ਪੜਚੋਲ ਕਰੋ
Advertisement
ਭਾਰਤ ਦੀ ਜਵਾਬੀ ਕਾਰਵਾਈ ਤੋਂ ਭੜਕਿਆ ਟਰੰਪ, G-20 ਬੈਠਕ 'ਚ ਮੋਦੀ ਨਾਲ ਕਰਨਗੇ ਗੱਲ
G-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਅੱਜ ਸਵੇਰੇ ਹੀ ਟਰੰਪ ਨੇ ਟਵੀਟ ਕਰਕੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਸਾਲਾਂ ਤੋਂ ਅਮਰੀਕੀ ਚੀਜ਼ਾਂ 'ਤੇ ਭਾਰੀ ਟੈਰਿਫ ਲੈ ਰਿਹਾ ਹੈ, ਹੁਣ ਫਿਰ ਇਸ ਨੂੰ ਵਧਾ ਦਿੱਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਨਵੀਂ ਦਿੱਲੀ: ਜਾਪਾਨ ਦੇ ਓਸਾਕਾ ਵਿੱਚ ਕਰਵਾਏ G-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਅੱਜ ਸਵੇਰੇ ਹੀ ਟਰੰਪ ਨੇ ਟਵੀਟ ਕਰਕੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਸਾਲਾਂ ਤੋਂ ਅਮਰੀਕੀ ਚੀਜ਼ਾਂ 'ਤੇ ਭਾਰੀ ਟੈਰਿਫ ਲੈ ਰਿਹਾ ਹੈ, ਹੁਣ ਫਿਰ ਇਸ ਨੂੰ ਵਧਾ ਦਿੱਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਹਰ ਹਾਲ ਵਿੱਚ ਟੈਰਿਫ ਘਟਾਏ।
ਇਸ ਮਸਲੇ ਬਾਰੇ ਅਮਰੀਕੀ ਰਾਸ਼ਟਰਪਤੀ G-20 ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨਗੇ। ਇੱਧਰ ਭਾਰਤ ਨੇ ਇਸ ਨੂੰ ਰਾਸ਼ਟਰਹਿੱਤ ਵਿੱਚ ਚੁੱਕਿਆ ਕਦਮ ਤੇ ਜਵਾਬੀ ਕਾਰਵਾਈ ਕਰਾਰ ਦਿੱਤਾ ਹੈ। ਦਰਅਸਲ ਅਮਰੀਕਾ ਵਿੱਚ ਭਾਰਤੀ ਇਸਪਾਤ ਤੇ ਐਲੂਮੀਨੀਅਮ ਵਰਗੇ ਉਤਪਾਦਾਂ 'ਤੇ ਭਾਰੀ ਦਰਾਮਦ ਕਰ ਲਾਉਣ ਤੇ ਭਾਰਤ ਨਾਲ ਆਮ ਤਰਜੀਹ ਦਰਜਾ ਯਾਨੀ 'ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼' ਦਾ ਲਾਭ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਇਸ ਫਰਮਾਨ ਬਾਅਦ ਭਾਰਤ ਨੂੰ ਮਜਬੂਰਨ ਅਮਰੀਕਾ ਨਾਲ ਹੋਣ ਵਾਲੇ ਵਪਾਰ ਦੀ ਸਮੀਖਿਆ ਕਰਨੀ ਪਈ। ਇਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਅਖਰੋਟ, ਕੈਲੀਫੋਰਨੀਆ ਦੇ ਬਦਾਮ ਤੇ ਵਾਸ਼ਿੰਗਟਨ ਦੇ ਸੇਬ ਵਰਗੇ 28 ਉਤਪਾਦਾਂ 'ਤੇ ਦਰਾਮਦ ਕਰ ਵਧਾਉਣ ਦਾ ਫੈਸਲਾ ਲਿਆ। ਇਸ ਨਾਲ ਭਾਰਤ ਨੂੰ 21.7 ਕਰੋੜ ਡਾਲਰ ਦੀ ਵਾਧੂ ਆਮਦਨ ਹਾਸਲ ਹੋਏਗੀ।I look forward to speaking with Prime Minister Modi about the fact that India, for years having put very high Tariffs against the United States, just recently increased the Tariffs even further. This is unacceptable and the Tariffs must be withdrawn!
— Donald J. Trump (@realDonaldTrump) June 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement