ਪੜਚੋਲ ਕਰੋ
Advertisement
Millionaire HNI Migration : ਆਖਰ ਦੇਸ਼ ਛੱਡ-ਛੱਡ ਕਿਉਂ ਭੱਜ ਰਹੇ ਕਰੋੜਪਤੀ! ਇਸ ਸਾਲ 6500 ਧਨਾਡ ਵਿਦੇਸ਼ਾਂ 'ਚ ਹੋ ਜਾਣਗੇ ਸੈਟਲ
Millionaire HNI Migration: ਦੇਸ਼ ਤੋਂ ਅਮੀਰਾਂ ਦਾ ਵਿਦੇਸ਼ਾਂ ਵਿੱਚ ਤਬਦੀਲ ਹੋਣ ਦਾ ਸਿਲਸਿਲਾ ਇਸ ਸਾਲ 2023 ਵਿੱਚ ਵੀ ਜਾਰੀ ਰਹਿਣ ਵਾਲਾ ਹੈ। ਦੁਨੀਆ ਭਰ ਵਿੱਚ ਦੌਲਤ ਤੇ ਨਿਵੇਸ਼ ਦੇ ਪ੍ਰਵਾਸ ਦੀ ਨਿਗਰਾਨੀ ਕਰਨ ਵਾਲੀ ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ
Millionaire HNI Migration: ਦੇਸ਼ ਤੋਂ ਅਮੀਰਾਂ ਦਾ ਵਿਦੇਸ਼ਾਂ ਵਿੱਚ ਤਬਦੀਲ ਹੋਣ ਦਾ ਸਿਲਸਿਲਾ ਇਸ ਸਾਲ 2023 ਵਿੱਚ ਵੀ ਜਾਰੀ ਰਹਿਣ ਵਾਲਾ ਹੈ। ਦੁਨੀਆ ਭਰ ਵਿੱਚ ਦੌਲਤ ਤੇ ਨਿਵੇਸ਼ ਦੇ ਪ੍ਰਵਾਸ ਦੀ ਨਿਗਰਾਨੀ ਕਰਨ ਵਾਲੀ ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2023 (Henley Private Wealth Migration Report, 2023) ਅਨੁਸਾਰ 2023 ਵਿੱਚ ਲਗਭਗ 6500 ਐਚਐਨਡਬਲਿਊਆਈ (HNWIs) ਯਾਨੀ ਹਾਈ ਨੈਟਵਰਥ ਇੰਡਵਿਯੂਅਲਜ਼ (High-Networth Individuals ) ਭਾਰਤ ਛੱਡ ਕੇ ਵਿਦੇਸ਼ ਜਾ ਸਕਦੇ ਹਨ।
ਬਿਜ਼ਨੈਸ ਸਟੈਂਡਰਡ ਦੀ ਰਿਪੋਰਟ ਅਨੁਸਾਰ, ਇਸ ਅੰਕੜੇ ਦੇ ਨਾਲ ਦੇਸ਼ ਛੱਡਣ ਵਾਲੇ ਉੱਚ ਜਾਇਦਾਦ ਵਾਲੇ ਵਿਅਕਤੀਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਪਹਿਲੇ ਸਥਾਨ 'ਤੇ ਚੀਨ ਹੈ ਜਿੱਥੋਂ 13500 ਉੱਚ ਜਾਇਦਾਦ ਵਾਲੇ ਵਿਅਕਤੀ ਦੇਸ਼ ਛੱਡ ਸਕਦੇ ਹਨ। ਯੂਨਾਈਟਿਡ ਕਿੰਗਡਮ ਤੀਜੇ ਸਥਾਨ 'ਤੇ ਹੈ ਜਿੱਥੋਂ 3200 HNWI ਤੇ ਰੂਸ ਚੌਥੇ ਸਥਾਨ 'ਤੇ ਹੈ ਜਿੱਥੋਂ 3000 HNWI ਦਾ ਆਊਟਫਲੋ ਦੇਖਿਆ ਜਾ ਸਕਦਾ ਹੈ। 2022 ਵਿੱਚ ਰੂਸ ਤੋਂ 8500 HNWAs ਨੇ ਦੇਸ਼ ਛੱਡ ਦਿੱਤਾ ਸੀ। ਇਸੇ ਤਰ੍ਹਾਂ 2022 ਵਿੱਚ 7500 ਉੱਚ ਜਾਇਦਾਦ ਵਾਲੇ ਵਿਅਕਤੀਆਂ ਨੇ ਭਾਰਤ ਛੱਡਿਆ ਸੀ।

India to lose 6,500 millionaires in 2023, Dubai and Singapore top choice. Very worrisome @FinMinIndia is making life more difficult for HNI,too much tax terrorism,too much complex compliance like new TCS.needs to ease @narendramodi @PMO https://t.co/KTYeJtSXPK
— Mohandas Pai (@TVMohandasPai) June 13, 2023
ਭਾਰਤ ਦੇ ਟੈਕਸ ਕਾਨੂੰਨ ਤੇ ਇਸ ਦੀਆਂ ਪੇਚੀਦਗੀਆਂ ਕਾਰਨ ਨਿਵੇਸ਼ ਦਾ ਪਰਵਾਸ ਵੀ ਦੇਖਿਆ ਜਾ ਰਿਹਾ ਹੈ। ਦੁਬਈ ਤੇ ਸਿੰਗਾਪੁਰ ਅਜਿਹੇ ਅਮੀਰਾਂ ਦੇ ਪਸੰਦੀਦਾ ਸਥਾਨ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿੱਤ ਮੰਤਰਾਲੇ ਦੀ ਆਲੋਚਨਾ ਵੀ ਹੋ ਰਹੀ ਹੈ। ਇੰਫੋਸਿਸ ਦੇ ਬੋਰਡ ਦੇ ਸਾਬਕਾ ਮੈਂਬਰ ਟੀਵੀ ਮੋਹਨਦਾਸ ਪਾਈ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਵਿੱਤ ਮੰਤਰਾਲੇ ਨੇ ਉੱਚ ਜਾਇਦਾਦ ਵਾਲੇ ਵਿਅਕਤੀਆਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਟੈਕਸ ਦੇ ਆਤੰਕ ਦੇ ਨਾਲ, ਟੀਸੀਐਸ ਵਰਗੇ ਗੁੰਝਲਦਾਰ ਟੈਕਸ ਪਾਲਣਾ ਨਿਯਮ ਹਨ ਜਿਨ੍ਹਾਂ ਨੂੰ ਸਰਲ ਬਣਾਉਣ ਦੀ ਲੋੜ ਹੈ।
ਹੈਨਲੇ ਐਂਡ ਪਾਰਟਨਰਜ਼ ਦੇ ਨਿੱਜੀ ਗਾਹਕ ਦੇਖਣ ਵਾਲੇ ਡੋਮਿਨਿਕ ਵੋਲੇਕ ਅਨੁਸਾਰ ਸੁਰੱਖਿਆ ਜ਼ਿਆਦਾਤਰ ਨਿਵੇਸ਼ਕ ਸੁਰੱਖਿਆ ਤੋਂ ਲੈ ਕੇ ਸਿੱਖਿਆ ਤੇ ਸਿਹਤ, ਜਲਵਾਯੂ ਪਰਿਵਰਤਨ ਤੇ ਕ੍ਰਿਪਟੋ ਲਈ ਪਿਆਰ ਦੇ ਕਾਰਨਾਂ ਕਰਕੇ ਆਪਣੇ ਪਰਿਵਾਰਾਂ ਨੂੰ ਹੋਰ ਥਾਵਾਂ 'ਤੇ ਸ਼ਿਫਟ ਕਰ ਰਹੇ ਹਨ। 10 ਵਿੱਚੋਂ 9 ਦੇਸ਼, ਜਿੱਥੇ 2023 ਵਿੱਚ ਇਨ੍ਹਾਂ HNWIs ਦਾ ਵੱਧ ਤੋਂ ਵੱਧ ਪ੍ਰਵਾਹ ਦੇਖਿਆ ਜਾਵੇਗਾ, ਉਹ ਨਿਵੇਸ਼ ਪ੍ਰੋਤਸਾਹਨ ਦੇ ਨਾਲ ਨਾਗਰਿਕਤਾ ਪ੍ਰਦਾਨ ਕਰਦੇ ਹਨ। ਦੱਸ ਦਈਏ ਕਿ ਜਿਨ੍ਹਾਂ ਨਿਵੇਸ਼ਕਾਂ ਕੋਲ ਇੱਕ ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਨਿਵੇਸ਼ਯੋਗ ਜਾਇਦਾਦ ਹੈ, ਅਜਿਹੇ ਨਿਵੇਸ਼ਕ ਹਾਈ-ਨੈੱਟਵਰਥ ਵਿਅਕਤੀਗਤ ਕਰੋੜਪਤੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement