ਅਮਰੀਕੀ ਸੰਸਦ ਵੱਲੋਂ ਨਵਾਂ ਬਿੱਲ ਪਾਸ, 5 ਲੱਖ ਭਾਰਤੀਆਂ ਨੂੰ ਲਾਭ, ਡ੍ਰੀਮਰਜ਼, ਖੇਤ-ਮਜ਼ਦੂਰਾਂ ਨੂੰ ਮਿਲੇਗੀ ਨਾਗਰਿਕਤਾ
ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਰੀਪ੍ਰੈਜ਼ੰਟੇਟਿਵਜ਼’ ਨੇ ਦੋ ਪ੍ਰਮੁੱਖ ਬਿੱਲ ਪਾਸ ਕਰ ਦਿੱਤੇ ਹਨ, ਜੋ ਬਿਨਾ ਦਸਤਾਵੇਜ਼ਾਂ ਵਾਲੇ ਲੱਖਾਂ ਪ੍ਰਵਾਸੀਆਂ ਨੂੰ ਇਸ ਦੇਸ਼ ਦੀ ਨਾਗਰਿਕਤਾ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕਰਨਗੇ। ਇਨ੍ਹਾਂ ਦਾ ਲਾਭ ਕੁਝ ਪ੍ਰਵਾਸੀ ਖੇਤ ਮਜ਼ਦੂਰਾਂ ਤੇ ਅਜਿਹੇ ਬੱਚਿਆਂ ਨੂੰ ਵੀ ਹੋਵੇਗਾ, ਜਿਨ੍ਹਾਂ ਦੇ ਮਾਪੇ H-1B ਵੀਜ਼ਾ ਪ੍ਰੋਗਰਾਮ ਅਜਿਹੇ ਕਿਸੇ ਹੋਰ ਕਾਨੂੰਨੀ ਢੰਗ ਨਾਲ ਇਸ ਦੇਸ਼ ਵਿੱਚ ਆਏ ਸਨ।
ਵਾਸ਼ਿੰਗਟਨ: ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਰੀਪ੍ਰੈਜ਼ੰਟੇਟਿਵਜ਼’ ਨੇ ਦੋ ਪ੍ਰਮੁੱਖ ਬਿੱਲ ਪਾਸ ਕਰ ਦਿੱਤੇ ਹਨ, ਜੋ ਬਿਨਾ ਦਸਤਾਵੇਜ਼ਾਂ ਵਾਲੇ ਲੱਖਾਂ ਪ੍ਰਵਾਸੀਆਂ ਨੂੰ ਇਸ ਦੇਸ਼ ਦੀ ਨਾਗਰਿਕਤਾ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕਰਨਗੇ। ਇਨ੍ਹਾਂ ਦਾ ਲਾਭ ਕੁਝ ਪ੍ਰਵਾਸੀ ਖੇਤ ਮਜ਼ਦੂਰਾਂ ਤੇ ਅਜਿਹੇ ਬੱਚਿਆਂ ਨੂੰ ਵੀ ਹੋਵੇਗਾ, ਜਿਨ੍ਹਾਂ ਦੇ ਮਾਪੇ H-1B ਵੀਜ਼ਾ ਪ੍ਰੋਗਰਾਮ ਅਜਿਹੇ ਕਿਸੇ ਹੋਰ ਕਾਨੂੰਨੀ ਢੰਗ ਨਾਲ ਇਸ ਦੇਸ਼ ਵਿੱਚ ਆਏ ਸਨ।
ਸੰਸਦ ਦੇ ਪ੍ਰਤੀਨਿਧ ਸਦਨ ਨੇ ਵੀਰਵਾਰ ਨੂੰ ‘ਅਮੈਰਿਕਨ ਡ੍ਰੀਮ ਐਂਡ ਪ੍ਰੌਮਿਸ ਐਕਟ, 2021’ ਪਾਸ ਕੀਤਾ। ਇਸ ਬਿੱਲ ਦੇ ਹੱਕ ਵਿੱਚ 228 ਤੇ ਵਿਰੋਧ ਵਿੱਚ 197 ਵੋਟਾਂ ਪਈਆਂ। ਇਸ ਦਾ ਲਾਭ ਅਜਿਹੇ ਪ੍ਰਵਾਸੀਆਂ ਨੂੰ ਹੋਵੇਗਾ, ਜਿਨ੍ਹਾਂ ਨੂੰ ਹੁਣ ਤੱਕ ਦੇਸ਼ ਵਿੱਚ ਅਸਥਾਈ ਤੌਰ ’ਤੇ ਸੁਰੱਖਿਆ ਮਿਲੀ ਹੋਈ ਸੀ।
ਇਸ ਨਵੇਂ ਕਾਨੂੰਨ ਦਾ ਲਾਭ ਉਨ੍ਹਾਂ ਨੌਜਵਾਨਾਂ (ਡ੍ਰੀਮਰਜ਼) ਨੂੰ ਵੀ ਹੋਵੇਗਾ, ਜਿਹੜੇ ਨਿੱਕੇ ਹੁੰਦੇ ਆਪਣੇ ਮਾਪਿਆਂ ਨਾਲ ਅਮਰੀਕਾ ਆਏ ਸਨ ਤੇ ਜਿਨ੍ਹਾਂ ਨੂੰ ਅਮਰੀਕਾ ਤੋਂ ਇਲਾਵਾ ਹੋਰ ਕਿਸੇ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੇ ਮਾਪੇ ਭਾਵੇਂ ਗ਼ੈਰ ਕਾਨੂੰਨੀ ਢੰਗ ਨਾਲ ਵੀ ਕਿਉਂ ਨਾ ਆਏ ਹੋਣ।
ਅਮਰੀਕਾ ਵਿੱਚ ਅਜਿਹੇ ਡ੍ਰੀਮਰਜ਼ ਦੀ ਗਿਣਤੀ ਲਗhਗ 1.10 ਕਰੋੜ ਹੈ ਤੇ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਵਿੱਚੋਂ 5,00,000 ਭਾਰਤੀ ਵੀ ਹਨ। ਖ਼ੁਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇਸ ਬਿੱਲ ਦੇ ਸੰਸਦ ਦੇ ਪ੍ਰਤੀਨਿਧ ਸਦਨ ’ਚ ਪਾਸ ਹੋਣ ’ਤੇ ਖ਼ੁਸ਼ੀ ਪ੍ਰਗਟਾਈ ਹੈ। ਇਹ ਬਿ$ਲ ਹੁਣ ਪਹਿਲਾਂ ਸੈਨੇਟ ’ਚ ਪਾਸ ਹੋਵੇਗਾ ਅਤੇ ਉਸ ਤੋਂ ਬਾਅਦ ਰਾਸ਼ਟਰਪਤੀ ਬਾਇਡੇਨ ਉਸ ਉੱਤੇ ਦਸਤਖ਼ਤ ਕਰਨਗੇ।
ਇਸ ਦੇ ਨਾਲ ਹੀ ‘ਫ਼ਾਰਮ ਵਰਕਫ਼ੋਰਸ ਮਾਡਰਨਾਈਜ਼ੇਸ਼ਨ ਕਾਨੂੰਨ’ ਦੇ ਆਧਾਰ ਉੱਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਅਣ ਅਧਿਕਾਰਤ ਕਾਮਿਆਂ ਨੂੰ ਅਮਰੀਕਾ ਵਿੱਚ ਕਾਨੂੰਨੀ ਦਰਜਾ ਮਿਲ ਸਕੇਗਾ। ਇਸ ਕਾਨੂੰਨ ਨਾਲ ਉਨ੍ਹਾਂ ਰੋਜ਼ਗਾਰਦਾਤਿਆਂ ਨੂੰ H-2A ਯੋਗਤਾ ਮੁਹੱਈਆ ਹੋਵੇਗੀ, ਜਿਨ੍ਹਾਂ ਨੂੰ ਸਾਰਾ ਸਾਲ ਡੇਅਰੀ ਤੇ ਪਸ਼ੂ ਧਨ ਦਾ ਖ਼ਿਆਲ ਰੱਖਣ ਨਾਲ ਸਬੰਧਤ ਕਾਮਿਆਂ ਦੀ ਲੋੜ ਰਹਿੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :