George Floyd Death Case: ਜੌਰਜ ਫਲੌਇਡ ਮਾਮਲੇ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ
George Floyd Death Case: ਕੋਰਟ ਦੇ ਇਸ ਫੈਸਲੇ ਦਾ ਰਾਸ਼ਟਰਪਤੀ ਜੋ ਬਾਇਡਨ ਨੇ ਸੁਆਗਤ ਕਰਦਿਆਂ ਕਿਹਾ, 'ਇਹ ਫੈਸਲਾ ਜੌਰਜ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ। ਪਰ ਹੁਣ ਅਸੀਂ ਅੱਗੇ ਕੀ ਕਰ ਸਕਦੇ ਹਾਂ। ਇਸ ਨਾਲ ਇਹ ਪਤਾ ਲੱਗੇਗਾ।
ਮਿਨਿਆਪੋਲਿਸ: ਅਮਰੀਕਾ ਦੀ ਇਕ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਕੋਰਟ ਨੇ ਮਿਨਿਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚਾਓਵਿਨ ਨੂੰ ਅਸ਼ਵੇਤ ਨਾਗਰਿਕ ਜੌਰਜ ਫਲਾਇਡ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ। ਪਿਛਲੇ ਸਾਲ ਚਾਓਵਿਨ ਵੱਲੋਂ ਫਲੌਇਡ ਦੀ ਗਰਦਨ ਨੂੰ ਗੋਡੇ ਨਾਲ ਦਬਾਏ ਜਾਣ ਮਗਰੋਂ ਦਮ ਘੁੱਟਣ ਨਾਲ ਉਸਦੀ ਮੌਤ ਹੋ ਗਈ ਸੀ। ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।
ਹੇਨੇਪਿਨ ਕਾਊਂਟੀ ਕੋਰਟ ਨੇ ਡੇਰੇਕ ਚਾਉਵਿਨ ਨੂੰ ਦੂਜੇ ਦਰਜੇ ਦਾ ਗੈਰ-ਇਰਾਦਾਤਨ ਕਤਲ, ਤੀਜੇ ਦਰਜੇ ਦਾ ਕਤਲ ਤੇ ਦੂਜੇ ਦਰਜੇ ਦੇ ਬੇਰਹਿਮ ਕਤਲ ਦਾ ਦੋਸ਼ੀ ਮੰਨਿਆ ਹੈ। ਦੂਜੇ ਦਰਜੇ ਦੀ ਗੈਰ-ਇਰਾਦਾਤਨ ਕਤਲ 'ਚ 40 ਸਾਲ ਤਕ ਦੀ ਸਜ਼ਾ, ਤੀਜੇ ਦਰਜੇ ਦੇ ਕਤਲ 'ਚ 25 ਸਾਲ ਤਕ ਦੀ ਸਜ਼ਾ ਤੇ ਦੂਜੇ ਦਰਜੇ ਦੀ ਬੇਰਹਿਮ ਹੱਤਿਆ ਮਾਮਲੇ 'ਚ 10 ਸਾਲ ਤਕ ਸਜ਼ਾ ਜਾਂ 20 ਹਜ਼ਾਰ ਡਾਲਰ ਜ਼ੁਰਮਾਨੇ ਦਾ ਪ੍ਰਬੰਧ ਹੈ।
ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਫੈਸਲੇ ਦਾ ਸੁਆਗਤ
ਕੋਰਟ ਦੇ ਇਸ ਫੈਸਲੇ ਦਾ ਰਾਸ਼ਟਰਪਤੀ ਜੋ ਬਾਇਡਨ ਨੇ ਸੁਆਗਤ ਕਰਦਿਆਂ ਕਿਹਾ, 'ਇਹ ਫੈਸਲਾ ਜੌਰਜ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ। ਪਰ ਹੁਣ ਅਸੀਂ ਅੱਗੇ ਕੀ ਕਰ ਸਕਦੇ ਹਾਂ। ਇਸ ਨਾਲ ਇਹ ਪਤਾ ਲੱਗੇਗਾ। ਜੌਰਜ ਦੇ ਆਖਰੀ ਸ਼ਬਦ ਸਨ- 'ਮੈਂ ਸਾਹ ਨਹੀਂ ਲੈ ਸਕਦਾ।' ਅਸੀਂ ਇਨ੍ਹਾਂ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ। ਸਾਨੂੰ ਇਨ੍ਹਾਂ ਨੂੰ ਸੁਣਨਾ ਹੋਵੇਗਾ। ਅਸੀਂ ਇਸ ਤੋਂ ਭੱਜ ਨਹੀਂ ਸਕਦੇ।'
ਬਾਇਡਨ ਨੇ ਕਿਹਾ, 'ਹਿੰਸਾ ਨਾ ਹੋਵੇ, ਸ਼ਾਂਤੀ ਸਥਾਪਤ ਹੋਵੇ। ਜੋ ਲੋਕ ਵੰਡ ਦੀ ਅੱਗ ਨੂੰ ਭੜਕਾਉਂਦੇ ਹਨ। ਅਸੀਂ ਉਨ੍ਹਾਂ ਨੂੰ ਸਫਲ ਨਹੀਂ ਹੋਣ ਦੇ ਸਕਦੇ। ਇਹ ਅਮਰੀਕੀਆਂ ਦੇ ਰੂਪ 'ਚ ਇਕਜੁੱਟ ਹੋਣ 'ਤੇ ਨਸਲੀ ਵਿਤਕਰੇ ਨਾਲ ਲੜਨ ਦਾ ਸਮਾਂ ਹੈ।'
ਜੂਰੀ 'ਚ ਛੇ ਸ਼ਵੇਤ ਨਾਗਰਿਕ ਸ਼ਾਮਲ
ਅਮਰੀਕੀ ਲੋਕਾਂ 'ਚ ਨਰਾਜ਼ਗੀ ਉੱਭਰਣ ਮਗਰੋਂ ਜੌਰਜ ਫਲੌਇਡ ਦੀ ਹੱਤਿਆ ਦੇ ਮਾਮਲੇ ਨੂੰ ਜੂਰੀ ਕੋਲ ਭੇਜਣ ਦਾ ਫੈਸਲਾ ਕੀਤਾ ਗਿਆ ਸੀ। ਜੂਰੀ 'ਚ ਛੇ ਸ਼ਵੇਤ ਲੋਕ ਤੇ ਛੇ ਅਸ਼ਵੇਤ ਲੋਕ ਸ਼ਾਮਲ ਹਨ। ਪੀੜਤ ਪੱਖ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਮਈ 'ਚ ਚਾਓਵਿਨ ਨੇ ਫਲੌਇਡ ਦੇ ਜੀਵਨ ਨੂੰ ਇਸ ਤਰ੍ਹਾਂ ਖੋਹ ਲਿਆ ਕਿ ਇਕ ਬੱਚਾ ਵੀ ਜਾਣਦਾ ਹੈ ਕਿ ਉਹ ਤਰੀਕਾ ਗਲਤ ਸੀ। ਹਾਲਾਂਕਿ ਬਚਾਅ ਪੱਖ ਨੇ ਦਾਅਵਾ ਕੀਤਾ ਕਿ ਸੇਵਾ ਤੋਂ ਬਰਖ਼ਾਸਤ ਕੀਤੇ ਜਾ ਚੁੱਕੇ ਅਧਿਕਾਰੀ ਨੇ ਉੱਚਿਤ ਕਾਰਵਾਈ ਕੀਤੀ ਸੀ ਤੇ 46 ਸਾਲਾ ਫਲੌਇਡ ਦੀ ਦਿਲ ਸਬੰਧੀ ਬਿਮਾਰੀ ਤੇ ਨਸ਼ੀਲੀਆਂ ਦਵਾਈਆਂ ਦੇ ਗਲਤ ਇਸਤੇਮਾਲ ਨਾਲ ਮੌਤ ਹੋਈ ਸੀ।
ਬਹਿਸ ਖਤਮ ਹੋਣ ਮਗਰੋਂ ਜਸਟਿਸ ਪੀਟਰ ਕਾਹਿਲ ਨੇ ਕੈਲੇਫੋਰਨੀਆ ਦੇ ਜਨ ਪ੍ਰਤੀਨਿਧ ਮੈਕਸਿਕਨ ਵਾਟਰਸ ਦੀਆਂ ਟਿੱਪਣੀਆਂ ਦੇ ਆਧਾਰ 'ਤੇ ਕਥਿਤ ਗਲਤ ਨਾਲ ਮੁਕੱਦਮੇ ਨੂੰ ਲੈਕੇ ਬਚਾਅ ਪੱਖ ਦੇ ਇਸ ਤਰਕ ਨੂੰ ਖਾਰਜ ਕਰ ਦਿੱਤਾ ਕਿ ਜੇਕਰ ਫੈਸਲੇ 'ਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਤਾਂ ਪ੍ਰਦਰਸ਼ਨਕਾਰੀ ਜ਼ਿਆਦਾ ਹਿੰਸਕ ਹੋ ਸਕਦੇ ਹਨ।