ਚੋਣਾਂ ਦੇ ਦਿਨ ਆਏ ! ਵਾਈਟ ਹਾਊਸ ਨੇ ਦੋਹਰਾਇਆ ਭਾਰਤ ਦਾ ਭਰੋਸੇਯੋਗ ਮਿੱਤਰ ਬਣਿਆ ਰਹੇਗਾ ਅਮਰੀਕਾ
ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਸਬੰਧ 'ਚ ਟਵੀਟ ਕੀਤਾ 'ਅਸੀਂ ਭਾਰਤ 'ਚ ਸਾਡੇ ਮਿੱਤਰਾਂ ਨੂੰ ਵਧਾਈ ਦਿੰਦੇ ਹਾਂ, ਜਿੰਨ੍ਹਾਂ ਨੇ ਹਾਲ ਹੀ 'ਚ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ।'
ਵਾਸ਼ਿੰਗਟਨ: ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਚੋਣਾਂ 'ਚ ਅਮਰੀਕਾ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਾਫੀ ਯੋਗਦਾਨ ਰਹਿਣ ਵਾਲਾ ਹੈ। ਇਸ ਦੌਰਾਨ ਵਾਈਟ ਹਾਊਸ ਨੇ ਬੁੱਧਵਾਰ ਕਿਹਾ 'ਅਮਰੀਕਾ ਹਮੇਸ਼ਾਂ ਭਾਰਤ ਦੇ ਲੋਕਾਂ ਦਾ ਭਰੋਸੇਮੰਦ ਮਿੱਤਰ ਰਹੇਗਾ।'
ਵਾਈਟ ਹਾਊਸ ਨੇ ਦੋਹਰਾਇਆ ਕਿ ਅਮਰੀਕਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹੈ। ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਸਬੰਧ 'ਚ ਟਵੀਟ ਕੀਤਾ 'ਅਸੀਂ ਭਾਰਤ 'ਚ ਸਾਡੇ ਮਿੱਤਰਾਂ ਨੂੰ ਵਧਾਈ ਦਿੰਦੇ ਹਾਂ, ਜਿੰਨ੍ਹਾਂ ਨੇ ਹਾਲ ਹੀ 'ਚ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ।'
ਪਰਿਸ਼ਦ ਦੇ ਟਵੀਟ ਨੂੰ ਸੈਨੇਟ ਜੌਨ ਕਾਰਨਿਨ ਨੇ ਰੀਟਵੀਟ ਕੀਤਾ। ਉਹ ਸੈਨੇਟ ਇੰਡੀਆ ਕੌਕਸ ਦੇ ਸਹਿ-ਪ੍ਰਧਾਨ ਹਨ। ਇਸ ਹਫ਼ਤੇ ਦੀ ਸ਼ੁਰੂਆਤ 'ਚ ਪਰਿਸ਼ਦ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨਾਲ ਅਮਰੀਕੀ ਸਬੰਧਾਂ ਦਾ ਪੱਧਰ ਵਧਾ ਦਿੱਤਾ ਹੈ। ਆਪਣੀ ਵਧਦੀ ਸਾਂਝੇਦਾਰੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਹੈ ਜੋ ਪਹਿਲਾਂ ਦੇ ਅਮਰੀਕੀ ਪ੍ਰਸ਼ਾਸਨ 'ਚ ਨਹੀਂ ਦੇਖਿਆ ਗਿਆ ਸੀ।
ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਸਵਾ ਦੋ ਕਰੋੜ ਹੋਏ ਕੇਸ, ਇਕ ਦਿਨ 'ਚ 6,438 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ