WHO ਨੇ ਕੀਤਾ ਖ਼ਬਰਦਾਰ, ਭਵਿੱਖ 'ਚ ਕੋਰੋਨਾ ਤੋਂ ਵੀ ਭਿਆਨਕ ਮਹਾਮਾਰੀ ਲਈ ਰਹਿਣਾ ਚਾਹੀਦਾ ਤਿਆਰ
ਵਿਸ਼ਵ ਸਿਹਤ ਸੰਸਥਾ ਨੇ ਭਵਿੱਖ ਦੇ ਖਤਰੇ ਨੂੰ ਦੇਖਦਿਆਂ ਦੁਨੀਆਂ ਨੂੰ ਚੇਤੰਨ ਕੀਤਾ ਹੈ। WHO ਨੇ ਕਿਹਾ ਇਸ ਤੋਂ ਵੀ ਖਤਰਨਾਕ ਮਹਾਮਾਰੀ ਭਵਿੱਖ 'ਚ ਆ ਸਕਦੀ ਹੈ।
ਜੇਨੇਵਾ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਸਾਹਮਣੇ ਇਕ ਅਜਿਹਾ ਸੰਕਟ ਖੜਾ ਕੀਤਾ ਹੈ ਜੋ ਮਨੁੱਖੀ ਇਤਿਹਾਸ ਨੇ ਸ਼ਾਇਦ ਹੀ ਕਦੇ ਦੇਖਿਆ ਹੋਵੇ। ਦੁਨੀਆਂ ਦਾ ਸ਼ਾਇਦ ਹੀ ਅਜਿਹਾ ਕੋਈ ਹਿੱਸਾ ਹੋਵੇਗਾ ਜਿੱਥੇ ਕੋਰੋਨਾ ਵਾਇਰਸ ਨੇ ਪੈਰ ਨਾ ਪਸਾਰੇ ਹੋਣ। ਇਸ ਵਾਇਰਸ ਦੇ ਖਤਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਕਸੀਨ ਆਉਣ ਤੋਂ ਬਾਅਦ ਇਸ ਦੇ ਸੰਕਟ ਨੂੰ ਲੈਕੇ ਸਪਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਦਰਮਿਆਨ ਵਿਸ਼ਵ ਸਿਹਤ ਸੰਸਥਾ ਨੇ ਭਵਿੱਖ ਦੇ ਖਤਰੇ ਨੂੰ ਦੇਖਦਿਆਂ ਦੁਨੀਆਂ ਨੂੰ ਚੇਤੰਨ ਕੀਤਾ ਹੈ। WHO ਨੇ ਕਿਹਾ ਇਸ ਤੋਂ ਵੀ ਖਤਰਨਾਕ ਮਹਾਮਾਰੀ ਭਵਿੱਖ 'ਚ ਆ ਸਕਦੀ ਹੈ। ਦੁਨੀਆਂ ਨੂੰ ਇਸ ਦੀਆਂ ਤਿਆਰੀਆਂ ਨੂੰ ਲੈਕੇ ਗੰਭੀਰ ਹੋਣਾ ਚਾਹੀਦਾ ਹੈ। ਇਹ ਜਾਣਕਾਰੀ WHO ਦੇ ਐਮਰਜੈਂਸੀ ਚੀਫ ਮਿਸ਼ੇਲ ਰਾਇਨ ਨੇ ਕੋਰੋਨਾ ਵਾਇਰਸ ਦੇ ਇਕ ਸਾਲ ਪੂਰਾ ਹੋਣ 'ਤੇ ਦਿੱਤੀ। ਪਿਛਲੇ ਸਾਲ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਚੀਨ 'ਚ ਮਿਲੀ ਸੀ। ਇਸ ਤੋਂ ਬਾਅਦ ਹੁਣ ਤਕ ਦੁਨੀਆਂ 'ਚ 18 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਠ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਚ ਆਏ।
ਉਨ੍ਹਾਂ ਕਿਹਾ, 'ਇਹ ਮਹਾਮਾਰੀ ਬਹੁਤ ਗੰਭੀਰ ਹੈ। ਇਹ ਦੁਨੀਆਂ ਭਰ 'ਚ ਬਹੁਤ ਤੇਜ਼ੀ ਨਾਲ ਫੈਲੀ ਤੇ ਇਸ 'ਚ ਧਰਤੀ ਦੇ ਹਰ ਹਿੱਸੇ ਨੂੰ ਇਨਫੈਕਟਡ ਕੀਤਾ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਭ ਤੋਂ ਵੱਡੀ ਹੈ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਵਾਇਰਸ ਬਹੁਤ ਜ਼ਿਆਦਾ ਹਮਲਾਵਰ ਹੈ ਤੇ ਜਾਨਲੇਵਾ ਹੈ।'
ਵਰਤਮਾਨ 'ਚ ਇਸਦੀ ਮੌਤ ਦਰ ਦੂਜੀਆਂ ਬਿਮਾਰੀਆਂ ਦੇ ਮੁਕਾਬਲੇ ਘੱਟ ਹੈ। ਸਾਨੂੰ ਭਵਿੱਖ 'ਚ ਆਉਣ ਵਾਲੀਆਂ ਉਨ੍ਹਾਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਹੋਰ ਵੀ ਗੰਭੀਰ ਹੋ ਸਕਦੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ