ਪੜਚੋਲ ਕਰੋ

ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ਨੂੰ ਅਮਰੀਕਾ ਦੀ ਘੁਰਕੀ !

ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਰੂਸ ਤੋਂ ਸੁਖੋਈ ਐਸਯੂ-25 ਲੜਾਕੂ ਜਹਾਜ਼ ਤੇ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਐਸ-400 ਮਿਜ਼ਾਇਲਾਂ ਖਰੀਦਣ 'ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ ਚੀਨ ਦੇ ਰੱਖਿਆ ਮੰਤਰਾਲੇ ਦੇ ਉਪਕਰਣ ਵਿਕਾਸ ਵਿਭਾਗ ਦੀ ਖਰੀਦ ਨੇ ਰੂਸ 'ਤੇ ਉਸ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਰੂਸ ਦੀਆਂ ਦੁਰਭਾਵਨਾ ਵਾਲੀਆਂ ਗਤੀਵਿਧੀਆਂ ਦੇ ਜਵਾਬ 'ਚ ਉਸ 'ਤੇ ਹਰਜ਼ਾਨਾ ਲਾਉਣਾ ਹੈ।

ਪੈਂਟਾਗਨ ਦੇ ਸੀਨੀਅਰ ਅਧਿਕਾਰੀ ਨੇ ਭਾਰਤ ਨੂੰ ਵੀ ਅਜਿਹੇ ਮਾਮਲੇ 'ਚ ਸਾਵਧਾਨ ਕੀਤਾ ਸੀ ਕਿ ਰੂਸ ਤੋਂ ਹਥਿਆਰਾਂ ਦੀ ਖਰੀਦ ਕਰਨ 'ਤੇ ਉਸ ਨੂੰ ਅਮਰੀਕਾ ਤੋਂ ਵਿਸ਼ੇਸ਼ ਛੋਟ ਮਿਲਣ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਦਰਅਸਲ ਵਾਸ਼ਿੰਗਟਨ ਇਸ ਗੱਲ ਤੋਂ ਚਿੰਤਤ ਹੈ ਕਿ ਭਾਰਤ ਆਪਣੇ ਪੁਰਾਣੇ ਸਹਿਯੋਗੀ ਦੇਸ਼ ਰੂਸ ਤੋਂ ਜ਼ਮੀਨ ਤੋਂ ਹਵਾ 'ਚ ਲੰਮੀ ਦੂਰੀ ਦੀ ਮਾਰੂ ਸਮਰੱਥਾ ਰੱਖਣ ਵਾਲੀ ਮਿਜ਼ਾਇਲ ਰੋਧੀ ਪ੍ਰਣਾਲੀ ਐਸ-400 ਸਮੇਤ ਹੋਰ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ।

ਟਰੰਪ ਨੇ ਬਦਲੇ ਹਥਿਆਰ ਖਰੀਦਣ ਦੇ ਨਿਯਮ:

ਰੂਸ ਖਿਲਾਫ ਅਮਰੀਕਾ ਦੇ ਮੌਜੂਦਾ ਨਿਯਮਾਂ ਤਹਿਤ ਜੇਕਰ ਕੋਈ ਦੇਸ਼ ਰੂਸ ਤੋਂ ਰੱਖਿਆ ਜਾਂ ਖੁਫੀਆ ਵਿਭਾਗ ਦੇ ਖੇਤਰਾਂ 'ਚ ਕੋਈ ਲੈਣ-ਦੇਣ ਜਾਂ ਸੌਦਾ ਕਰਦਾ ਹੈ ਤਾਂ ਉਸ ਨੂੰ ਅਮਰੀਕਾ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਹਿਤ ਚੀਨ 'ਤੇ ਇਹ ਰੋਕਾਂ ਲਾਈਆਂ ਗਈਆਂ ਹਨ।

ਭਾਰਤ ਨੂੰ ਮਿਲੇਗੀ ਛੋਟ:

ਪੈਂਟਾਗਨ 'ਚ ਏਸ਼ੀਆ ਤੇ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਰੈਂਡਲ ਨੇ ਕਿਹਾ ਸੀ ਕਿ ਛੋਟ ਦੇਣ ਵਾਲਿਆਂ ਨੇ ਅਜਿਹਾ ਮਾਹੌਲ ਬਣਾਇਆ ਹੈ ਜਿਸ ਤੋਂ ਲੱਗਦਾ ਹੈ ਕਿ ਭਾਰਤ ਨੂੰ ਇਸ ਸਬੰਧ 'ਚ ਛੋਟ ਪ੍ਰਾਪਤ ਹੋਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਰੂਸ ਤੋਂ S-400 ਦੀ ਖਰੀਦ ਨੂੰ ਅਮਲੀ ਜਾਮਾ ਪਹਿਣਾ ਦਿੱਤਾ ਹੈ। ਇਹ ਡੀਲ 40,000 ਕਰੋੜ ਰੁਪਏ ਦੀ ਹੈ। ਭਾਰਤ ਦੀ ਏਅਰਫੋਰਸ 'ਚ ਨਵੀਂ ਜਾਨ ਪਾਉਣ ਦੇ ਲਿਹਾਜ਼ ਤੋਂ ਕੀਤੀ ਗਈ ਇਸ ਡੀਲ ਨੂੰ ਲੈਕੇ ਦੋਵੇਂ ਦੇਸ਼ ਅਮਰੀਕਾ ਦੀਆਂ ਉਨ੍ਹਾਂ ਪਾਬੰਦੀਆਂ ਤੋਂ ਬਚਣ ਦੇ ਤਰੀਕੇ ਲੱਭ ਰਹੇ ਹਨ ਜੋ ਰੂਸ ਤੋਂ ਹਥਿਆਰ ਖਰੀਦਣ 'ਤੇ ਲਾਈਆਂ ਜਾਂਦੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ

Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ

Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Advertisement
ABP Premium

ਵੀਡੀਓਜ਼

Mining News| Farmers ਸਹੀ ? ਜਾਂ ਮਾਈਨਿੰਗ ਵਿਭਾਗ ਦਾ ਐਸਡੀਓ ਸਹੀਖੜੇ ਹੋਏ ਵੱਡੇ ਸਵਾਲ ! | Abp SanjhaAction Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Viral Video: ਨਸਰੱਲਾਹ ਦੀ ਮੌਤ ਦੀ ਖ਼ਬਰ ਪੜ੍ਹਦਿਆਂ ਰੋ ਪਈ ਨਿਊਜ਼ ਐਂਕਰ, ਵਾਇਰਲ ਹੋਈ ਵੀਡੀਓ, ਲੋਕਾਂ ਨੇ ਦਿੱਤੇ ਅਜੀਬ ਰਿਐਕਸ਼ਨ

Air India: ਇੰਟਰਨੈਸ਼ਨਲ ਫਲਾਈਟ 'ਚ ਖਾਣੇ ਦੇ ਨਾਲ ਪਰੋਸ ਦਿੱਤਾ ਕਾਕਰੋਚ, ਹੁਣ ਹੋ ਰਹੀ ਚਰਚਾ

ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਵੇਗਾ ਪੀਐਮ ਕਿਸਾਨ ਨਿਧੀ ਦਾ ਪੈਸਾ ! ਇਦਾਂ ਚੈੱਕ ਕਰੋ ਆਪਣਾ ਨਾਮ

Liver ਦੀ ਬਿਮਾਰੀ ਕਾਰਨ ਭਾਰਤ ਵਿੱਚ ਹਰ ਸਾਲ ਕਿੰਨੇ ਲੋਕਾਂ ਦੀ ਹੁੰਦੀ ਹੈ ਮੌਤ? ਅੰਕੜਿਆਂ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

Embed widget