਖੋਜ ਵਿੱਚ 'ਡੰਕੀ ਰੂਟ' ਰਾਹੀਂ ਅਮਰੀਕਾ ਪਹੁੰਚੇ ਸਨ।






















