Earthquake In Turkey: ਤੁਰਕੀ 'ਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਕਰੀਬ 175 ਲੋਕਾਂ ਦੀ ਮੌਤ, 330 ਤੋਂ ਵੱਧ ਜ਼ਖਮੀ, ਸੀਰੀਆ 'ਚ ਵੀ ਤਬਾਹੀ
Earthquake In Turkey: ਦੱਖਣੀ ਤੁਰਕੀ 'ਚ ਆਏ ਸ਼ਕਤੀਸ਼ਾਲੀ ਭੂਚਾਲ (Powerful Earthquake) ਕਾਰਨ ਕਈ ਅਪਾਰਟਮੈਂਟ ਅਤੇ ਇਮਾਰਤਾਂ ਢਹਿ ਗਈਆਂ। 7 ਤੋਂ 7.9 ਰਿਕਟਰ ਸਕੇਲ ਦੇ ਭੂਚਾਲ ਨੂੰ ਖਤਰਨਾਕ ਮੰਨਿਆ ਜਾਂਦਾ ਹੈ।
Earthquake In Turkey : ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 175 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਨਾਲ ਹੀ 500 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਾਰੇ ਗਏ ਜ਼ਿਆਦਾਤਰ ਮਾਲਟਾ ਅਤੇ ਸਾਨਲੁਇਰਫਾ ਦੇ ਰਹਿਣ ਵਾਲੇ ਹਨ। ਤੁਰਕੀ ਦੇ ਅਡਾਨਾ ਸ਼ਹਿਰ ਵਿੱਚ 17 ਮੰਜ਼ਿਲਾ ਅਤੇ 14 ਮੰਜ਼ਿਲਾ ਇਮਾਰਤਾਂ ਢਹਿ ਗਈਆਂ।
ਤੁਰਕੀ ਅਤੇ ਮੱਧ ਪੂਰਬ ਵਿੱਚ ਸੋਮਵਾਰ (6 ਫਰਵਰੀ) ਸਵੇਰੇ ਦੋ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤੱਕ 175 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਾਰੇ ਗਏ ਜ਼ਿਆਦਾਤਰ ਮਾਲਟਾ ਅਤੇ ਸਾਨਲੁਇਰਫਾ ਦੇ ਰਹਿਣ ਵਾਲੇ ਹਨ।
ਤੁਰਕੀ ਵਿੱਚ ਕੁੱਲ 53 ਲੋਕਾਂ ਦੀ ਹੋਈ ਮੌਤ
>> ਮਾਲਟਾ— 23 ਲੋਕਾਂ ਦੀ ਮੌਤ ਅਤੇ 420 ਜ਼ਖਮੀ
>> ਸੇਨਲੁਇਰਫਾ - 17 ਲੋਕ ਮਾਰੇ ਗਏ, 67 ਜ਼ਖਮੀ
>> ਓਸਮਾਨੀਆ - 7 ਲੋਕਾਂ ਦੀ ਮੌਤ ਹੋ ਗਈ
ਦੀਯਾਰਬਾਕਿਰ - 6 ਲੋਕ ਮਾਰੇ ਗਏ ਤੇ 79 ਜ਼ਖਮੀ
ਇਸ ਦੇ ਨਾਲ ਹੀ ਬੀਐਨਓ ਨਿਊਜ਼ ਮੁਤਾਬਕ ਸੀਰੀਆ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਇੱਥੇ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਜ਼ਖਮੀ ਹਨ। ਤੁਰਕੀ 'ਚ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 7.8 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਇੱਥੇ ਕਈ ਅਪਾਰਟਮੈਂਟ ਢਹਿ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਤੁਰਕੀ ਨੇ ਕੌਮਾਂਤਰੀ ਮਦਦ ਦੀ ਅਪੀਲ ਕੀਤੀ ਹੈ। ਹੈਬਰਟੁਰਕ ਟੈਲੀਵਿਜ਼ਨ ਨੇ ਦੱਸਿਆ ਕਿ ਗੁਆਂਢੀ ਪ੍ਰਾਂਤਾਂ ਮਲਤਿਆ, ਦਿਯਾਰਬਾਕਿਰ ਅਤੇ ਮਾਲਤਿਆ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ।
ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਆਇਆ, ਜੋ ਲਗਭਗ 17.9 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਅਮਰੀਕੀ ਭੂ-ਵਿਗਿਆਨ ਸੇਵਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਤੁਰਕੀ ਅਤੇ ਸੀਰੀਆ ਵਿੱਚ ਵੱਡੇ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ AFAD ਦਾ ਕਹਿਣਾ ਹੈ ਕਿ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਅਤੇ ਇਸ ਦਾ ਕੇਂਦਰ ਕਾਹਰਾਮਨਮਾਰਸ ਸੂਬੇ ਦੇ ਪਜਾਰਸਿਕ ਸ਼ਹਿਰ ਵਿੱਚ ਸੀ।
23 ਕਿਲੋਮੀਟਰ ਪੂਰਬ 'ਚ ਭੂਚਾਲ
ਤੁਰਕੀ 'ਚ ਨੂਰਦਗੀ ਤੋਂ 23 ਕਿਲੋਮੀਟਰ ਪੂਰਬ 'ਚ ਭੂਚਾਲ (Powerful Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.9 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਬੀਐਨਓ ਨਿਊਜ਼ ਮੁਤਾਬਕ ਇੱਥੇ ਕਈ ਅਪਾਰਟਮੈਂਟ ਅਤੇ ਇਮਾਰਤਾਂ ਢਹਿ ਗਈਆਂ ਹਨ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਕਰੀਬ 17.9 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਨਾਲ ਹੀ, ਯੂਐਸ ਭੂ-ਵਿਗਿਆਨਕ ਸੇਵਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਦੇ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਤੁਰਕੀ ਅਤੇ ਸੀਰੀਆ 'ਚ ਵੱਡੇ ਨੁਕਸਾਨ ਦੀ ਖਬਰ ਸਾਹਮਣੇ ਆਈ ਹੈ।
ਤੁਰਕੀ 'ਚ ਹਾਈ ਅਲਰਟ ਜਾਰੀ
ਬੀਐਨਓ ਨਿਊਜ਼ ਮੁਤਾਬਕ ਤੁਰਕੀ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਭੂਚਾਲ ਕਾਰਨ ਹੋਏ ਨੁਕਸਾਨ ਨੂੰ ਸਾਫ ਦੇਖਿਆ ਜਾ ਸਕਦਾ ਹੈ।
Multiple apartment buildings have collapsed after a powerful earthquake in southern Turkey pic.twitter.com/wydrBj94RL
— BNO News (@BNONews) February 6, 2023
ਕਈ ਇਮਾਰਤਾਂ ਦੇ ਢਹਿ ਜਾਣ ਅਤੇ ਮਲਬੇ 'ਚ ਕਈ ਲੋਕਾਂ ਦੇ ਫਸਣ ਦਾ ਖਦਸ਼ਾ ਹੈ। ਇੱਥੋਂ ਤੱਕ ਕਿ ਲੋਕ ਚੀਕਦੇ ਅਤੇ ਭੱਜਦੇ ਵੀ ਦੇਖੇ ਜਾ ਸਕਦੇ ਹਨ। ਹਾਲਾਂਕਿ, ਏਬੀਪੀ ਲਾਈਵ ਸੋਸ਼ਲ ਮੀਡੀਆ ਤੋਂ ਕਿਸੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
BREAKING: First footage is emerging after a M7.8 earthquake in central Turkey.#Turkey #Earthquake
— Global News Network (@GlobalNews77) February 6, 2023
pic.twitter.com/5nJL41NFhO
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ