(Source: ECI/ABP News/ABP Majha)
Ukraine-Russia War: ਜੰਗ ਤੇ ਤਬਾਹੀ ਵਿਚਾਲੇ ਅੱਜ ਅੰਤਰਰਾਸ਼ਟਰੀ ਅਦਾਲਤ 'ਚ ਆਹਮੋ-ਸਾਹਮਣੇ ਹੋਣਗੇ ਰੂਸ ਅਤੇ ਯੁਕਰੇਨ
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਜੰਗ ਦੌਰਾਨ ਯੂਕਰੇਨ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਈ ਪਰ ਬੇਨਤੀਜਾ ਰਹੀ।
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਜੰਗ ਦੌਰਾਨ ਯੂਕਰੇਨ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਈ ਪਰ ਬੇਨਤੀਜਾ ਰਹੀ। ਕੋਈ ਵੀ ਪੱਖ ਝੁਕਣ ਲਈ ਤਿਆਰ ਨਹੀਂ ਹੈ। ਇਸ ਦੌਰਾਨ, ਯੂਕਰੇਨ ਨੇ ਰੂਸੀ ਹਮਲਿਆਂ ਨੂੰ ਰੋਕਣ ਲਈ International Court of Justice (ਆਈਸੀਜੇ) ਦਾ ਰੁਖ ਕੀਤਾ। ਯੂਕਰੇਨ ਵੱਲੋਂ ਰੂਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਅੱਜ ਯੂਕਰੇਨ ਸੰਯੁਕਤ ਰਾਸ਼ਟਰ ਦੀ ਸੁਪਰੀਮ ਕੋਰਟ ਤੋਂ ਐਮਰਜੈਂਸੀ ਫੈਸਲਾ ਜਾਰੀ ਕਰਨ ਦੀ ਮੰਗ ਕਰੇਗਾ ਜਿਸ ਵਿਚ ਰੂਸ ਨੂੰ ਤੁਰੰਤ ਹਮਲਾ ਰੋਕਣ ਲਈ ਕਿਹਾ ਜਾਵੇਗੀ।
ਦਰਅਸਲ ਰੂਸ 'ਤੇ ਯੂਕਰੇਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਰੂਸ ਨੂੰ ਸੰਭਾਵਿਤ ਜੰਗੀ ਅਪਰਾਧ ਦੇ ਮਾਮਲੇ 'ਚ ਹਮਲੇ ਨੂੰ ਰੋਕਣ ਦਾ ਫੈਸਲਾ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਰੂਸ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਰੂਸ ਦੀ "ਵਿਸ਼ੇਸ਼ ਫੌਜੀ ਕਾਰਵਾਈ" ਦੀ ਲੋੜ ਸੀ ਤਾਂਕਿ ਪੂਰਬੀ ਯੂਕਰੇਨ ਵਿੱਚ ਪਰੇਸ਼ਾਨ ਕੀਤੇ ਜਾਣ ਵਾਲੇ ਉਹਨਾਂ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ ਜੋ ਜਿਨ੍ਹਾਂ ਦੀ ਪਹਿਲੀ ਜਾਂ ਇੱਕੋ ਇੱਕ ਭਾਸ਼ਾ ਰੂਸੀ ਹੈ।
ਕਤਲੇਆਮ ਦਾ ਮਾਮਲਾ ਵਿਸ਼ਵ ਅਦਾਲਤ ਵਿੱਚ ਦਰਜ
ਰੂਸ ਦੇ ਇਲਜ਼ਾਮ 'ਤੇ ਯੂਕਰੇਨ ਦਾ ਕਹਿਣਾ ਹੈ ਕਿ ਪੂਰਬੀ ਯੂਕਰੇਨ ਦੇ ਲੋਕਾਂ 'ਤੇ ਨਰਸੰਹਾਰ ਦਾ ਦਾਅਵਾ ਬੇਬੁਨਿਆਦ ਹੈ ਅਤੇ ਅਦਾਲਤ ਕਿਸੇ ਵੀ ਮਾਮਲੇ 'ਚ ਹਮਲੇ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਕਹਿੰਦੀ। ਦੱਸ ਦਈਏ ਕਿ ਜੰਗ ਦਾ ਇਹ ਮਾਮਲਾ ਵਿਸ਼ਵ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ, ਜਿਸ ਨੂੰ ਅਧਿਕਾਰਤ ਤੌਰ 'ਤੇ ਅੰਤਰਰਾਸ਼ਟਰੀ ਅਦਾਲਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ 1948 ਦੀ ਨਸਲਕੁਸ਼ੀ ਦੀ ਰੋਕਥਾਮ ਬਾਰੇ ਸੰਧੀ ਦੀ ਵਿਆਖਿਆ 'ਤੇ ਕੇਂਦਰਿਤ ਹੈ, ਜਿਸ 'ਤੇ ਦੋਵਾਂ ਦੇਸ਼ਾਂ ਨੇ ਦਸਤਖਤ ਕੀਤੇ ਸਨ। ਸੰਧੀ ICJ ਨੂੰ ਹਸਤਾਖਰ ਕਰਨ ਵਾਲਿਆਂ ਵਿਚਕਾਰ ਵਿਵਾਦਾਂ ਨੂੰ ਸੁਲਝਾਉਣ ਲਈ ਫੋਰਮ ਵਜੋਂ ਨਾਮਿਤ ਕਰਦੀ ਹੈ।
ਇਹ ਵੀ ਪੜ੍ਹੋ: ਫਿਲਿਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਦੂਤਘਰ 'ਚ ਮਿਲੀ ਲਾਸ਼, ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਤਾਇਆ ਦੁੱਖ