World Photography Day 2021: ਕਿਉਂ ਮਨਾਇਆ ਜਾਂਦਾ ‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’, ਇਸ ਵਾਰ ਕੀ ਇਸ ਦਾ ਥੀਮ, ਜਾਣੋ ਸਾਰੇ ਵੇਰਵੇ
ਕੋਰੋਨਾ ਦੇ ਸਮੇਂ ਦੌਰਾਨ ਮਨਾਇਆ ਜਾਣ ਵਾਲਾ ਇਹ ਦੂਜਾ ਵਿਸ਼ਵ ਫੋਟੋਗ੍ਰਾਫੀ ਦਿਵਸ ਹੈ, ਇਸ ਲਈ ਇਸ ਸਮੇਂ ਦਾ ਵਿਸ਼ਾ ਲੈਨਜ਼ ਦੁਆਰਾ ਮਹਾਂਮਾਰੀ ਲੌਕਡਾਊਨ ਹੈ।
Significance of World Photography Day: ਵਿਸ਼ਵ ਫੋਟੋਗ੍ਰਾਫੀ ਦਿਵਸ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਦੁਨੀਆ ਭਰ ਦੇ ਫੋਟੋਗ੍ਰਾਫਰਾਂ ਨੂੰ ਅਜਿਹੀਆਂ ਫੋਟੋਆਂ ਖਿੱਚਣ ਲਈ ਉਤਸ਼ਾਹਤ ਕਰਨਾ ਹੈ, ਜਿਨ੍ਹਾਂ ਵਿੱਚੋਂ ਸਮੁੱਚੀ ਦੁਨੀਆ ਦੀ ਸਪਸ਼ਟ ਤੇ ਸਾਂਝੀ ਝਲਕ ਮਿਲ ਸਕੇ ਭਾਵ ਇਸ ਦਾ ਸਰਲ ਉਦੇਸ਼ ਸਾਡੇ ਲੋਕਾਂ ਨੂੰ ਬਾਕੀ ਦੁਨੀਆ ਨਾਲ ਫੋਟੋਆਂ ਰਾਹੀਂ ਜਾਣੂ ਕਰਵਾਉਣਾ ਹੈ।
ਇਹ ਇੱਕ ਸਲਾਨਾ ਵਿਸ਼ਵਵਿਆਪੀ ਤਿਉਹਾਰ ਹੈ ਜੋ ਫੋਟੋਗ੍ਰਾਫੀ, ਇਸ ਦੀਆਂ ਕਲਾਵਾਂ, ਸ਼ਿਲਪਕਾਰੀ ਤੇ ਵਿਗਿਆਨ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਹੈ। ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਅਜਿਹੀ ਸਥਿਤੀ ਵਿੱਚ, ਇਸ ਵਾਰ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ਤੇ, ਇੰਸਟਾਗ੍ਰਾਮ 'ਤੇ ਬਹੁਤ ਸਾਰੇ ਸਮਾਗਮਾਂ ਦਾ ਐਲਾਨ ਕੀਤਾ ਗਿਆ ਹੈ।
ਪ੍ਰਬੰਧਕਾਂ ਨੇ ਕਿਹਾ ਹੈ ਕਿ ਇਸ ਵਾਰ ਤੁਸੀਂ ਵਿਸ਼ਵ ਦੇ ਕਿਸੇ ਵੀ ਕੋਣੇ ਤੋਂ ਇਸ ਸਮਾਗਮ ਵਿੱਚ ਹਿੱਸਾ ਲੈ ਸਕਦੇ ਹੋ। ਇਸ ਲਈ, ਤੁਸੀਂ ਆਪਣੀਆਂ ਤਸਵੀਰਾਂ ਜਾਂ ਸੈਲਫੀਆਂ ਨੂੰ ਇੰਸਟਾਗ੍ਰਾਮ ਪੇਜ ਤੇ #ਵਰਲਡ ਫੋਟੋਗ੍ਰਾਫੀ ਡੇਅ (#WorldPhotographyDay) ਨਾਲ ਸਾਂਝਾ ਕਰ ਸਕਦੇ ਹੋ। ਪ੍ਰਬੰਧਕਾਂ ਨੇ ਇੰਸਟਾਗ੍ਰਾਮ 'ਤੇ ਵੱਧ ਤੋਂ ਵੱਧ ਗਿਣਤੀ ਵਿਚ ਇਨ੍ਹਾਂ ਫੋਟੋਆਂ ਨੂੰ ਪਸੰਦ (ਲਾਈਕ) ਕਰਨ, ਸ਼ੇਅਰ ਕਰਨ ਤੇ ਟਿੱਪਣੀ (ਕਮੈਂਟ) ਕਰਨ ਲਈ ਕਿਹਾ ਹੈ।
ਇਸ ਵਾਰ ਦਾ ਕੀ ਹੈ ਥੀਮ?
ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਵੈਬਸਾਈਟ ਅਨੁਸਾਰ, ਇਸ ਵਾਰ #ਵਰਲਡ ਫੋਟੋਗ੍ਰਾਫੀ ਡੇਅ ਦੇ 10 ਲੱਖ ਟੈਗਜ਼ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਇੰਸਟਾਗ੍ਰਾਮ 'ਤੇ ਹੁਣ ਤਕ ਇਸ ਨਾਂਅ ਨਾਲ 6 ਲੱਖ ਟੈਗ ਬਣਾਏ ਜਾ ਚੁੱਕੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ, ਆਪਣੀਆਂ ਵਧੀਆ ਫੋਟੋਆਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰੋ। ਇਸ ਹੈਸ਼ਟੈਗ ਨਾਲ ਹੋਰ ਤਸਵੀਰਾਂ ਨੂੰ ਵੀ ਪਸੰਦ ਤੇ ਸਾਂਝਾ ਕਰੋ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਸਮੇਂ ਦੌਰਾਨ ਮਨਾਇਆ ਜਾਣ ਵਾਲਾ ਇਹ ਦੂਜਾ ਵਿਸ਼ਵ ਫੋਟੋਗ੍ਰਾਫੀ ਦਿਵਸ ਹੈ, ਇਸ ਲਈ ਇਸ ਸਮੇਂ ਦਾ ਵਿਸ਼ਾ ਲੈਨਜ਼ ਦੁਆਰਾ ਮਹਾਂਮਾਰੀ ਲੌਕਡਾਊਨ ਹੈ।
ਇਸ ਦਾ ਇਤਿਹਾਸ ਬਹੁਤ ਪੁਰਾਣਾ
ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਸ਼ੁਰੂਆਤ 2010 ਵਿੱਚ ਕੀਤੀ ਗਈ ਸੀ ਪਰ ਇਸ ਨਾਲ ਜੁੜਿਆ ਇਤਿਹਾਸ ਬਹੁਤ ਪੁਰਾਣਾ ਹੈ। ਫੋਟੋਗ੍ਰਾਫੀ ਦੀ ਇੱਕ ਤਕਨੀਕ, ਡੈਗੂਏਰੋਟਾਈਪ ਪ੍ਰਕਿਰਿਆ, 9 ਜਨਵਰੀ, 1839 ਨੂੰ ਜੋਸਫ ਨਾਈਸਫੋਰ ਅਤੇ ਫਰਾਂਸ ਦੇ ਲੂਈ ਡੇਗੁਏਰੇ ਦੁਆਰਾ ਵਿਕਸਤ ਕੀਤੀ ਗਈ ਸੀ। ਇਸ ਨੂੰ ਦੁਨੀਆ ਦੀ ਪਹਿਲੀ ਫੋਟੋਗ੍ਰਾਫੀ ਪ੍ਰਕਿਰਿਆ ਮੰਨਿਆ ਜਾਂਦਾ ਹੈ। 19 ਅਗਸਤ, 1839 ਨੂੰ ਫਰਾਂਸ ਦੀ ਸਰਕਾਰ ਨੇ ਇਸ ਖੋਜ ਦਾ ਐਲਾਨ ਕੀਤਾ ਸੀ ਤੇ ਇਸ ਦਾ ਪੇਟੈਂਟ ਪ੍ਰਾਪਤ ਕੀਤਾ ਸੀ। ਇਸ ਦਿਨ ਦੀ ਯਾਦ ਵਿੱਚ, 'ਵਿਸ਼ਵ ਫੋਟੋਗ੍ਰਾਫੀ ਦਿਵਸ' ਮਨਾਇਆ ਜਾਂਦਾ ਹੈ।
ਦੁਨੀਆ ਦੀ ਪਹਿਲੀ ਸੈਲਫੀ
ਅਮਰੀਕਾ ਦੇ ਫੋਟੋ ਪ੍ਰੇਮੀ ਰੌਬਰਟ ਕਾਰਨੇਲੀਅਸ ਨੂੰ ਦੁਨੀਆ ਦਾ ਪਹਿਲਾ ਸੈਲਫੀ ਕਲਿੱਕ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸ ਨੇ ਇਹ ਤਸਵੀਰ 1839 ਵਿੱਚ ਲਈ ਸੀ। ਹਾਲਾਂਕਿ, ਉਸ ਸਮੇਂ ਉਸ ਨੂੰ ਨਹੀਂ ਪਤਾ ਸੀ ਕਿ ਭਵਿੱਖ ਵਿੱਚ ਅਜਿਹੀ ਫੋਟੋ ਕਲਿਕ ਸੈਲਫੀ ਦੇ ਰੂਪ ਵਿੱਚ ਜਾਣੀ ਜਾਵੇਗੀ। ਇਹ ਫੋਟੋ ਅੱਜ ਵੀ ਯੂਨਾਈਟਿਡ ਸਟੇਟ ਲਾਇਬ੍ਰੇਰੀ ਆਫ਼ ਕਾਂਗਰਸ ਵਿਖੇ ਪ੍ਰਿੰਟ ਵਿੱਚ ਉਪਲਬਧ ਹੈ।