ਅਮਰੀਕੀਆਂ ਨੂੰ ਹੀ US ਤੋਂ ਬਾਹਰ ਕੱਢਣਗੇ ਟਰੰਪ! ਨਵਾਂ ਫੁਰਮਾਨ ਕੀਤਾ ਜਾਰੀ
ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਕੁਝ ਅਮਰੀਕੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।

Donald Trump: ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਜਿੱਥੇ ਭਾਰਤੀਆਂ ਨੂੰ ਡਿਪੋਰਟ ਕੀਤਾ ਸੀ, ਪਰ ਹੁਣ ਉਨ੍ਹਾਂ ਵਲੋਂ ਦਿੱਤੇ ਗਏ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਕੁਝ ਅਮਰੀਕੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।
ਟਰੰਪ ਨੇ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੇ ਵੱਡੇ ਅਪਰਾਧ ਕੀਤੇ ਹਨ, ਜਿਵੇਂ ਕਿ ਕਿਸੇ ਨੂੰ ਬੇਸਬਾਲ ਬੈਟ ਨਾਲ ਮਾਰਨਾ, ਉਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੀ ਕਿਉਂ ਨਾ ਹੋਇਆ ਹੋਵੇ।
ਫਲੋਰੀਡਾ ਵਿੱਚ ਇੱਕ ਪ੍ਰਵਾਸੀ ਹਿਰਾਸਤ ਕੇਂਦਰ ਦੇ ਦੌਰੇ ਦੌਰਾਨ, ਟਰੰਪ ਨੇ ਕਿਹਾ, "ਇਹ ਲੋਕ ਸਾਡੇ ਦੇਸ਼ ਲਈ ਨਵੇਂ ਨਹੀਂ ਹਨ। ਉਹ ਇੱਥੇ ਦੇ ਹੀ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੇ ਪੈਦਾ ਹੋਏ ਹਨ।" ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਦੇਸ਼ ਤੋਂ ਗੰਭੀਰ ਅਪਰਾਧ ਕਰਨ ਵਾਲੇ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਹੈ। ਉਨ੍ਹਾਂ ਨੇ ਇਸਨੂੰ ਆਪਣੀ ਅਗਲੀ ਸਰਕਾਰ ਦਾ ਟੀਚਾ ਦੱਸਿਆ ਹੈ।
ਹਾਲਾਂਕਿ, ਅਮਰੀਕੀ ਕਾਨੂੰਨ ਦੇ ਅਨੁਸਾਰ, ਜਨਮ ਤੋਂ ਹੀ ਨਾਗਰਿਕਤਾ ਲੈਣ ਵਾਲੇ ਵਿਅਕਤੀ ਨੂੰ ਦੇਸ਼ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ, ਜਦੋਂ ਤੱਕ ਕਿ ਨਾਗਰਿਕਤਾ ਧੋਖੇਧੜੀ ਨਾਲ ਨਾ ਮਿਲੀ ਹੋਵੇ। ਟਰੰਪ ਦੇ ਬਿਆਨ ਦੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕਈ ਕਾਨੂੰਨੀ ਮਾਹਰਾਂ ਵਲੋਂ ਸਖ਼ਤ ਨਿੰਦਾ ਕੀਤਾ ਗਈ ਹੈ। ਹੁਣ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ ਕਿ ਡੋਨਾਲਡ ਟਰੰਪ ਇਹ ਫੈਸਲਾ ਵਾਪਸ ਲੈਂਦੇ ਹਨ ਜਾਂ ਇਸ 'ਤੇ ਪੱਕੇ ਰਹਿਣਗੇ।
ਟਰੰਪ ਨੇ ਇੱਥੇ ਹੀ ਬੱਸ ਨਹੀਂ ਕੀਤੀ। ਉਨ੍ਹਾਂ ਨੇ ਨਿਊਯਾਰਕ ਸ਼ਹਿਰ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਉੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਹਾਦਸੇ ਨਹੀਂ ਸਨ ਸਗੋਂ ਜਾਣਬੁੱਝ ਕੇ ਕੀਤੇ ਗਏ ਅਪਰਾਧ ਸਨ। ਉਨ੍ਹਾਂ ਅੱਗੇ ਕਿਹਾ, "ਭਾਵੇਂ ਅਸੀਂ ਬਾਕੀ ਸਭ ਕੁਝ ਭੁੱਲ ਜਾਈਏ, ਨਿਊਯਾਰਕ ਵਿੱਚ ਕੁਝ ਬਹੁਤ ਬੁਰੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਉਹ ਹਾਦਸੇ ਨਹੀਂ ਸਨ।"
ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਨਾ ਸਿਰਫ਼ ਇੱਕ ਸੰਵਿਧਾਨਕ ਵਿਵਾਦ ਪੈਦਾ ਕਰ ਰਿਹਾ ਹੈ, ਸਗੋਂ ਚੋਣ ਸਾਲ ਵਿੱਚ ਉਨ੍ਹਾਂ ਦੇ ਕਾਨੂੰਨ ਵਿਵਸਥਾ ਦੇ ਏਜੰਡੇ ਨੂੰ ਵੀ ਦੁਬਾਰਾ ਚਰਚਾ ਵਿੱਚ ਲੈਕੇ ਆ ਰਿਹਾ ਹੈ। ਇਸ ਬਿਆਨ ਲਈ ਟਰੰਪ ਦੀ ਆਲੋਚਨਾ ਕਰਦੇ ਹੋਏ, ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸਨੂੰ ਇੱਕ ਗੈਰ-ਸੰਵਿਧਾਨਕ ਅਤੇ ਖਤਰਨਾਕ ਵਿਚਾਰ ਕਿਹਾ ਹੈ।






















