(Source: ECI/ABP News/ABP Majha)
ਟਰੰਪ 'ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ
ਰਜਿਸਟਰਡ ਵੋਟਰਾਂ 'ਚੋਂ 50 ਫੀਸਦ ਦਾ ਕਹਿਣਾ ਹੈ ਕਿ ਜੇਕਰ ਚੋਣ ਹੁਣ ਹੁੰਦੀ ਹੈ ਤਾਂ ਉਹ ਜੋ ਬਾਇਡਨ ਨੂੰ ਵੋਟ ਪਾਉਣਗੇ। ਜਦਕਿ 46 ਫੀਸਦ ਨੇ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਨ ਦੀ ਗੱਲ ਆਖੀ ਹੈ।
ਵਾਸ਼ਿੰਗਟਨ: ਅਮਰੀਕਾ 'ਚ ਰਾਸ਼ਟਰਪਤੀ ਚੋਣ ਲਈ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਤਿੰਨ ਨਵੰਬਰ ਨੂੰ ਅਮਰੀਕਾ 'ਚ ਰਾਸ਼ਟਰਪਤੀ ਚੋਣ ਹੋਣੀ ਹੈ। ਡੌਨਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਰਾਸ਼ਟਰਪਤੀ ਅਹੁਦੇ ਲਈ ਆਹਮੋ-ਸਾਹਮਣੇ ਖੜ੍ਹੇ ਹਨ। ਤਾਜ਼ਾ ਸਰਵੇਖਣ ਮੁਤਾਬਕ ਜੇਕਰ ਅਮਰੀਕਾ 'ਚ ਹੁਣ ਚੋਣ ਹੁੰਦੀ ਹੈ ਤਾਂ ਡੌਨਲਡ ਟਰੰਪ 'ਤੇ ਜੋ ਬਾਇਡਨ ਭਾਰੀ ਪੈਣਗੇ।
ਸਰਵੇਖਣ ਮੁਤਾਬਕ ਰਜਿਸਟਰਡ ਵੋਟਰਾਂ 'ਚੋਂ 50 ਫੀਸਦ ਦਾ ਕਹਿਣਾ ਹੈ ਕਿ ਜੇਕਰ ਚੋਣ ਹੁਣ ਹੁੰਦੀ ਹੈ ਤਾਂ ਉਹ ਜੋ ਬਾਇਡਨ ਨੂੰ ਵੋਟ ਪਾਉਣਗੇ। ਜਦਕਿ 46 ਫੀਸਦ ਨੇ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਨ ਦੀ ਗੱਲ ਆਖੀ ਹੈ।
ਸੀਐਨਐਨ ਸਰਵੇਖਣ ਮੁਤਾਬਕ 72 ਫੀਸਦ ਵੋਟਰ ਇਸ ਵਾਰ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਬੇਹੱਦ ਉਤਸ਼ਾਹ 'ਚ ਹਨ। ਅਮਰੀਕਾ ਦੇ 15 ਸੂਬਿਆਂ 'ਚ ਕੀਤੇ ਗਏ ਸਰਵੇਖਣ 'ਚ ਪਾਇਆ ਗਿਆ ਕਿ ਬਾਇਡਨ ਨੂੰ 49 ਫੀਸਦ ਰਜਿਸਟਰਡ ਵੋਟਰਾਂ ਦਾ ਸਮਰਥਨ ਹੈ ਜਦਕਿ 48 ਫੀਸਦ ਟਰੰਪ ਦੇ ਸਮਰਥਕ ਹਨ।
ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਤਿੰਨ ਜਵਾਨ ਸ਼ਹੀਦ
ਅਮਰੀਕਾ ਚੋਣਾਂ ਲਈ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਲੋਕਪ੍ਰਿਯਤਾ ਵੀ ਦਿਨ-ਬ-ਦਿਨ ਵਧ ਰਹੀ ਹੈ। ਜੂਨ ਸਰਵੇਖਣ 'ਚ 41 ਫੀਸਦ ਲੋਕ ਉਨ੍ਹਾਂ ਦੇ ਪੱਖ 'ਚ ਤੇ 38 ਫੀਸਦ ਵਿਰੋਧ 'ਚ ਹਨ।
ਇਲਾਜ ਲਈ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸੰਜੇ ਦੱਤ ਪਹੁੰਚੇ ਹਸਪਤਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ