ਪੜਚੋਲ ਕਰੋ
Advertisement
ਸਿੱਖਾਂ ਵਲੋਂ ਅਮਰੀਕਾ 'ਚ ਪਾਏ ਅਹਿਮ ਯੋਗਦਾਨ ਲਈ ਵਿਧਾਨ ਸਭਾ 'ਚ ਪ੍ਰਸੰਸਾ ਮਤਾ ਪਾਸ
ਇੰਡੀਆਨਾਪੋਲਿਸ-ਅਮਰੀਕਾ 'ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾਂ ਦੇ ਦੋਵੇਂ ਸਦਨਾਂ ਵਿਚ ਅਮਰੀਕੀ ਸਿੱਖਾਂ ਵਲੋਂ ਅਮਰੀਕਾ 'ਚ ਪਾਏ ਮਹੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਦੇ ਮਤੇ ਨੂੰ ਪਾਸ ਕਰ ਦਿੱਤਾ ਗਿਆ ਹੈ।
ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਇਸ ਮਤਾ 'ਚ ਦੱਸਿਆ ਗਿਆ ਕਿ ਸਿੱਖ ਸੰਯੁਕਤ ਰਾਜ ਵਿਚ ਸੁਰੱਖਿਆ ਬਲਾਂ ਦੇ ਦੇਸ਼ ਭਗਤ ਮੈਂਬਰਾਂ ਦੇ ਰੂਪ 'ਚ ਧਾਰਮਿਕ ਸੁਤੰਤਰਤਾ ਹਾਸਲ ਕਰਨ ਵੱਲ ਕਦਮ ਵਧਾ ਰਹੇ ਹਨ।
ਦੱਸਿਆ ਗਿਆ ਕਿ ਸਿੱਖਾਂ ਨੇ ਅਮਰੀਕਾ 'ਚ ਸਰਕਾਰ ਦੇ ਸਥਾਨਕ, ਸੂਬਾ ਤੇ ਸੰਘੀ ਪੱਧਰ 'ਤੇ ਸੇਵਾ ਕੀਤੀ ਹੈ ਤੇ ਭਾਈਚਾਰੇ ਨੇ ਦੇਸ਼, ਸੂਬਿਆਂ ਤੇ ਭਾਈਚਾਰਿਆਂ ਦੀ ਸੇਵਾ 'ਚ ਅਹਿਮ ਯੋਗਦਾਨ ਪਾਇਆ ਹੈ ਤੇ ਪਾ ਰਹੇ ਹਨ।
ਇਸ ਮੌਕੇ ਸਪੀਕਰ ਬ੍ਰਾਇਨ ਬੋਸਾ ਤੇ ਪ੍ਰਤੀਨਿਧ ਸਿੰਡੀ ਕਿਰਖੋਫ਼ਰ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਸੂਬੇ ਤੇ ਦੇਸ਼ 'ਚ ਅਹਿਮ ਯੋਗਦਾਨ ਪਾਇਆ ਹੈ।
ਇਸ ਤੋਂ ਪਹਿਲਾਂ ਇੰਡੀਆਨਾ ਦੇ ਪ੍ਰਤੀਨਿਧੀ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਸਿੱਖਜ਼ ਪੋਲੀਟੀਕਲ ਐਕਸ਼ਨ ਕਮੇਟੀ ਦੇ ਪ੍ਰਧਾਨ ਅਤੇ ਸੰਸਥਾਪਕ ਗੁਰਿੰਦਰ ਸਿੰਘ ਖ਼ਾਲਸਾ ਵਲੋਂ ਕੀਤੀ ਗਈ ਅਰਦਾਸ ਨਾਲ ਹੋਈ।
ਇੱਥੇ 10,000 ਦੇ ਕਰੀਬ ਸਿੱਖਾਂ ਦੀ ਜਨਸੰਖਿਆ ਹੈ ਜਿਨ੍ਹਾਂ 'ਚੋਂ ਸੂਬੇ 'ਚ ਕਰੀਬ 3,500 ਸਿੱਖਾਂ ਦੇ ਆਪਣੇ ਕਾਰੋਬਾਰ ਹਨ। ਅਮਰੀਕਾ 'ਚ ਸਿੱਖਾਂ ਨੇ ਕਿਸਾਨਾਂ, ਇੰਜੀਨੀਅਰਾਂ, ਡਾਕਟਰਾਂ, ਵਿਗਿਆਨੀਆਂ ਤੇ ਕਾਰੋਬਾਰੀਆਂ ਦੇ ਰੂਪ 'ਚ ਇੱਥੋਂ ਦੀ ਅਰਥਵਿਵਸਥਾ 'ਚ ਅਹਿਮ ਯੋਗਦਾਨ ਪਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement