Ukraine Russia War: ਜੰਗ ਤੋਂ ਪ੍ਰਭਾਵਿਤ ਲੋਕਾਂ ਲਈ ਜ਼ੇਲੇਂਸਕੀ ਨੇ ਸ਼ੁਰੂ ਕੀਤੀ ਮਾਨਵਤਾਵਾਦੀ ਸਹਾਇਤਾ ਵੈੱਬਸਾਈਟ, ਇਸ ਤਰ੍ਹਾਂ ਮਿਲੇਗੀ ਮਦਦ
ਸੰਯੁਕਤ ਰਾਸ਼ਟਰ ਨੇ ਰੂਸੀ ਹਮਲੇ ਤੋਂ ਬਾਅਦ 3.3 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੱਢਣ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਤੋਂ ਪਰਵਾਸ ਕਰਕੇ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ।
Ukraine Russia War Volodymyr Zelenskyy launches humanitarian aid Website to help People Affected in War
Ukraine Russia War: ਰੂਸ ਅਤੇ ਯੂਕਰੇਨ ਵਿਚਾਲੇ ਜੰਗ 28ਵੇਂ ਦਿਨ ਵੀ ਜਾਰੀ ਹੈ। ਰੂਸੀ ਸੈਨਿਕਾਂ ਦੇ ਹਮਲੇ ਨੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਬਾਹੀ ਮਚਾਈ ਹੋਈ ਹੈ। ਉੱਥੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਿਜਰਤ ਜਾਰੀ ਹੈ। ਯੂਕਰੇਨ ਸੰਕਟ ਦੇ ਵਿਚਕਾਰ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਨੇ ਰੂਸ ਦੇ ਯੁੱਧ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਮਾਨਵਤਾਵਾਦੀ ਸਹਾਇਤਾ ਵੈਬਸਾਈਟ ਲਾਂਚ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਰੂਸੀ ਹਮਲੇ ਤੋਂ ਬਾਅਦ 3.3 ਮਿਲੀਅਨ ਤੋਂ ਵੱਧ ਲੋਕਾਂ ਦੇ ਦੇਸ਼ ਛੱਡਣ ਦੀ ਪੁਸ਼ਟੀ ਕੀਤੀ ਹੈ। ਲੋਕ ਲਗਾਤਾਰ ਭੱਜ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫਤਰ ਨੇ ਇੱਕ ਮਾਨਵਤਾਵਾਦੀ ਸਹਾਇਤਾ ਵੈਬਸਾਈਟ ਲਾਂਚ ਕੀਤੀ ਹੈ ਜੋ ਇਹ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ ਕਿ ਕਿਵੇਂ ਅਤੇ ਕਿਸਦੀ ਮਦਦ ਕਰਨੀ ਹੈ।
ਯੂਕਰੇਨ ਵਿੱਚ ਮਨੁੱਖਤਾਵਾਦੀ ਸਹਾਇਤਾ ਦੀ ਵੈੱਬਸਾਈਟ ਲਾਂਚ
ਯੂਕਰੇਨ ਦੇ ਸਥਾਨਕ ਮੀਡੀਆ ਦ ਕੀਵ ਇੰਡੀਪੈਂਡੈਂਟ ਨੇ ਲਿਖਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਨੇ ਮਾਨਵਤਾਵਾਦੀ ਸਹਾਇਤਾ ਦੀ ਵੈੱਬਸਾਈਟ ਲਾਂਚ ਕੀਤੀ ਹੈ। ਅਧਿਕਾਰਤ ਵੈੱਬਸਾਈਟ ਇਹ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ ਕਿ ਕਿਵੇਂ ਅਤੇ ਕਿਸ ਨੂੰ ਮਾਨਵਤਾਵਾਦੀ ਸਹਾਇਤਾ ਭੇਜਣੀ ਹੈ। ਇਹ ਪੋਰਟਲ ਵਿਦੇਸ਼ੀ ਅਤੇ ਯੂਕਰੇਨੀ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰਨ ਵਿੱਚ ਵੀ ਮਦਦ ਕਰੇਗਾ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 24 ਫਰਵਰੀ ਤੋਂ ਲਗਭਗ 3.2 ਮਿਲੀਅਨ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ।
24 ਫਰਵਰੀ ਤੋਂ ਯੂਕਰੇਨ 'ਤੇ ਹਮਲਾ ਜਾਰੀ
ਦੱਸ ਦਈਏ ਕਿ 24 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਫੌਜੀ ਕਾਰਵਾਈ ਦੇ ਆਦੇਸ਼ ਦੇ ਬਾਅਦ ਤੋਂ ਯੂਕਰੇਨ 'ਤੇ ਹਮਲੇ ਲਗਾਤਾਰ ਜਾਰੀ ਹਨ। ਵੱਡੀਆਂ ਇਮਾਰਤਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ। ਰੂਸੀ ਹਮਲੇ ਕਾਰਨ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਇਆ ਹੈ। ਇਹੀ ਨਹੀਂ ਯੂਕਰੇਨ ਦੀ ਸਰਕਾਰ ਕਈ ਹਜ਼ਾਰ ਰੂਸੀ ਸੈਨਿਕਾਂ ਦੀ ਮੌਤ ਦਾ ਦਾਅਵਾ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ: Russia-Ukraine War: ਯੁੱਧ ਦੇ 28ਵੇਂ ਦਿਨ ਯੂਕਰੇਨ ਦਾ ਦਾਅਵਾ-15 ਹਜ਼ਾਰ ਰੂਸੀ ਸੈਨਿਕ ਮਾਰੇ ਗਏ, 101 ਜਹਾਜ਼, 124 ਹੈਲੀਕਾਪਟਰ ਤਬਾਹ