ਡੇਟ 'ਤੇ ਨਹੀਂ ਪਹੁੰਚਿਆ ਲੜਕਾ, ਲੜਕੀ ਨੇ 8 ਲੱਖ ਰੁਪਏ ਦਾ ਠੋਕਿਆ ਕੇਸ!
ਮਿਸ਼ੀਗਨ ਦੇ ਕਾਸ਼ੋਂਟਾ ਸ਼ਾਰਟ ਨੇ ਰਿਚਰਡ ਜੌਰਡਨ ਨਾਂਅ ਦੇ ਲੜਕੇ ਖ਼ਿਲਾਫ਼ ਡੇਟ 'ਤੇ ਨਾ ਆਉਣ ਲਈ ਮੁਕੱਦਮਾ ਕੀਤਾ ਹੈ। ਕੁੜੀ ਨੇ ਦੋਸ਼ ਲਾਇਆ ਕਿ ਉਸ ਮੁੰਡੇ ਨੇ ਬਹਾਨਾ ਬਣਾਇਆ ਕਿ ਉਸ ਦੀ ਮਾਂ ਬਜ਼ੁਰਗ ਸੀ ਅਤੇ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ।
ਡੇਟ 'ਤੇ ਦੇਰ ਨਾਲ ਜਾਣਾ। ਫ਼ਿਲਮਾਂ 'ਚ ਜ਼ਰੂਰ ਦੇਖਿਆ ਹੋਵੇਗਾ। ਤੁਹਾਡਾ ਆਪਣਾ ਤਜਰਬਾ ਵੀ ਹੋ ਸਕਦਾ ਹੈ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ 'ਚ ਕੀ ਹੁੰਦਾ ਹੈ? ਤੁਹਾਡਾ ਪ੍ਰੇਮੀ ਜਾਂ ਪ੍ਰੇਮਿਕਾ ਨਾਰਾਜ਼ ਹੋ ਜਾਵੇਗੀ। ਮਨਾਉਣ 'ਤੇ ਮੰਨ ਜਾਵੇਗੀ। ਪਰ ਅਮਰੀਕਾ ਦੇ ਇਸ ਮਾਮਲੇ 'ਚ ਅਜਿਹਾ ਨਹੀਂ ਹੋਇਆ। ਮਿਸ਼ੀਗਨ ਸੂਬੇ ਦੀ ਇਕ ਕੁੜੀ ਨੇ ਇਕ ਵਿਅਕਤੀ 'ਤੇ 10 ਹਜ਼ਾਰ ਡਾਲਰ ਦਾ ਮੁਕੱਦਮਾ ਕੀਤਾ ਹੈ। ਮਤਲਬ ਲਗਭਗ 8 ਲੱਖ ਰੁਪਏ। ਕਾਰਨ ਇਹ ਸੀ ਕਿ ਪ੍ਰੇਮੀ ਡੇਟ ਲਈ ਪਹੁੰਚਿਆ ਅਤੇ ਉਸ ਨੇ ਪ੍ਰੇਮਿਕਾ ਨਾਲ ਝੂਠ ਬੋਲਿਆ।
ਨਿਊਯਾਰਕ ਪੋਸਟ 'ਚ ਛਪੀ ਰਿਪੋਰਟ ਮੁਤਾਬਕ ਮਾਮਲਾ 2020 ਦਾ ਹੈ। ਸਾਹਮਣੇ ਹੁਣ ਆਇਆ, ਕਿਉਂਕਿ ਕੇਸ ਦੀ ਆਨਲਾਈਨ ਸੁਣਵਾਈ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਿਸ਼ੀਗਨ ਦੇ ਕਾਸ਼ੋਂਟਾ ਸ਼ਾਰਟ ਨੇ ਰਿਚਰਡ ਜੌਰਡਨ ਨਾਂਅ ਦੇ ਲੜਕੇ ਖ਼ਿਲਾਫ਼ ਡੇਟ 'ਤੇ ਨਾ ਆਉਣ ਲਈ ਮੁਕੱਦਮਾ ਕੀਤਾ ਹੈ। ਕੁੜੀ ਨੇ ਦੋਸ਼ ਲਾਇਆ ਕਿ ਉਸ ਮੁੰਡੇ ਨੇ ਬਹਾਨਾ ਬਣਾਇਆ ਕਿ ਉਸ ਦੀ ਮਾਂ ਬਜ਼ੁਰਗ ਸੀ ਅਤੇ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ।
ਸ਼ਾਰਟ ਨੇ ਰਿਚਰਡ 'ਤੇ ਜਾਣਬੁੱਝ ਕੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ। ਕਾਰਵਾਈ ਦੌਰਾਨ ਕਾਸ਼ੋਂਟਾ ਨੇ ਜੱਜ 'ਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਦਰਅਸਲ, ਕਾਸ਼ੋਂਟਾ ਚਾਹੁੰਦੀ ਸੀ ਕਿ ਰਿਚਰਡ 'ਤੇ ਪਰਜਰੀ ਦਾ ਕੇਸ (ਅਦਾਲਤ 'ਚ ਝੂਠਾ ਬਿਆਨ ਦੇਣਾ) ਚੱਲੇ ਅਤੇ ਦਾਅਵਾ ਕੀਤਾ ਕਿ ਉਸ ਕੋਲ ਸਬੂਤ ਲਈ ਦਸਤਾਵੇਜ਼ ਵੀ ਸਨ। ਜੱਜ ਨੇ ਕਾਸ਼ੋਂਟਾ ਨੂੰ ਪੁੱਛਿਆ ਕਿ ਕੀ ਉਹ ਇਹ ਵੀ ਜਾਣਦੀ ਹੈ ਕਿ ਪਰਜਰੀ ਕੀ ਹੁੰਦੀ ਹੈ। ਉਸ ਨੇ ਕਿਹਾ - ਝੂਠ ਬੋਲਣਾ। ਜੱਜ ਨੇ ਫਿਰ ਸਪੱਸ਼ਟ ਕੀਤਾ ਕਿ ਪਰਜਰੀ ਦਾ ਮਤਲਬ ਹੈ ਜਦੋਂ ਕੋਈ ਵਿਅਕਤੀ ਸਹੁੰ ਲੈ ਕੇ ਝੂਠਾ ਬਿਆਨ ਦਿੰਦਾ ਹੈ ਅਤੇ ਇਸ ਲਈ ਰਿਚਰਡ ਜੌਰਡਨ 'ਤੇ ਪਰਜਰੀ ਦਾ ਕੇਸ ਨਹੀਂ ਚਲਾਇਆ ਜਾ ਸਕਦਾ।
ਉੱਥੇ ਹੀ ਜੌਰਡਨ ਨੇ ਇਸ ਪੂਰੇ ਮਾਮਲੇ ਨੂੰ ਸਮੇਂ ਦੀ ਬਰਬਾਦੀ ਦੱਸਿਆ। ਜਸਟਿਸ ਹਰਮਨ ਮਰੇਬਲ ਨੇ ਜੌਰਡਨ ਨੂੰ ਕਿਹਾ ਕਿ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਅਦਾਲਤ ਨੂੰ ਕੇਸ ਨੂੰ ਖਾਰਜ ਕਰ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਇਸ ਲਈ ਇੱਕ ਪ੍ਰਸਤਾਵ ਦਾਇਰ ਕਰਨਾ ਚਾਹੀਦਾ ਹੈ। ਕਲਿੱਪ ਦੇ ਅੰਤ 'ਚ ਅਦਾਲਤ ਨੇ ਕੇਸ ਨੂੰ ਸਰਕਟ ਅਦਾਲਤ 'ਚ ਸ਼ਿਫ਼ਟ ਕਰਨ ਦਾ ਹੁਕਮ ਦਿੱਤਾ। ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਕਾਸ਼ੋਂਟਾ ਇਸ ਫ਼ੈਸਲੇ ਤੋਂ ਨਾਖੁਸ਼ ਸੀ।