Ram Mandir Celebration:ਅਯੁੱਧਿਆ ਦੇ ਨਾਲ-ਨਾਲ ਅਬੂ ਧਾਬੀ 'ਚ ਵੀ ਮੰਦਰ ਦੀਆਂ ਤਿਆਰੀਆਂ, 14 ਫਰਵਰੀ ਨੂੰ ਪੀਐਮ ਮੋਦੀ ਕਰਨਗੇ ਉਦਘਾਟਨ
UAE Ram Mandir Celebration: ਜਿੱਥੇ 22 ਜਨਵਰੀ ਨੂੰ ਅਯੁੱਧਿਆ ਵਿੱਚ ਤਿਆਰੀਆਂ ਜ਼ੋਰਾਂ 'ਤੇ ਹਨ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 14 ਫਰਵਰੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
Ram Mandir Celebration: ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਿਰ ਵਿੱਚ ਹੋਣ ਵਾਲੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਰਾਮ ਮੰਦਰ ਦੇ ਉਦਘਾਟਨ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਦਿਨ ਕਈ ਦੇਸ਼ਾਂ ਵਿੱਚ ਵੀ ਮਨਾਇਆ ਜਾਵੇਗਾ। ਹਾਲਾਂਕਿ, ਸੰਯੁਕਤ ਅਰਬ ਅਮੀਰਾਤ (ਯੂਏਈ) 14 ਫਰਵਰੀ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ।
ਦਰਅਸਲ, ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਤਿਆਰ ਹੈ। ਇਸ ਦਾ ਉਦਘਾਟਨ ਵੀ 14 ਫਰਵਰੀ 2024 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਆਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਬਣਾਉਣ ਵਾਲੀ ਸੰਸਥਾ BAPS ਸਵਾਮੀਨਾਰਾਇਣ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।
ਇਹ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਹੈ, ਜੋ 14 ਫਰਵਰੀ ਨੂੰ ਖੁੱਲ੍ਹਣ ਜਾ ਰਿਹਾ ਹੈ, ਜੋ ਅਲ ਵਕਬਾ ਸਥਾਨ 'ਤੇ 20,000 ਵਰਗ ਮੀਟਰ ਦੀ ਜ਼ਮੀਨ 'ਤੇ ਬਣਿਆ ਹੈ। ਇਸ ਮੰਦਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਾਚੀਨ ਕਲਾ ਅਤੇ ਆਧੁਨਿਕ ਵਾਸਤੂ ਕਲਾ ਦੇ ਸੁਮੇਲ ਨਾਲ ਬਣੇ ਇਸ ਮੰਦਰ ਦੀ ਨਕਾਸ਼ੀ ਬੇਮਿਸਾਲ ਹੈ।
ਜ਼ੋਰਾਂ 'ਤੇ ਤਿਆਰੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਅਜਿਹੇ 'ਚ ਉਦਘਾਟਨ ਤੋਂ ਪਹਿਲਾਂ ਇੱਥੇ ਅਯੁੱਧਿਆ ਦੀ ਤਰਜ਼ 'ਤੇ ਤਿਆਰੀਆਂ ਜ਼ੋਰਾਂ 'ਤੇ ਹਨ। ਆਬੂ ਧਾਬੀ 'ਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ 'ਚ ਭਾਰਤ ਦੇ ਲੋਕ ਵੀ ਹਿੱਸਾ ਲੈਣਗੇ। ਇਹ ਮੰਦਿਰ ਭਾਰਤ ਅਤੇ ਯੂਏਈ ਦਰਮਿਆਨ ਬਿਹਤਰ ਸਬੰਧ ਸਥਾਪਤ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ।
ਇਸ ਤੋਂ ਪਹਿਲਾਂ ਅਯੁੱਧਿਆ 'ਚ ਰਾਮ ਮੰਦਰ 'ਚ ਹੋਣ ਵਾਲੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਪੂਰੀ ਦੁਨੀਆ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟ ਮੁਤਾਬਕ ਇਸ ਸਮਾਗਮ ਵਿੱਚ 55 ਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸਮਾਗਮ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਇਸ ਸਮਾਗਮ ਨੂੰ ਵਿਦੇਸ਼ਾਂ ਵਿੱਚ ਮਨਾਉਣ ਦੀ ਯੋਜਨਾ ਤਿਆਰ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :