ISRO ਨਾਲ UAE ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਸਪੇਸ ਤੋਂ ਭੇਜੀਆਂ ਖ਼ੂਬਸੂਰਤ ਤਸਵੀਰਾਂ
ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਪੁਲਾੜ ਤੋਂ ਕੁਝ ਫੋਟੋਆਂ ਜਾਰੀ ਕੀਤੀਆਂ ਹਨ, ਜਿਸ ਵਿੱਚ ਮੁਸਲਿਮ ਧਰਮ ਦਾ ਸਭ ਤੋਂ ਪਵਿੱਤਰ ਸਾਊਦੀ ਅਰਬ ਦਾ ਸ਼ਹਿਰ ਮੱਕਾ ਦਿਖਾਈ ਦੇ ਰਿਹਾ ਹੈ। ਇਹ ਫੋਟੋਆਂ ਯੂਏਈ ਦੇ ਪੁਲਾੜ ਯਾਤਰੀ ਹੱਜਾ ਅਲ ਮਨਸੂਰੀ ਨੇ ਪੁਲਾੜ ਤੋਂ ਲਈਆਂ ਹਨ। ਉਸ ਨੇ ਇੱਕ ਟਵੀਟ ਕਰ ਕੇ ਇਹ ਤਸਵੀਰਾਂ ਭੇਜੀਆਂ ਹਨ।
ਚੰਡੀਗੜ੍ਹ: ਇਸਰੋ ਨੇ ਹਾਲ ਹੀ ਵਿੱਚ ਚੰਦਰਯਾਨ-2 ਆਰਬਿਟਰ ਦੁਆਰਾ ਭੇਜੀਆਂ ਚੰਦਰਮਾ ਦੀ ਸਤਹਿ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਸੇ ਸਮੇਂ, ਲੈਂਡਰ ਵਿਕਰਮ ਦੇ ਨਾਲ ਸੰਪਰਕ ਦੀ ਉਮੀਦ ਵੀ ਵਧ ਗਈ ਹੈ, ਹਾਲਾਂਕਿ ਇਸ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਪੁਲਾੜ ਤੋਂ ਕੁਝ ਫੋਟੋਆਂ ਜਾਰੀ ਕੀਤੀਆਂ ਹਨ, ਜਿਸ ਵਿੱਚ ਮੁਸਲਿਮ ਧਰਮ ਦਾ ਸਭ ਤੋਂ ਪਵਿੱਤਰ ਸਾਊਦੀ ਅਰਬ ਦਾ ਸ਼ਹਿਰ ਮੱਕਾ ਦਿਖਾਈ ਦੇ ਰਿਹਾ ਹੈ। ਇਹ ਫੋਟੋਆਂ ਯੂਏਈ ਦੇ ਪੁਲਾੜ ਯਾਤਰੀ ਹੱਜਾ ਅਲ ਮਨਸੂਰੀ ਨੇ ਪੁਲਾੜ ਤੋਂ ਲਈਆਂ ਹਨ। ਉਸ ਨੇ ਇੱਕ ਟਵੀਟ ਕਰ ਕੇ ਇਹ ਤਸਵੀਰਾਂ ਭੇਜੀਆਂ ਹਨ।
صورة فضائية لمكة المكرمة، حيث تهفو قلوب المؤمنين، وتلهج ألسنتهم بالابتهال إلى الله، مع كل الحب للمملكة العربية السعودية الشقيقة. pic.twitter.com/Btxx3fjcCF
— Hazzaa AlMansoori (@astro_hazzaa) October 2, 2019
ਦੱਸ ਦੇਈਏ ਪੁਲਾੜ ਯਾਤਰੀ ਹੱਜਾ ਨੇ 2 ਅਕਤੂਬਰ ਨੂੰ ਯੂਏਈ ਦੇ ਰਾਤ ਦੇ ਦ੍ਰਿਸ਼ ਦੀ ਫੋਟੋ ਵੀ ਸਾਂਝੀ ਕੀਤੀ ਸੀ। ਇਸ ਵਿੱਚ ਸਾਊਦੀ ਅਰਬ ਦਾ ਮੱਕਾ ਸ਼ਹਿਰ ਦਿਖਾਈ ਦੇ ਰਿਹਾ ਹੈ। ਮੱਕਾ ਸ਼ਹਿਰ ਹਰ ਮੁਸਲਮਾਨ ਲਈ ਬਹੁਤ ਖ਼ਾਸ ਹੈ। ਦੱਸ ਦੇਈਏ ਕਿ ਹੱਜਾ ਨੇ ਅਮਰੀਕੀ ਪੁਲਾੜ ਯਾਤਰੀ ਜੈਸਿਕਾ ਮੀਰ ਤੇ ਰੂਸ ਦੇ ਕਮਾਂਡਰ ਓਲੇਗ ਸਕ੍ਰਿਪੋਚਕਾ ਨਾਲ ਕਜ਼ਾਕਿਸਤਾਨ ਦੇ ਬੈਕੋਨੂਰ ਕੋਸਮੋਡਰੋਮ ਤੋਂ ਉਡਾਣ ਭਰੀ ਸੀ।
هزاع المنصوري يلتقط صورة للإمارات وهي تضيء ليلاً من محطة الفضاء الدولية. pic.twitter.com/xB6hOYKYQL
— MBR Space Centre (@MBRSpaceCentre) October 2, 2019
ਉਹ ਉਨ੍ਹਾਂ ਦੋ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ 2018 ਵਿੱਚ ਯੂਏਈ ਸਪੇਸ ਪ੍ਰੋਗਰਾਮ ਲਈ ਚੁਣਿਆ ਗਿਆ ਸੀ। 8 ਦਿਨਾਂ ਦੇ ਮਿਸ਼ਨ ਤੋਂ ਬਾਅਦ, ਹੱਜਾ 3 ਸਤੰਬਰ ਨੂੰ ਆਪਣੀ ਪੁਲਾੜੀ ਯਾਤਰਾ ਤੋਂ ਸੁਰੱਖਿਅਤ ਪਰਤ ਆਇਆ ਹੈ। ਹੱਜਾ 35 ਸਾਲਾਂ ਦਾ ਹੈ। ਇਨ੍ਹਾਂ ਤਸਵੀਰਾਂ ਦੇ ਆਉਣ ਤੋਂ ਬਾਅਦ ਪੂਰੇ ਯੂਏਈ ਵਿੱਚ ਉਸ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।