ਪੜਚੋਲ ਕਰੋ

Donald Trump Warn Iran: ਤਿੰਨ ਪਰਮਾਣੂ ਠਿਕਾਣਿਆਂ 'ਤੇ ਹਮਲੇ ਤੋਂ ਬਾਅਦ ਟਰੰਪ ਵੱਲੋਂ ਮੁੜ ਧਮਕੀ, 'ਜੇ ਤੁਰੰਤ ਨਾ ਰੁਕੇ ਤਾਂ ਹੋਰ ਹਮਲੇ ਕਰਾਂਗੇ'...

ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਵ ਦੌਰਾਨ ਹੁਣ ਅਮਰੀਕਾ ਨੇ ਵੀ ਸਿੱਧੀ ਦਾਖਲਅੰਦਾਜ਼ੀ ਕਰ ਲਈ ਹੈ। ਅਮਰੀਕੀ ਫੌਜ ਨੇ ਇਰਾਨ ਦੇ 3 ਪਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ ਹੈ। ਇਸ ਦੀ ਪੁਸ਼ਟੀ ਖ਼ੁਦ ਇਰਾਨੀ ਮੀਡੀਆ...

US President Donald Trump Warns Iran: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਵ ਦੌਰਾਨ ਹੁਣ ਅਮਰੀਕਾ ਨੇ ਵੀ ਸਿੱਧੀ ਦਾਖਲਅੰਦਾਜ਼ੀ ਕਰ ਲਈ ਹੈ। ਅਮਰੀਕੀ ਫੌਜ ਨੇ ਇਰਾਨ ਦੇ 3 ਪਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ ਹੈ। ਇਸ ਦੀ ਪੁਸ਼ਟੀ ਖ਼ੁਦ ਇਰਾਨੀ ਮੀਡੀਆ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਇਸਲਾਮਿਕ ਰਿਪਬਲਿਕ ਦੇ ਇਸਫਹਾਨ, ਨਤਾਂਜ਼ ਅਤੇ ਫੋਰਡੋ ਵਿੱਖੇ ਸਥਿਤ ਪਰਮਾਣੂ ਸਥਲਾਂ 'ਤੇ ਹਮਲਾ ਕੀਤਾ ਹੈ। ਇਸ ਸੰਬੰਧੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ CNN ਨੂੰ ਦੱਸਿਆ ਕਿ ਈਰਾਨੀ ਪਰਮਾਣੂ ਠਿਕਾਣਿਆਂ 'ਤੇ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਨਾਲ ਹੀ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਲਦੀ ਇਸ ਵੱਧ ਰਹੇ ਯੁੱਧ ਨੂੰ ਨਹੀਂ ਰੋਕਿਆ ਗਿਆ ਤਾਂ ਅਮਰੀਕਾ ਵੱਲੋਂ ਮੁੜ ਹਮਲਾ ਕੀਤਾ ਜਾਵੇਗਾ।

ਰਾਇਟਰਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਫੋਨ ਕਾਲ ਰਾਹੀਂ ਖ਼ਬਰ ਏਜੰਸੀ ਨੂੰ ਦੱਸਿਆ ਕਿ ਈਰਾਨ ਨੂੰ ਤੁਰੰਤ ਰੁਕਣਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਨੂੰ ਮੁੜ ਹਮਲਾ ਝੱਲਣਾ ਪਵੇਗਾ। ਹਾਲਾਂਕਿ, ਇਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲੇ ਤੋਂ ਪਹਿਲਾਂ ਹੀ ਯੂਰੇਨਿਅਮ ਦੇ ਭੰਡਾਰ ਨੂੰ ਖਾਲੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਈਰਾਨ ਨੇ ਦਾਅਵਾ ਕੀਤਾ ਸੀ ਕਿ ਮਾਰਚ ਮਹੀਨੇ ਵਿੱਚ ਉਹ ਪਰਮਾਣੂ ਹਥਿਆਰ ਬਣਾਉਣ ਵਾਲਾ ਸਮਾਨ ਸਹੀ ਥਾਵਾਂ 'ਤੇ ਰੱਖ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਇਜ਼ਰਾਈਲ ਉਨ੍ਹਾਂ 'ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ।

ਅਮਰੀਕੀ ਬੰਬਾਰੀ ਮਗਰੋਂ ਟਰੰਪ ਨੇ ਆਖੀ ਇਹ ਗੱਲ

ਇਰਾਨ ਦੇ ਠਿਕਾਣਿਆਂ 'ਤੇ ਅਮਰੀਕਾ ਵੱਲੋਂ ਕੀਤੀ ਗਈ ਬੰਬਾਰੀ ਤੋਂ ਬਾਅਦ ਕਈ ਰਿਪਬਲਿਕਨ ਸੈਨੇਟਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਫ਼ਤ ਕੀਤੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ (21 ਜੂਨ 2025) ਦੀ ਸ਼ਾਮ ਇਹ ਐਲਾਨ ਕੀਤਾ ਸੀ ਕਿ ਅਮਰੀਕੀ ਫੌਜ ਨੇ ਇਰਾਨ ਵਿੱਚ ਤਿੰਨ ਠਿਕਾਣਿਆਂ 'ਤੇ ਹਮਲੇ ਕੀਤੇ ਹਨ। ਇਸ 'ਤੇ ਸੈਨੇਟਰ ਲਿੰਡਸੀ ਗ੍ਰਾਹਮ (ਆਰ-ਐਸ.ਸੀ.) ਨੇ ਐਕਸ (ਪੁਰਾਣਾ ਟਵਿੱਟਰ) 'ਤੇ ਲਿਖਿਆ, "ਬਹੁਤ ਵਧੀਆ, ਰਾਸ਼ਟਰਪਤੀ ਟਰੰਪ।" ਇਸਦੇ ਨਾਲ ਹੀ ਟੈਕਸਾਸ ਤੋਂ ਸੈਨੇਟਰ ਜੌਨ ਕੌਰਨਿਨ ਨੇ ਇਸ ਨੂੰ ਇਕ ਬਹਾਦਰ ਫੈਸਲਾ ਕਰਾਰ ਦਿੱਤਾ। ਅਲਾਬਾਮਾ ਦੀ ਸੈਨੇਟਰ ਕੇਟੀ ਬ੍ਰਿਟ ਨੇ ਕਿਹਾ ਕਿ ਉਹ ਟਰੰਪ ਦੇ ਨਾਲ ਖੜੀ ਹਨ ਅਤੇ ਹਮਲੇ ਨੂੰ ਮਜ਼ਬੂਤ ਅਤੇ ਸਰਜੀਕਲ ਕਦਮ ਦੱਸਿਆ। ਓਕਲਾਹੋਮਾ ਦੇ ਸੈਨੇਟਰ ਮਾਰਕਵੇਨ ਮੁਲਿਨ ਨੇ ਵੀ ਇੱਕ ਪੋਸਟ ਕਰਕੇ ਟਰੰਪ ਦੇ ਫੈਸਲੇ ਦੀ ਸਮਰਥਾ ਕੀਤੀ।

ਇਸ ਨੇਤਾ ਨੇ ਟਰੰਪ ਦੀ ਕੀਤੀ ਆਲੋਚਨਾ

ਪੈਨਸਿਲਵੇਨੀਆ ਦੇ ਡੈਮੋਕ੍ਰੈਟਿਕ ਸੈਨੇਟਰ ਜੌਨ ਫੈਟਰਮੈਨ ਨੇ ਵੀ ਇਰਾਨ 'ਤੇ ਹੋਏ ਹਮਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਲਿਖਿਆ, "ਜਿਵੇਂ ਕਿ ਮੈਂ ਕਾਫੀ ਸਮੇਂ ਤੋਂ ਕਹਿ ਰਿਹਾ ਹਾਂ, ਇਹ ਸਹੀ ਕਦਮ ਸੀ। ਇਰਾਨ ਦੁਨੀਆ ਵਿੱਚ ਆਤੰਕਵਾਦ ਦਾ ਪ੍ਰਮੁੱਖ ਸਮਰਥਕ ਹੈ ਅਤੇ ਉਸ ਕੋਲ ਪਰਮਾਣੂ ਸਮਰਥਾ ਨਹੀਂ ਹੋਣੀ ਚਾਹੀਦੀ।" ਹਾਲਾਂਕਿ, ਇਸ ਦੌਰਾਨ ਇੱਕ ਹਾਊਸ ਰਿਪਬਲਿਕਨ ਨੇ ਟਰੰਪ ਦੇ ਫੈਸਲੇ ਦੀ ਆਲੋਚਨਾ ਵੀ ਕੀਤੀ। ਕੈਂਟਕੀ ਤੋਂ ਸੰਸਦ ਮੈਂਬਰ ਥੌਮਸ ਮੈਸੀ ਨੇ ਲਿਖਿਆ ਕਿ ਇਹ ਫੈਸਲਾ ਸੰਵਿਧਾਨਕ ਨਹੀਂ ਹੈ। ਉਹ ਲੰਬੇ ਸਮੇਂ ਤੋਂ ਵਿਦੇਸ਼ੀ ਯੁੱਧਾਂ ਵਿੱਚ ਅਮਰੀਕੀ ਹਿੱਸੇਦਾਰੀ ਦੇ ਵਿਰੋਧੀ ਰਹੇ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
'ਵਿਰਾਟ-ਰੋਹਿਤ ਤੋਂ ਬਿਨਾਂ ਭਾਰਤ ਨਹੀਂ ਜਿੱਤ ਸਕਦਾ 2027 ਵਾਲਾ ਵਿਸ਼ਵ ਕੱਪ', ਸਾਬਕਾ ਭਾਰਤੀ ਦਿੱਗਜ ਦਾ ਵੱਡਾ ਦਾਅਵਾ
'ਵਿਰਾਟ-ਰੋਹਿਤ ਤੋਂ ਬਿਨਾਂ ਭਾਰਤ ਨਹੀਂ ਜਿੱਤ ਸਕਦਾ 2027 ਵਾਲਾ ਵਿਸ਼ਵ ਕੱਪ', ਸਾਬਕਾ ਭਾਰਤੀ ਦਿੱਗਜ ਦਾ ਵੱਡਾ ਦਾਅਵਾ
ਟਕੀਲਾ ਸ਼ਾਟਸ ਲੈਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, 99 ਫੀਸਦੀ ਲੋਕ ਕਰਦੇ ਆਹ ਗਲਤੀ
ਟਕੀਲਾ ਸ਼ਾਟਸ ਲੈਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, 99 ਫੀਸਦੀ ਲੋਕ ਕਰਦੇ ਆਹ ਗਲਤੀ
ਬੰਗਲਾਦੇਸ਼ ਦੀ ਅਦਾਲਤ ਨੇ ਸ਼ੇਖ ਹਸੀਨਾ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਬੰਗਲਾਦੇਸ਼ ਦੀ ਅਦਾਲਤ ਨੇ ਸ਼ੇਖ ਹਸੀਨਾ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
Embed widget