ਨਾਨ-ਵੈੱਜ ਖਾਣੇ ਦੇ ਸ਼ੌਕੀਨਾਂ ਲਈ ਖ਼ਾਸ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਨੇ ਨਾਨ-ਵੈੱਜ ਨੂੰ ਲੈ ਕੇ ਕੜੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ, ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ 27 ਅਗਸਤ 2025 ਨੂੰ ਪੂਰੇ ਜ਼ਿਲ੍ਹੇ ਵਿੱਚ ਸਾਰੀਆਂ ਮਾਸ ਅਤੇ ਮੱਛੀ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਐੱਸ.ਐੱਸ. ਜੈਨ ਬਰਾਦਰੀ (ਰਜਿ.) ਨੇ ਇਸ ਦਫ਼ਤਰ ਨੂੰ ਬੇਨਤੀ ਕੀਤੀ ਹੈ ਕਿ ਮਹਾਂਪਰਵ ਸਾਬੰਤਸਰੀ ਜਯੰਤੀ 27.08.2025 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਹੈ। ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਧਾਰਮਿਕ ਰੀਤਿ-ਰਿਵਾਜ਼ਾਂ ਅਨੁਸਾਰ ਅਪਵਿੱਤਰ ਮੰਨਿਆ ਜਾਂਦਾ ਹੈ ਅਤੇ ਜੀਵ ਹੱਤਿਆ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਨਾਲ ਹੀ ਸ਼ਰਾਰਤੀ ਤੱਤ ਇਸਦਾ ਗਲਤ ਫਾਇਦਾ ਉਠਾ ਸਕਦੇ ਹਨ।
ਧਾਰਮਿਕ ਸਦਭਾਵਨਾ ਬਣਾਈ ਰੱਖਣ ਅਤੇ ਆਮ ਜਨਤਾ ਅਤੇ ਮਾਸ/ਮੱਛੀ ਮਾਸਾਹਾਰੀ ਵਪਾਰ ਨਾਲ ਜੁੜੇ ਵਪਾਰੀ ਦੀ ਆਸਥਾ ਦਾ ਧਿਆਨ ਰੱਖਦਿਆਂ, ਹਿਮਾਂਸ਼ੂ ਜੈਨ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟ੍ਰੇਟ, ਲੁਧਿਆਣਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਤਹਿਤ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਸਖਤ ਹੁਕਮ ਜਾਰੀ ਕੀਤੇ ਹਨ।

ਡੀਸੀ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਮਾਸ/ਮੱਛੀ ਅਤੇ ਅੰਡੇ ਦੀਆਂ ਦੁਕਾਨਾਂ, ਨਾਨ-ਵੇਜੀਟੇਰੀਅਨ ਹੋਟਲ/ਕਸਾਈਖਾਨੇ/ਕਲੱਬ ਅਤੇ ਆਹਾਤੇ 27.08.2025 ਨੂੰ ਬੰਦ ਰਹਿਣਗੇ ਅਤੇ ਇਸ ਦਿਨ ਮਾਸ/ਮੱਛੀ ਕੱਟਣਾ ਪੂਰੀ ਤਰ੍ਹਾਂ ਰੋਕਿਆ ਜਾਵੇਗਾ। ਇਹ ਹੁਕਮ ਮਾਮਲੇ ਦੀ ਤਤਕਾਲੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪੱਖੀ ਤੌਰ ‘ਤੇ ਜਾਰੀ ਕੀਤਾ ਗਿਆ ਹੈ ਅਤੇ ਆਮ ਜਨਤਾ ਲਈ ਲਾਗੂ ਹੈ।
ਇਹ ਹੁਕਮ ਜ਼ਿਲ੍ਹਾ ਜਨਸੰਪਰਕ ਅਧਿਕਾਰੀ, ਜ਼ਿਲ੍ਹਾ ਲੁਧਿਆਣਾ ਵੱਲੋਂ ਪ੍ਰੈਸ ਅਤੇ ਮੀਡੀਆ ਰਾਹੀਂ ਪ੍ਰਚਾਰਿਤ ਕੀਤੇ ਜਾ ਸਕਦੇ ਹਨ। ਇਹ ਹੁਕਮ ਸਾਰੇ ਉਪ-ਜ਼ਿਲ੍ਹਾ ਮੈਜਿਸਟ੍ਰੇਟ, ਤਹਸੀਲਦਾਰ, ਨਗਰ ਪਰਿਸ਼ਦ, ਬੀਡੀਪੀਆਰ, ਬਲੌਕ ਸਮਿਤੀਆਂ, ਜ਼ਿਲ੍ਹਾ ਪਰਿਸ਼ਦਾਂ ਅਤੇ ਦਫ਼ਤਰਾਂ, ਸਾਰੇ ਪਿੰਡ ਪੰਚਾਇਤਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸਦਰ ਮੁਕਾਮਾਂ ਆਦਿ ਦੇ ਨੋਟੀਸ ਬੋਰਡਾਂ ‘ਤੇ ਲੱਗਾ ਕੇ ਲਾਗੂ ਕੀਤਾ ਜਾਵੇਗਾ।























