ਟਰੰਪ ਨੇ ਚੀਨ 'ਤੇ ਠੋਕਿਆ 245% ਟੈਰਿਫ, ਚੀਨ ਨੇ ਕਿਹਾ - ਵਪਾਰ ਯੁੱਧ ਤੋਂ ਨਹੀਂ ਡਰਦੇ, ਸਾਨ੍ਹਾਂ ਦੇ ਭੇੜ 'ਚ ਪੂਰੀ ਦੁਨੀਆ ਨੂੰ ਹੋ ਰਿਹਾ ਨੁਕਸਾਨ !
ਅਮਰੀਕਾ ਵੱਲੋਂ ਨਵੇਂ ਟੈਰਿਫਾਂ ਦੇ ਐਲਾਨ ਤੋਂ ਬਾਅਦ ਚੀਨ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਵਪਾਰ ਯੁੱਧ ਤੋਂ ਨਹੀਂ ਡਰਦੇ। ਚੀਨ ਨੇ ਦੁਹਰਾਇਆ ਕਿ ਅਮਰੀਕਾ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਚੀਨ ਨੂੰ ਗੱਲਬਾਤ ਸ਼ੁਰੂ ਕਰਨੀ ਪਵੇਗੀ।

Trade War: ਅਮਰੀਕਾ ਤੇ ਚੀਨ ਵਿਚਕਾਰ ਟੈਰਿਫ ਯੁੱਧ ਹੋਰ ਤੇਜ਼ ਹੋ ਗਿਆ ਹੈ। ਅਮਰੀਕਾ ਨੇ ਹੁਣ ਚੀਨ 'ਤੇ 100% ਹੋਰ ਟੈਰਿਫ ਲਗਾ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੀਨੀ ਸਮਾਨ 'ਤੇ ਕੁੱਲ ਟੈਰਿਫ 245% ਹੋ ਗਿਆ ਹੈ। ਚੀਨ ਨੇ 11 ਅਪ੍ਰੈਲ ਨੂੰ ਅਮਰੀਕੀ ਸਾਮਾਨ 'ਤੇ 125% ਟੈਰਿਫ ਲਗਾਇਆ ਸੀ, ਜਿਸ ਦੇ ਜਵਾਬ ਵਿੱਚ ਟਰੰਪ ਨੇ ਨਵਾਂ ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੁਣ ਉਹ ਅਮਰੀਕਾ ਵੱਲੋਂ ਲਗਾਏ ਗਏ ਕਿਸੇ ਵੀ ਵਾਧੂ ਟੈਰਿਫ ਦਾ ਜਵਾਬ ਨਹੀਂ ਦੇਵੇਗਾ।
ਅਮਰੀਕਾ ਵੱਲੋਂ ਨਵੇਂ ਟੈਰਿਫਾਂ ਦੇ ਐਲਾਨ ਤੋਂ ਬਾਅਦ ਚੀਨ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਵਪਾਰ ਯੁੱਧ ਤੋਂ ਨਹੀਂ ਡਰਦੇ। ਚੀਨ ਨੇ ਦੁਹਰਾਇਆ ਕਿ ਅਮਰੀਕਾ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਚੀਨ ਨੂੰ ਗੱਲਬਾਤ ਸ਼ੁਰੂ ਕਰਨੀ ਪਵੇਗੀ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਜੇ ਅਮਰੀਕਾ ਸੱਚਮੁੱਚ ਗੱਲਬਾਤ ਅਤੇ ਸਮਝੌਤੇ ਰਾਹੀਂ ਮਸਲੇ ਦਾ ਹੱਲ ਕੱਢਣਾ ਚਾਹੁੰਦਾ ਹੈ, ਤਾਂ ਉਸਨੂੰ ਬੇਲੋੜਾ ਦਬਾਅ, ਡਰਾਉਣਾ ਤੇ ਬਲੈਕਮੇਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਚੀਨ ਨਾਲ ਸਮਾਨਤਾ, ਸਤਿਕਾਰ ਅਤੇ ਆਪਸੀ ਹਿੱਤ ਦੇ ਆਧਾਰ 'ਤੇ ਗੱਲ ਕਰਨੀ ਚਾਹੀਦੀ ਹੈ।
ਲਿਨ ਜਿਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਹਾਨੂੰ ਅਮਰੀਕਾ ਤੋਂ ਪੁੱਛਣਾ ਚਾਹੀਦਾ ਹੈ ਕਿ 245% ਅਮਰੀਕੀ ਟੈਰਿਫ ਦੇ ਤਹਿਤ ਵੱਖ-ਵੱਖ ਟੈਕਸ ਦਰਾਂ ਕੀ ਹੋਣਗੀਆਂ। ਇਹ ਟੈਰਿਫ ਯੁੱਧ ਅਮਰੀਕਾ ਨੇ ਸ਼ੁਰੂ ਕੀਤਾ ਹੈ, ਅਸੀਂ ਨਹੀਂ। ਅਸੀਂ ਸਿਰਫ਼ ਅਮਰੀਕਾ ਦੀਆਂ ਕਾਰਵਾਈਆਂ ਦਾ ਜਵਾਬ ਦੇ ਰਹੇ ਹਾਂ। ਸਾਡੀਆਂ ਕਾਰਵਾਈਆਂ ਪੂਰੀ ਤਰ੍ਹਾਂ ਤਰਕਪੂਰਨ ਤੇ ਕਾਨੂੰਨੀ ਹਨ। ਅਸੀਂ ਆਪਣੇ ਦੇਸ਼ ਦੇ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਇਮਾਨਦਾਰੀ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇੱਕ ਦਿਨ ਪਹਿਲਾਂ, ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਚੀਨ ਨੇ ਆਪਣੀਆਂ ਏਅਰਲਾਈਨਾਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਨਵੇਂ ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦਾ ਹੁਕਮ ਦਿੱਤਾ ਹੈ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਬੀਜਿੰਗ ਨੇ ਅਮਰੀਕਾ ਵਿੱਚ ਬਣੇ ਜਹਾਜ਼ਾਂ ਦੇ ਪੁਰਜ਼ਿਆਂ ਤੇ ਉਪਕਰਣਾਂ ਦੀ ਖਰੀਦ ਨੂੰ ਰੋਕਣ ਦੇ ਵੀ ਆਦੇਸ਼ ਦਿੱਤੇ ਹਨ।
ਚੀਨ ਨੇ ਇਹ ਹੁਕਮ ਅਮਰੀਕਾ ਦੇ 145% ਟੈਰਿਫ ਦੇ ਜਵਾਬ ਵਿੱਚ ਜਾਰੀ ਕੀਤਾ ਹੈ। ਬੋਇੰਗ ਏਅਰਪਲੇਨ ਇੱਕ ਅਮਰੀਕੀ ਕੰਪਨੀ ਹੈ ਜੋ ਹਵਾਈ ਜਹਾਜ਼, ਰਾਕੇਟ, ਸੈਟੇਲਾਈਟ, ਦੂਰਸੰਚਾਰ ਉਪਕਰਣ ਅਤੇ ਮਿਜ਼ਾਈਲਾਂ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ ਦੀ ਸਥਾਪਨਾ 15 ਜੁਲਾਈ, 1916 ਨੂੰ ਵਿਲੀਅਮ ਬੋਇੰਗ ਦੁਆਰਾ ਕੀਤੀ ਗਈ ਸੀ।
ਕਈ ਦੇਸ਼ਾਂ ਦੀਆਂ ਏਅਰਲਾਈਨਾਂ ਬੋਇੰਗ ਦੁਆਰਾ ਬਣਾਏ ਗਏ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਬੋਇੰਗ ਅਮਰੀਕਾ ਦੀ ਸਭ ਤੋਂ ਵੱਡੀ ਨਿਰਯਾਤਕ ਕੰਪਨੀ ਹੈ ਅਤੇ ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਰੱਖਿਆ ਸੌਦਾ ਕਰਨ ਵਾਲੀ ਕੰਪਨੀ ਵੀ ਹੈ।






















