Ukraine-Russia War: 'ਮੈਂ ਕਿਸੇ ਤੋਂ ਨਹੀਂ ਡਰਦਾ', ਦੇਸ਼ ਛੱਡਣ ਦੀਆਂ ਖਬਰਾਂ ਵਿਚਾਲੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਜਾਰੀ ਕੀਤਾ ਵੀਡੀਓ, ਕੀਤਾ ਵੱਡਾ ਦਾਅਵਾ
Ukraine-Russia War: ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਇੱਕ ਵੀਡੀਓ ਜਾਰੀ .
Ukraine-Russia War: ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਇੱਕ ਵੀਡੀਓ ਜਾਰੀ ਕਰਕੇ ਕੀਵ ਵਿੱਚ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਵੀਡੀਓ 'ਚ ਕਿਹਾ ਕਿ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ। ਮੈਂ ਛੁਪਿਆ ਨਹੀਂ ਹਾਂ।
ਉਨ੍ਹਾਂ ਨੇ ਇਸ ਵੀਡੀਓ ਵਿੱਚ ਅੱਗੇ ਕਿਹਾ ਕਿ ਅਸੀਂ ਜੰਗ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਯੂਕਰੇਨ ਦੇ ਰਾਸ਼ਟਰਪਤੀ ਦੀ ਤਰਫੋਂ ਵੀਡੀਓ ਜਾਰੀ ਕਰਕੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਰੂਸੀ ਮੀਡੀਆ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜ਼ੇਲੇਂਸਕੀ ਆਪਣੇ ਦੇਸ਼ ਤੋਂ ਭੱਜ ਗਿਆ ਹੈ। ਇਸ ਤੋਂ ਪਹਿਲਾਂ ਵੀ ਜ਼ੇਲੇਂਸਕੀ ਦੀ ਤਰਫੋਂ ਇਹ ਦਾਅਵਾ ਕੀਤਾ ਗਿਆ ਸੀ।
ਸੀਜ਼ਫਾਇਰ ਤੋਂ ਬਾਅਦ ਵੀ ਰੂਸ ਦੇ ਹਮਲੇ ਜਾਰੀ -
ਇਸ ਤੋਂ ਪਹਿਲਾਂ, ਰੂਸ ਨੇ ਨਾਗਰਿਕਾਂ ਨੂੰ ਕੱਢਣ ਲਈ ਸੋਮਵਾਰ ਸਵੇਰ ਤੋਂ ਸੀਜ਼ਫਾਇਰ ਦੇ ਨਾਲ ਕਈ ਖੇਤਰਾਂ ਵਿੱਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਦਾ ਐਲਾਨ ਕੀਤਾ। ਹਾਲਾਂਕਿ ਨਿਕਾਸੀ ਦੇ ਰਸਤੇ ਜ਼ਿਆਦਾਤਰ ਰੂਸ ਤੇ ਉਸ ਦੇ ਸਹਿਯੋਗੀ ਬੇਲਾਰੂਸ ਵੱਲ ਜਾ ਰਹੇ ਹਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਸੀ ਜਾਂ ਨਹੀਂ। ਸੀਜ਼ਫਾਇਰ ਦੇ ਬਾਵਜੂਦ, ਰੂਸੀ ਬਲਾਂ ਨੇ ਯੂਕਰੇਨ ਦੇ ਕੁਝ ਸ਼ਹਿਰਾਂ 'ਤੇ ਰਾਕੇਟ ਹਮਲੇ ਤੇ ਕੁਝ ਖੇਤਰਾਂ ਵਿੱਚ ਭਿਆਨਕ ਲੜਾਈ ਜਾਰੀ ਰੱਖੀ।
ਹਜ਼ਾਰਾਂ ਯੂਕਰੇਨੀਅਨ ਸੁਰੱਖਿਅਤ ਢੰਗ ਨਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਰੂਸ ਨੇ ਉੱਤਰੀ, ਦੱਖਣ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ ਵਿੱਚ ਗੋਲੀਬਾਰੀ ਜਾਰੀ ਰੱਖੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਰਾਜਧਾਨੀ ਕੀਵ, ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ, ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਅਤੇ ਸੁਮੀ ਤੋਂ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸੋਮਵਾਰ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋਈ। ਗੱਲਬਾਤ ਦੇ ਸਮਾਪਤ ਹੋਣ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਇੱਕ ਸਲਾਹਕਾਰ ਨੇ ਕਿਹਾ ਕਿ ਇੱਕ ਕੋਰੀਡੋਰ ਬਣਾਉਣ ਦੇ ਸਬੰਧ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਉਹਨਾਂ ਨੇ ਮੀਟਿੰਗ ਦੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।
ਸ਼ਰਨਾਰਥੀਆਂ ਦੀ ਗਿਣਤੀ 17 ਲੱਖ ਤੋਂ ਪਾਰ -
ਇਸ ਦੌਰਾਨ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਖਾਰਕਿਵ ਖੇਤਰ ਦੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉੱਥੇ ਇਕੱਲੇ 209 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿਚੋਂ 133 ਆਮ ਨਾਗਰਿਕ ਸਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਹੁਣ ਤੱਕ 1.7 ਮਿਲੀਅਨ ਤੋਂ ਵੱਧ ਲੋਕ ਯੁੱਧ ਪ੍ਰਭਾਵਿਤ ਯੂਕਰੇਨ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈ ਚੁੱਕੇ ਹਨ।
ਕਈ ਹੋਰ ਸ਼ਹਿਰਾਂ ਵਿੱਚ ਗੋਲੀਬਾਰੀ ਵਿੱਚ ਫਸੇ ਹੋਏ ਹਨ। ਮਾਰੀਉਪੋਲ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਦੀ ਕਮੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਕੀਵ ਦੇ ਉਪਨਗਰਾਂ ਵਿੱਚ ਇੱਕ ਵਿਨਾਸ਼ਕਾਰੀ ਦ੍ਰਿਸ਼ ਦੇ ਵਿਚਕਾਰ ਨਾਗਰਿਕਾਂ ਨੂੰ ਕੱਢਣ ਵਿੱਚ ਅਸਫਲਤਾ ਦੀ ਰਿਪੋਰਟ ਕੀਤੀ ਹੈ। ਇਸ ਦੌਰਾਨ ਦੋਵਾਂ ਧਿਰਾਂ ਦੇ ਅਧਿਕਾਰੀ ਸੋਮਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਕਰਨ ਦੀ ਵੀ ਯੋਜਨਾ ਬਣਾਈ ਹੈ।