(Source: ECI/ABP News)
ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ ਦੋ ਪੁਲਿਸ ਅਫਸਰਾਂ ਨੂੰ ਕੁਚਲਿਆ, ਇਕ ਦੀ ਮੌਤ, ਹਮਲਾਵਰ ਵੀ ਮਾਰਿਆ ਗਿਆ
ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਟਨਾ ਤੇ ਛੇ ਜਨਵਰੀ ਨੂੰ ਹੋਏ ਦੰਗਿਆਂ ਦੇ ਵਿਚ ਤਤਕਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
![ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ ਦੋ ਪੁਲਿਸ ਅਫਸਰਾਂ ਨੂੰ ਕੁਚਲਿਆ, ਇਕ ਦੀ ਮੌਤ, ਹਮਲਾਵਰ ਵੀ ਮਾਰਿਆ ਗਿਆ US Capital police officer killed in man hit with car two police officers near white house ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ ਦੋ ਪੁਲਿਸ ਅਫਸਰਾਂ ਨੂੰ ਕੁਚਲਿਆ, ਇਕ ਦੀ ਮੌਤ, ਹਮਲਾਵਰ ਵੀ ਮਾਰਿਆ ਗਿਆ](https://feeds.abplive.com/onecms/images/uploaded-images/2021/04/03/e4cc2574672231d10477314e75b8f2aa_original.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕੀ ਸੰਸਦ ਭਵਨ ਦੇ ਬਾਹਰ ਲੱਗੇ ਬੈਰੀਕੇਡ 'ਚ ਸ਼ੁੱਕਰਵਾਰ ਦੁਪਹਿਰੇ ਇਕ ਕਾਰ ਦੇ ਟਕਰਾਉਣ ਨਾਲ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਜਿੰਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਉੱਥੇ ਹੀ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ। ਬਾਅਦ 'ਚ ਚਾਕੂ ਨਾਲ ਹਮਲਾ ਕਰਨ ਦੇ ਸ਼ੱਕੀ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ।
ਕੈਪੀਟਲ ਪੁਲਿਸ ਦੇ ਕਾਰਜਕਾਰੀ ਪ੍ਰਮੁੱਖ ਵਾਈ ਪਿਟਮੈਨ ਨੇ ਕਿਹਾ ਕਿ ਜ਼ਖ਼ਮੀ ਅਧਿਕਾਰੀਆਂ 'ਚੋਂ ਇਕ ਦੀ ਹਾਲਤ ਗੰਭੀਰ ਸੀ। ਜਿੰਨ੍ਹਾਂ ਨੇ ਬਾਅਦ 'ਚ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਘਟਨਾ 'ਚ ਕਾਰ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ।
ਇਸ ਦਰਮਿਆਨ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਟਨਾ ਤੇ ਛੇ ਜਨਵਰੀ ਨੂੰ ਹੋਏ ਦੰਗਿਆਂ ਦੇ ਵਿਚ ਤਤਕਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
<blockquote class="twitter-tweet"><p lang="en" dir="ltr">Large police presence and two stretchers being brought out <a href="https://t.co/EmidoLP0PT" rel='nofollow'>pic.twitter.com/EmidoLP0PT</a></p>— Jacqui Heinrich (@JacquiHeinrich) <a href="https://twitter.com/JacquiHeinrich/status/1378032633293201410?ref_src=twsrc%5Etfw" rel='nofollow'>April 2, 2021</a></blockquote> <script async src="https://platform.twitter.com/widgets.js" charset="utf-8"></script>
ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਰ ਚਾਲਕ ਕੋਲ ਚਾਕੂ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੋਲ਼ੀ ਚਲਾਈ। ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਅਮਰੀਕੀ ਕੈਪੀਟਲ ਪਰਿਸਰ ਨੂੰ ਬੰਦ ਕਰ ਦਿੱਤਾ ਗਿਆ ਤੇ ਕਰਮਚਾਰੀਆਂ ਨੂੰ ਬਾਹਰ ਆਉਣ ਜਾਂ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਵਾਈਟ ਹਾਊਸ 'ਚ ਝੰਡਾ ਅੱਧਾ ਝੁਕਾਉਣ ਦੇ ਹੁਕਮ
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਂ ਤੇ ਪਤਨੀ ਜਿਲ ਦੋਵੇਂ ਇਸ ਗੱਲ ਤੋਂ ਦੁਖੀ ਹਾਂ ਕਿ ਇਸ ਘਟਨਾ 'ਚ ਅਫਸਰ ਵਿਲਿਅਮ ਇਵਾਂਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ, 'ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਜਤਾਉਂਦਾ ਹਾਂ। ਮੈਂ ਜਾਣਦਾ ਹਾਂ ਕਿ ਅਮਰੀਕੀ ਸੰਸਦ 'ਚ ਕੰਮ ਕਰ ਰਹੇ ਸਾਰੇ ਲੋਕਾਂ ਤੇ ਸੁਰੱਖਿਆ ਕਰਮੀਆਂ ਲਈ ਇਹ ਬੇਹੱਦ ਬੁਰਾ ਸਮਾਂ ਹੈ। ਮੈਂ ਪੂਰੀ ਤਰ੍ਹਾਂ ਮਾਮਲੇ 'ਚ ਨਜ਼ਰ ਬਣਾਈ ਹੋਈ ਹੈ ਤੇ ਜਾਂਚ ਦੀ ਪਲ-ਪਲ ਖ਼ਬਰ ਲੈ ਰਿਹਾ ਹਾਂ।'
ਰਾਸ਼ਟਰਪਤੀ ਜੋ ਬਾਇਡਨ ਨੇ ਘਟਨਾ 'ਚ ਪੁਲਿਸ ਕਰਮੀ ਦੀ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ, 'ਅਸੀਂ ਇਕ ਬਹਾਦਰ ਪੁਲਿਸ ਅਫਸਰ ਗਵਾਇਆ ਹੈ। ਉਨ੍ਹਾਂ ਦੇ ਜਾਣ ਦਾ ਸੋਗ ਮਨਾਉਂਦਿਆਂ ਮੈਂ ਹੁਕਮ ਦਿੰਦਾ ਹਾਂ ਕਿ ਵਾਈਟ ਹਾਊਸ ਦੇ ਧਵੱਜ ਨੂੰ ਅੱਧਾ ਝੁਕਾਇਆ ਜਾਵੇ।'
ਇਸ ਪੂਰੀ ਘਟਨਾ ਤੋਂ ਬਾਅਦ ਕੈਪੀਟਲ ਬਿਲਡਿੰਗ ਨੂੰ ਬਾਹਰੀ ਸੁਰੱਖਿਆ ਖਤਰੇ ਦੇ ਚੱਲਦਿਆਂ ਲੌਕਡਾਊਨ ਲਾ ਦਿੱਤਾ ਗਿਆ ਤੇ ਨਾਲ ਹੀ ਸਟਾਫ ਦੇ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਬਿਲਡਿੰਗ ਦੇ ਬਾਹਰ ਜਾਂ ਅੰਦਰ ਨਾ ਜਾਣ। ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ। ਪੁਲਿਸ ਕਰਮੀਆਂ 'ਚ ਟੱਕਰ ਮਾਰਨ ਵਾਲੇ ਕਾਰ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)