ਪੜਚੋਲ ਕਰੋ

H-1B ਵੀਜ਼ਾ ਬੰਦ ਹੋਵੇਗਾ? ਭਾਰਤੀਆਂ ਲਈ ਵੱਡਾ ਝਟਕਾ, ਅਮਰੀਕੀ ਸਾਂਸਦ ਨੇ ਕਿਹਾ- 'ਹੁਣ ਸਮਾਂ ਆ ਗਿਆ ਹੈ ਕਿ....'

ਅਮਰੀਕਾ ਤੇ ਭਾਰਤ 'ਚ ਤਣਾਅ ਘੱਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਅਜਿਹੇ 'ਚ ਅਮਰੀਕਾ ਦੇ ਇੱਕ ਸਾਂਸਦ ਦੇ ਬਿਆਨ ਨੇ ਭਾਰਤੀਆਂ ਦੀਆਂ ਚਿੰਤਾਵਾਂ  ਹੋਰ ਜ਼ਿਆਦਾ ਵਧਾ ਦਿੱਤੀਆਂ ਹਨ। ਇਸ ਆਗੂ ਵੱਲੋਂ ਕਿਹਾ ਗਿਆ ਹੈ ਕਿ ਹੁਣ H1B ਵੀਜ਼ਾ ‘ਤੇ ਬੈਨ ਲਗਾਉਣ..

ਅਮਰੀਕਾ ਤੇ ਭਾਰਤ ਦੇ ਵਿੱਚ ਤਣਾਅ ਘੱਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਅਜਿਹੇ ਦੇ ਵਿੱਚ ਅਮਰੀਕਾ ਦੇ ਇੱਕ ਸਾਂਸਦ ਦੇ ਬਿਆਨ ਨੇ ਭਾਰਤੀਆਂ ਦੀਆਂ ਚਿੰਤਾਵਾਂ ਹੋਰ ਜ਼ਿਆਦਾ ਵਧਾ ਦਿੱਤੀਆਂ ਹਨ। ਅਮਰੀਕੀ ਰਿਪਬਲਿਕਨ ਸੀਨੇਟਰ ਮਾਈਕ ਲੀ ਨੇ H1B ਵੀਜ਼ਾ ‘ਤੇ ਰੋਕ ਲਗਾਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ( ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਦੇ ਜਵਾਬ ਵਿੱਚ ਸਵਾਲ ਕੀਤਾ ਕਿ ਕੀ ਹੁਣ H1B ਵੀਜ਼ਾ ‘ਤੇ ਬੈਨ ਲਗਾਉਣ ਦਾ ਸਮਾਂ ਆ ਗਿਆ ਹੈ? ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਵੋਲਮਾਰਟ ਦੇ ਇੱਕ ਅਧਿਕਾਰੀ ਨੂੰ ਭਾਰਤੀ H1B ਕਰਮਚਾਰੀਆਂ ਨੂੰ ਤਰਜੀਹ ਦੇਣ ਲਈ ਰਿਸ਼ਵਤ ਦਿੱਤੀ ਗਈ ਸੀ। ਮਾਈਕ ਲੀ ਇਸ ਮਸਲੇ ‘ਤੇ ਆਵਾਜ਼ ਉਠਾਉਣ ਵਾਲੇ ਨਵੇਂ ਨੇਤਾ ਬਣੇ ਹਨ, ਜਿਸ ਨਾਲ ਅਮਰੀਕਾ ਵਿੱਚ H1B ਪ੍ਰੋਗਰਾਮ ‘ਤੇ ਚੱਲ ਰਹੀ ਚਰਚਾ ਹੋਰ ਤੇਜ਼ ਹੋ ਗਈ ਹੈ।

H1B ਵੀਜ਼ਾ ਹੈ ਕੀ?

1990 ਵਿੱਚ ਸ਼ੁਰੂ ਹੋਇਆ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਖਾਸ ਪੇਸ਼ਾਵਰ ਖੇਤਰਾਂ ਵਿੱਚ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ, ਜਿਸਨੂੰ ਵੱਧ ਤੋਂ ਵੱਧ ਛੇ ਸਾਲ ਤੱਕ ਵਧਾਇਆ ਜਾ ਸਕਦਾ ਹੈ। ਹਰ ਸਾਲ ਅਮਰੀਕੀ ਸਰਕਾਰ 65,000 H1B ਵੀਜ਼ਾ ਜਾਰੀ ਕਰਦੀ ਹੈ, ਜਦੋਂਕਿ 20,000 ਵੱਖਰੇ ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ PhD ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਭਾਰਤ ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਰਿਹਾ ਹੈ, ਖ਼ਾਸ ਕਰਕੇ IT ਅਤੇ ਟੈਕਨੋਲੋਜੀ ਪ੍ਰੋਫੈਸ਼ਨਲਜ਼ ਲਈ।

ਅਮਰੀਕੀ ਰਾਜਨੀਤੀ 'ਚ H1B 'ਤੇ ਵੰਡ

ਹਾਲ ਹੀ ਵਿੱਚ H1B ਵੀਜ਼ਾ ਮਾਮਲੇ 'ਚ ਅਮਰੀਕੀ ਰਾਜਨੀਤੀ ਵਿੱਚ ਸਪੱਸ਼ਟ ਵੰਡ ਸਾਹਮਣੇ ਆ ਰਹੀ ਹੈ। ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਵੱਡੀਆਂ ਟੈਕ ਕੰਪਨੀਆਂ ਅਮਰੀਕੀ ਕਰਮਚਾਰੀਆਂ ਨੂੰ ਕੱਢ ਕੇ H1B ਕਰਮਚਾਰੀਆਂ ਨੂੰ ਰੱਖ ਰਹੀਆਂ ਹਨ, ਜੋ ਅਮਰੀਕੀ ਪੇਸ਼ਾਵਰਾਂ ਨਾਲ ਅਨਿਆਇ ਹੈ। ਉਹਨਾਂ ਉਦਾਹਰਨ ਦਿੱਤੀ ਕਿ ਹਜ਼ਾਰਾਂ ਕਰਮਚਾਰੀ ਕੱਢਣ ਦੇ ਬਾਵਜੂਦ ਕੰਪਨੀਆਂ ਵਿਦੇਸ਼ੀ ਵਰਕ ਵੀਜ਼ਾ ਲਈ ਅਰਜ਼ੀਆਂ ਦੇ ਰਹੀਆਂ ਹਨ। ਦੂਜੇ ਪਾਸੇ, ਟਰੰਪ ਨੇ ਪਹਿਲਾਂ H1B ਵੀਜ਼ਾ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ ਅਤੇ ਕਿਹਾ ਸੀ ਕਿ ਕਈ ਕੰਪਨੀਆਂ 'ਚ H1B ਵੀਜ਼ਾ ਧਾਰਕ ਕਰਮਚਾਰੀ ਕੰਮ ਕਰ ਰਹੇ ਹਨ।

USCIS ਦੇ ਨਵੇਂ ਨਿਯੁਕਤ ਡਾਇਰੈਕਟਰ ਜੋਸੇਫ ਐਡਲੋ ਨੇ ਕਿਹਾ ਹੈ ਕਿ H1B ਵੀਜ਼ਾ ਦਾ ਇਸਤੇਮਾਲ ਅਮਰੀਕੀ ਅਰਥਵਿਵਸਥਾ ਅਤੇ ਮਜ਼ਦੂਰਾਂ ਨੂੰ ਪੂਰਾ ਕਰਨ ਲਈ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਥਾਂ ਲੈਣ ਲਈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ, ਟਰੰਪ ਪ੍ਰਸ਼ਾਸਨ H1B ਲਾਟਰੀ ਸਿਸਟਮ ਨੂੰ ਖਤਮ ਕਰਨ ਅਤੇ ਤਨਖਾਹ-ਅਧਾਰਿਤ ਪ੍ਰਾਇਰਟੀ ਸਿਸਟਮ ਲਾਗੂ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਉੱਚੀ ਹੋਵੇਗੀ, ਉਨ੍ਹਾਂ ਨੂੰ ਵੱਧ ਤਰਜੀਹ ਮਿਲੇਗੀ।

ਭਾਰਤੀ ਪੇਸ਼ਾਵਰਾਂ ‘ਤੇ ਅਸਰ

H1B ਵੀਜ਼ਾ ਪ੍ਰੋਗਰਾਮ ਵਿੱਚ ਸਭ ਤੋਂ ਵੱਡਾ ਹਿੱਸਾ ਭਾਰਤੀ ਆਈਟੀ ਅਤੇ ਤਕਨਕੀ ਪੇਸ਼ਾਵਰਾਂ ਦਾ ਹੈ। ਹਰ ਸਾਲ ਹਜ਼ਾਰਾਂ ਭਾਰਤੀ ਇੰਜੀਨੀਅਰ, ਡਾਕਟਰ ਅਤੇ ਖੋਜਕਾਰ ਅਮਰੀਕਾ H1B ਵੀਜ਼ਾ ਰਾਹੀਂ ਜਾਂਦੇ ਹਨ। ਜੇਕਰ ਨਿਯਮ ਸਖ਼ਤ ਕੀਤੇ ਗਏ ਜਾਂ ਰੋਕ ਲਗਾਈ ਗਈ ਤਾਂ ਇਸ ਦਾ ਸਿੱਧਾ ਅਸਰ ਭਾਰਤ ਦੇ ਆਈਟੀ ਸੈਕਟਰ ਅਤੇ ਭਾਰਤੀ ਟੈਲੈਂਟ ‘ਤੇ ਪਵੇਗਾ।

 

ਟਾਪ ਹੈਡਲਾਈਨ

Big News: ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...
ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ, 5.4 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ, 5.4 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
 Health News : ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਮਹਿਸੂਸ ਹੁੰਦੀ ਹੈ ਥਕਾਵਟ? ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਹੋ ਸਕਦੀ ਹੈ ਕਮੀ
 Health News : ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਮਹਿਸੂਸ ਹੁੰਦੀ ਹੈ ਥਕਾਵਟ? ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਹੋ ਸਕਦੀ ਹੈ ਕਮੀ
Health News : ਵਾਰ-ਵਾਰ ਆ ਰਹੀ ਖੰਘ ਨੂੰ ਨਾ ਕਰੋ ਨਜ਼ਰਅੰਦਾਜ਼,  ਇਸ ਪਿੱਛੇ ਹੋ ਸਕਦਾ ਹੈ ਇੱਕ ਵੱਡਾ ਕਾਰਨ
Health News : ਵਾਰ-ਵਾਰ ਆ ਰਹੀ ਖੰਘ ਨੂੰ ਨਾ ਕਰੋ ਨਜ਼ਰਅੰਦਾਜ਼,  ਇਸ ਪਿੱਛੇ ਹੋ ਸਕਦਾ ਹੈ ਇੱਕ ਵੱਡਾ ਕਾਰਨ
ITR ਭਰਨ ਵਾਲਿਆਂ ਲਈ ਵੱਡੀ ਖ਼ਬਰ! ਆਖਰੀ ਤਰੀਕ 'ਚ ਹੋਇਆ ਬਦਲਾਅ, ਜਾਣੋ ਕਿਨ੍ਹਾਂ ਨੂੰ ਮਿਲਿਆ ਹੋਰ ਸਮਾਂ  
ITR ਭਰਨ ਵਾਲਿਆਂ ਲਈ ਵੱਡੀ ਖ਼ਬਰ! ਆਖਰੀ ਤਰੀਕ 'ਚ ਹੋਇਆ ਬਦਲਾਅ, ਜਾਣੋ ਕਿਨ੍ਹਾਂ ਨੂੰ ਮਿਲਿਆ ਹੋਰ ਸਮਾਂ  
Punjab News: ਪੰਜਾਬ ਤੋਂ ਵੱਡੀ ਖਬਰ, ਵਕੀਲ ਦੀ ਉਸਾਰੀ ਅਧੀਨ ਫੈਕਟਰੀ ਵਿੱਚੋਂ ਮਿਲੀ ਮ੍ਰਿਤਕ ਦੇਹ, ਬਾਥਰੂਮ ਵਿੱਚ ਬੇਰਹਿਮੀ ਨਾਲ ਕਤਲ ਦਾ ਸ਼ੱਕ...
ਪੰਜਾਬ ਤੋਂ ਵੱਡੀ ਖਬਰ, ਵਕੀਲ ਦੀ ਉਸਾਰੀ ਅਧੀਨ ਫੈਕਟਰੀ ਵਿੱਚੋਂ ਮਿਲੀ ਮ੍ਰਿਤਕ ਦੇਹ, ਬਾਥਰੂਮ ਵਿੱਚ ਬੇਰਹਿਮੀ ਨਾਲ ਕਤਲ ਦਾ ਸ਼ੱਕ...
Embed widget