Ukraine-Russia War: European Union 'ਚ ਯੂਕਰੇਨ ਦੇ ਦਾਖਲੇ 'ਤੇ ਮੋਹਰ ਲੱਗੀ, ਰਾਸ਼ਟਰਪਤੀ ਜ਼ੇਲੇਨਸਕੀ ਨੇ ਭਾਵੁਕ ਹੋ ਕੇ ਕਿਹਾ- ਅਸੀਂ ਨਹੀਂ ਟੁੱਟਾਂਗੇ
Ukraine-Russia War: ਇੱਕ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਕਬਜਾ ਕਰਨ ਲਈ ਕੋਈ ਵੀ ਹੱਦ ਪਾਰ ਕਰਨ ਲਈ ਤਿਆਰ ਹਨ
Ukraine-Russia War: ਇੱਕ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਕਬਜਾ ਕਰਨ ਲਈ ਕੋਈ ਵੀ ਹੱਦ ਪਾਰ ਕਰਨ ਲਈ ਤਿਆਰ ਹਨ ਅਤੇ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਆਪਣੇ ਫੌਲਾਦੀ ਇਰਾਦੇ ਨਾਲ ਲਾਲ ਸੈਨਾ ਨੂੰ ਚੁਣੌਤੀ ਦੇ ਰਹੇ ਹਨ। ਮੰਗਲਵਾਰ ਨੂੰ, ਜ਼ੇਲੇਨਸਕੀ ਨੇ ਯੂਰਪੀਅਨ ਯੂਨੀਅਨ ਦੀ ਸੰਸਦ ਵਿੱਚ ਇੱਕ ਭਾਵੁਕ ਭਾਸ਼ਣ ਦਿੱਤਾ। ਇਸ ਦੌਰਾਨ ਕਿਸੇ ਵੀ ਕੀਮਤ 'ਤੇ ਯੂਕਰੇਨ ਨੂੰ ਬਚਾਉਣ ਦੇ ਉਹਨਾਂ ਦੇ ਜਨੂੰਨ ਨੂੰ ਦੇਖ ਕੇ ਦੁਨੀਆ ਹੈਰਾਨ ਰਹਿ ਗਈ।
ਕੋਈ ਵੀ ਸਾਨੂੰ ਤੋੜ ਨਹੀਂ ਸਕਦਾ ਕਿਉਂਕਿ ਅਸੀਂ ਯੂਕਰੇਨੀਅਨ ਹਾਂ - ਜ਼ੇਲੇਨਸਕੀ
ਆਪਣੇ ਭਾਵੁਕ ਭਾਸ਼ਣ ਵਿੱਚ, ਵੋਲੋਡੀਮੀਰ ਜ਼ੇਲੇਨਸਕੀ ਨੇ ਕਿਹਾ, "ਮੇਰੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਇੱਕ ਥੋਪਿਆ ਗਿਆ ਦੁਖਾਂਤ ਹੈ। ਕੋਈ ਵੀ ਸਾਨੂੰ ਤੋੜ ਨਹੀਂ ਸਕਦਾ, ਕਿਉਂਕਿ ਅਸੀਂ ਯੂਕਰੇਨੀਅਨ ਹਾਂ।" ਜ਼ੇਲੇਨਸਕੀ ਕੀਵ ਤੋਂ ਯੂਕਰੇਨੀ ਵਿੱਚ ਬੋਲ ਰਹੇ ਸਨ ਅਤੇ ਉਹਨਾਂ ਦਾ ਭਾਸ਼ਣ ਲਾਈਵ ਅਨੁਵਾਦ ਕੀਤਾ ਜਾ ਰਿਹਾ ਸੀ। ਜਦੋਂ ਉਹਨਾਂ ਨੇ ਬੱਚਿਆਂ ਨੂੰ ਬਚਾਉਣ ਦੀ ਗੱਲ ਕੀਤੀ ਤਾਂ ਟ੍ਰਾਂਸਲੇਟਰ ਦਾ ਵੀ ਗਲਾ ਭਰ ਆਇਆ ਅਤੇ ਉਹ ਵੀ ਰੋਣ ਲੱਗ ਪਿਆ। ਇਸ ਕਾਰਨ ਕੁਝ ਸਮੇਂ ਲਈ ਬੋਲਣਾ ਬੰਦ ਕਰ ਦਿੱਤਾ ਗਿਆ। ਅਜਿਹਾ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਹੋਇਆ।
ਜ਼ੇਲੇਂਸਕੀ ਨੇ ਕਿਹਾ, "ਅੱਜ ਯੂਰਪੀਅਨ ਯੂਨੀਅਨ ਨੂੰ ਸਾਬਤ ਕਰਨਾ ਹੈ ਕਿ ਉਹ ਸੱਚਾਈ ਦੇ ਨਾਲ ਹਨ, ਉਹ ਸਾਡੇ ਨਾਲ ਹਨ।" ਜ਼ੇਲੇਨਸਕੀ ਨੇ ਆਪਣੇ ਭਾਸ਼ਣ ਵਿੱਚ ਪੁਤਿਨ ਨੂੰ ਇੱਕ ਜੰਗੀ ਅਪਰਾਧੀ ਕਿਹਾ ਸੀ।” ਵੋਲੋਦੀਮੀਰ ਜ਼ੇਲੇਨਸਕੀ ਨੇ ਭਾਸ਼ਣ ਦੇ ਅੰਤ ਵਿੱਚ ਆਪਣੀ ਮੁੱਠੀ ਨੂੰ ਦਬਾ ਕੇ ਯੂਕਰੇਨ ਨੂੰ ਬਚਾਉਣ ਦੇ ਆਪਣੇ ਅਟੁੱਟ ਸੰਕਲਪ ਦਾ ਸੰਦੇਸ਼ ਵੀ ਦਿੱਤਾ। ਇਸ ਤੋਂ ਬਾਅਦ ਯੂਰਪੀ ਸੰਘ ਦੇ ਸਾਰੇ ਸੰਸਦ ਮੈਂਬਰਾਂ ਨੇ ਕਰੀਬ ਪੰਜ ਮਿੰਟ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
ਦੱਸ ਦੇਈਏ ਕਿ ਯੂਕਰੇਨ ਨੇ ਸੋਮਵਾਰ ਨੂੰ ਹੀ ਯੂਰਪੀ ਸੰਘ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਸੰਸਦ ਦਾ ਇਹ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਸੈਸ਼ਨ 'ਚ ਜ਼ੇਲੇਂਸਕੀ ਦੀ ਭਾਵੁਕ ਅਪੀਲ ਤੋਂ ਬਾਅਦ ਯੂਕਰੇਨ ਦੇ ਯੂਰਪੀ ਸੰਘ 'ਚ ਦਾਖਲੇ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Ukraine Russia Conflict: ਯੂਕਰੇਨ ਦੀ ਰਾਜਧਾਨੀ ਕੀਵ 'ਚ ਭਾਰਤੀ ਦੂਤਾਵਾਸ ਬੰਦ