(Source: ECI/ABP News/ABP Majha)
US Shooting: ਅਮਰੀਕਾ ਦੇ ਇੰਡੀਆਨਾ 'ਚ ਲਗਾਤਾਰ ਦੂਜੇ ਦਿਨ ਗੋਲੀਬਾਰੀ ਕਾਰਨ 3 ਲੋਕਾਂ ਦੀ ਮੌਤ, 24 ਘੰਟਿਆਂ 'ਚ ਤਿੰਨ ਥਾਵਾਂ 'ਤੇ ਚੱਲੀਆਂ ਗੋਲੀਆਂ
ਅਮਰੀਕਾ 'ਚ 24 ਘੰਟਿਆਂ 'ਚ ਤਿੰਨ ਥਾਵਾਂ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੰਡੀਆਨਾ 'ਚ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪੈਨਸਿਲਵੇਨੀਆ 'ਚ ਗੋਲੀਬਾਰੀ ਨੇ ਹਲਚਲ ਮਚਾ ਦਿੱਤੀ।
Gun Violence in America: ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਗੋਲੀਬਾਰੀ ਨੇ ਇਕ ਵਾਰ ਫਿਰ ਅਮਰੀਕਾ ਵਿਚ ਹਲਚਲ ਮਚਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਸ਼ੂਟਿੰਗ ਇੰਡੀਆਨਾ ਦੇ ਗੈਰੀ ਸਿਟੀ 'ਚ ਇਕ ਪਾਰਟੀ ਦੌਰਾਨ ਹੋਈ।
ਇਸ ਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਪੁਲਿਸ ਮੁਤਾਬਕ ਛੁੱਟੀਆਂ ਦੀ ਪਾਰਟੀ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਸਾਰੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 13 ਜੂਨ ਨੂੰ ਗੈਰੀ 'ਚ ਗੋਲੀਬਾਰੀ ਹੋਈ ਸੀ, ਜਿਸ 'ਚ 2 ਲੋਕਾਂ ਦੀ ਜਾਨ ਚਲੀ ਗਈ ਸੀ।
ਅਮਰੀਕਾ 'ਚ 24 ਘੰਟਿਆਂ 'ਚ ਤਿੰਨ ਥਾਵਾਂ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੰਡੀਆਨਾ 'ਚ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪੈਨਸਿਲਵੇਨੀਆ 'ਚ ਗੋਲੀਬਾਰੀ ਨੇ ਹਲਚਲ ਮਚਾ ਦਿੱਤੀ। ਇਸ ਤੋਂ ਪਹਿਲਾਂ ਸ਼ਿਕਾਗੋ 'ਚ ਗੋਲੀਬਾਰੀ ਦੀ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕਾ 'ਚ 24 ਘੰਟਿਆਂ 'ਚ 3 ਗੋਲੀਬਾਰੀ
ਅਮਰੀਕਾ ਦੇ ਇੰਡੀਆਨਾ ਦੇ ਗੈਰੀ 'ਚ ਗੋਲੀਬਾਰੀ ਦੀ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਸ਼ਹਿਰ 'ਚ ਆਜ਼ਾਦੀ ਦੇ ਜਸ਼ਨ ਦੌਰਾਨ ਗੋਲੀਬਾਰੀ ਦੀ ਘਟਨਾ ਵੀ ਸਾਹਮਣੇ ਆਈ ਹੈ। ਹਰ ਪਾਸੇ ਆਤਿਸ਼ਬਾਜ਼ੀ ਹੋ ਰਹੀ ਸੀ, ਫਿਰ ਅਚਾਨਕ ਭਾਜੜ ਪੈ ਗਈ। ਲੋਕ ਇਧਰ-ਉਧਰ ਭੱਜਣ ਲੱਗੇ।
ਦੱਸਿਆ ਜਾ ਰਿਹਾ ਹੈ ਕਿ ਪਾਰਕਵੇਅ ਵੈਲਕਮ 'ਚ ਭਾਰੀ ਭੀੜ ਹੋਣ ਕਾਰਨ ਸੁਰੱਖਿਆ ਕਰਮਚਾਰੀ ਲੋਕਾਂ ਨੂੰ ਇਧਰ-ਉਧਰ ਹਟਾ ਰਹੇ ਸਨ, ਜਦੋਂ ਅਚਾਨਕ ਦੋ ਪੁਲਸ ਕਰਮਚਾਰੀਆਂ ਨੂੰ ਗੋਲੀ ਲੱਗ ਗਈ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖਮੀ ਪੁਲਸ ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।