ਪੜਚੋਲ ਕਰੋ

La Palma Volcano: ਸਪੇਨ 'ਚ 50 ਸਾਲ ਬਾਅਦ ਫਿਰ ਫਟਿਆ ਜਵਾਲਾਮੁਖੀ, ਅਮਰੀਕਾ ਤੋਂ ਕੈਨੇਡਾ ਤਕ ਸੁਨਾਮੀ ਦਾ ਅਲਰਟ 

ਅਟਲਾਂਟਿਕ ਮਹਾਂਸਾਗਰ ਚ ਸਪੇਨ ਦੇ ਦੀਪ ਲਾ ਪਾਲਮਾ 'ਚ ਜਵਾਲਾਮੁਖੀ ਦੇ ਫਟਣ ਨਾਲ ਰੁਕ-ਰੁਕ ਕੇ ਭੂਚਾਲ ਦੇ ਝਟਕੇ ਆ ਰਹੇ ਹਨ।

ਮੈਡ੍ਰਿਡ: ਸਪੇਨ 'ਚ 50 ਸਾਲ ਬਾਅਦ ਲਾ-ਪਾਲਮਾ ਮਹਾਂਦੀਪ ਦਾ ਸਭ ਤੋਂ ਖਤਰਨਾਕ ਜਵਾਲਾਮੁਖੀ ਫਿਰ ਫਟ ਗਿਆ ਹੈ। ਆਸਪਾਸ ਦੇ ਇਲਾਕਿਆਂ 'ਚ ਤੇਜ਼ੀ ਨਾਲ ਵਹਿੰਦੇ ਲਾਵਾ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਖਤਰੇ ਨੂੰ ਦੇਖਦਿਆਂ 10 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਨੂੰ ਫੌਰਨ ਸੁਰੱਖਿਅਤ ਦੂਜੀਆਂ ਥਾਵਾਂ 'ਤੇ ਸ਼ਿਫਟ ਕੀਤਾ ਗਿਆ। ਕਈ ਜਾਨਵਰਾਂ ਨੂੰ ਵੀ ਕੱਢਿਆ ਗਿਆ। ਇਸ ਤੋਂ ਪਹਿਲਾਂ ਕੁੰਬਰੇ ਵਿਏਜ ਪਰਵਤ 'ਚ ਇਹ ਜਵਾਲਾਮੁਖੀ 1971 'ਚ ਫਟਿਆ ਸੀ।

ਅਟਲਾਂਟਿਕ ਮਹਾਂਸਾਗਰ ਚ ਸਪੇਨ ਦੇ ਦੀਪ ਲਾ ਪਾਲਮਾ 'ਚ ਜਵਾਲਾਮੁਖੀ ਦੇ ਫਟਣ ਨਾਲ ਰੁਕ-ਰੁਕ ਕੇ ਭੂਚਾਲ ਦੇ ਝਟਕੇ ਆ ਰਹੇ ਹਨ। ਅਮਰੀਕਾ ਤੋਂ ਲੈਕੇ ਕੈਨੇਡਾ ਤਕ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। 85,000 ਦੀ ਆਬਾਦੀ ਵਾਲਾ ਲਾ ਪਲਮਾ, ਅਫਰੀਕਾ ਦੇ ਪੱਛਮੀ ਤਟ ਦੇ ਨੇੜੇ ਸਪੇਨ ਦੇ ਕੈਨਰੀ ਦੀਪ ਸਮੂਹ ਦੇ ਅੱਠ ਜਵਾਲਾਮੁਖੀ ਦੀਪਾਂ 'ਚੋਂ ਇਕ ਹੈ।

La Palma Volcano: ਸਪੇਨ 'ਚ 50 ਸਾਲ ਬਾਅਦ ਫਿਰ ਫਟਿਆ ਜਵਾਲਾਮੁਖੀ, ਅਮਰੀਕਾ ਤੋਂ ਕੈਨੇਡਾ ਤਕ ਸੁਨਾਮੀ ਦਾ ਅਲਰਟ 

ਲਾ ਪਾਲਮਾ ਦੇ ਮੁਖੀ ਮਾਰਿਆਨੋ ਹੇਰਨਾਨੰਦੇਹ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਲਾਵਾ ਵਹਿਣ ਨਾਲ ਕਿਨਾਰਿਆਂ 'ਤੇ ਸਥਿਤ ਆਬਾਦੀ ਵਾਲੇ ਇਲਾਕਿਆਂ ਨੂੰ ਲੈਕੇ ਚਿੰਤਾ ਵਧ ਗਈ ਹੈ। ਸਪੇਨ ਦੇ ਨੈਸ਼ਨਲ ਜਿਓਲੌਜੀ ਇੰਸਟੀਟਿਊਟ ਦੇ ਮੁਖੀ ਇਤਾਹਿਜਾ ਡੋਮਿਨਗੁਏਜ ਨੇ ਦੱਸਿਆ ਕਿ ਜਵਾਲਾਮੁਖੀ ਫਟਣ ਦੀ ਪ੍ਰਕਿਰਿਆ ਕਦੋਂ ਤਕ ਚੱਲਦੀ ਰਹੇਗੀ, ਇਹ ਦੱਸਣਾ ਅਜੇ ਮੁਸ਼ਕਿਲ ਹੈ। ਪਰ ਪਿਛਲੀ ਵਾਰ ਇਹ ਕਰੀਬ ਤਿੰਨ ਹਫ਼ਤਿਆਂ ਤਕ ਹੁੰਦਾ ਰਿਹਾ ਸੀ।

ਜਵਾਲਾਮੁਖੀ ਵਿਸਫੋਟ ਤੋਂ ਮਨੁੱਖੀ ਜੀਵਨ ਨੂੰ ਖਤਰਾ ਨਹੀਂ

ਸਪੇਨ ਦੇ ਪ੍ਰਧਾਨ ਮੰਤਰੀ ਪ੍ਰੇਡੋ ਸਾਂਚੇਜ ਨੇ ਪੁਸ਼ਟੀ ਕੀਤੀ ਕਿ ਲਾ ਪਾਲਮਾ ਦੀਪ 'ਤੇ ਜਵਾਲਾਮੁਖੀ ਦੇ ਫਟਣ ਨਾਲ ਮਨੁੱਖੀ ਜੀਵਨ ਨੂੰ ਕੋਈ ਖਤਰਾ ਨਹੀਂ ਹੈ। ਸਾਂਚੇਜ ਨੇ ਕਿਹਾ ਕਿ ਸਾਨੂੰ ਲਾ ਪਾਲਮਾ ਦੇ ਨਾਗਰਿਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਹੈ। ਅਸੀਂ ਇਕ ਹਫ਼ਤੇ ਤੋਂ ਕੰਮ ਕਰ ਰਹੇ ਹਾਂ ਕਿ ਵਿਸਫੋਟ ਹੋਣ 'ਤੇ ਕਿਵੇਂ ਕੰਮ ਕੀਤਾ ਜਾਵੇ। ਸਿਵਲ ਗਾਰਡ, ਪੁਲਿਸ, ਫਾਇਰ ਬ੍ਰਿਗੇਡ, ਰੈੱਡ ਕਰੌਸ ਤੇ ਸਪੈਨਿਸ਼ ਮਿਲਟਰੀ ਦੀ ਐਮਰਜੈਂਸੀ ਰਿਸਪੌਂਸ ਯੂਨਿਟ ਸਾਰਿਆਂ ਨੂੰ ਦੀਪ ਤੇ ਤਾਇਨਾਤ ਕਰ ਦਿੱਤਾ ਗਿਆ ਹੈ।

ਲਾ ਪਾਲਮਾ ਦਾ ਸਤਹੀ ਖੇਤਰਫਲ 700 ਵਰਗ ਕਿਲੋਮੀਟਰ ਤੋਂ ਜ਼ਿਆਦਾ ਹੈ। ਕਰੀਬ 85,000 ਲੋਕਾਂ ਦੀ ਆਬਾਦੀ ਇੱਥੇ ਰਹਿੰਦੀ ਹੈ। ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਤੋਂ ਇਸ ਖੇਤਰ 'ਚ ਸੱਤ ਰਿਕਾਰਡ ਕੀਤੇ ਗਏ ਵਿਸਫੋਟਾਂ ਦਾ ਅਨੁਭਵ ਹੋਇਆ ਹੈ। ਅੰਤਿਮ ਦੋ ਵਿਸਫੋਟ 1949 ਤੇ 1971 'ਚ ਹੋਏ ਸਨ। ਬਾਅਦ ਵਾਲਾ 10 ਦਿਨ ਤਕ ਚੱਲਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ

328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ

ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ

Embed widget