ਪੜਚੋਲ ਕਰੋ
ਹੁਣ ਐਲ ਈ ਡੀ ਤੋਂ ਮਿਲੇਗਾ ਵਾਈ ਫਾਈ!

ਲੰਡਨ: ਹੁਣ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਡਿਜੀਟਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਉਹ ਵੀ ਬਿਨਾਂ ਵਾਈ-ਫਾਈ ਦੇ। ਇਹ ਕੰਮ ਐੱਲਈਡੀ (ਪ੍ਰਕਾਸ਼ ਉਤਸਰਜਿਤ ਕਰਨ ਵਾਲੇ ਡਾਇਓਡ) ਲਾਈਟਾਂ ਨਾਲ ਸੰਭਵ ਹੈ। ਐਡਿਨਬਰਗ ਯੂਨੀਵਰਸਿਟੀ, ਬ੍ਰਿਟੇਨ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਵਿਚ ਪਾਇਆ ਹੈ ਕਿ ਇਹ ਐੱਲਈਡੀ ਲਾਈਟਾਂ ਰੋਸ਼ਨੀ ਦੇਣ ਦੇ ਨਾਲ ਹੀ ਡਾਟਾ ਟ੍ਰਾਂਸਫਰ ਕਰਨ ਦੇ ਸਮਰੱਥ ਹੋਣਗੀਆਂ। ਇਸ ਪ੍ਰਿਯਆ ਵਿਚ ਨਾ ਤਾਂ ਰੋਸ਼ਨੀ ਵਿਚ ਤਬਦੀਲੀ ਹੋਵੇਗੀ ਅਤੇ ਨਾ ਹੀ ਬਿਜਲੀ ਦੀ ਜ਼ਿਆਦਾ ਖੱਪਤ ਹੋਵੇਗੀ। ਮੁੱਖ ਖੋਜਕਰਤਾ ਵਾਸਿਉ ਪੋਪੂਲਾ ਨੇ ਕਿਹਾ ਕਿ ਇਸ ਤੋਂ ਪਹਿਲੇ ਜਿਸ ਲਾਈ ਫਾਈ (ਲਾਈਟ ਫਿਡੇਲਿਟੀ) ਤਕਨੀਕ ਦੀ ਵਰਤੋਂ ਡਾਟਾ ਸੰਚਾਰ ਲਈ ਕੀਤੀ ਜਾਂਦੀ ਸੀ ਉਸ ਵਿਚ ਜ਼ਿਆਦਾ ਊਰਜਾ ਖਪਤ ਦੇ ਨਾਲ ਹੀ ਪ੍ਰਕਾਸ਼ ਦੇ ਰੰਗ ਅਤੇ ਤੀਬਰਤਾ 'ਤੇ ਪ੍ਰਭਾਵ ਪੈਂਦਾ ਸੀ। ਇਸ ਨੂੰ ਇਸ ਨਵੀਂ ਤਕਨੀਕ ਨਾਲ ਦੂਰ ਕਰ ਲਿਆ ਗਿਆ ਹੈ। ਖੋਜ ਵਿਚ ਮਿਲੀਆਂ ਜਾਣਕਾਰੀਆਂ ਪਿੱਛੋਂ ਵਾਇਰਲੈੱਸ ਸੰਚਾਰ ਸਿਸਟਮ ਬਣਾਉਣ 'ਚ ਮਦਦ ਮਿਲ ਸਕਦੀ ਹੈ ਹਾਲਾਂਕਿ ਲੰਬੇ ਸਮੇਂ ਤੋਂ ਇਹ ਪਤਾ ਸੀ ਕਿ ਐੱਲਈਡੀ ਦੀ ਵਰਤੋਂ ਮੋਬਾਈਲ, ਟੈਬਲੇਟ ਅਤੇ ਹੋਰ ਯੰਤਰਾਂ ਨਾਲ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾ ਸਕਦਾ ਹੈ। ਸਮੱਸਿਆ ਕੇਵਲ ਇਹ ਸੀ ਕਿ ਇਸ ਨਾਲ ਐੱਲਈਡੀ ਦੀਆਂ ਮੂਲ ਖ਼ੂਬੀਆਂ ਪ੍ਰਭਾਵਿਤ ਨਾ ਹਣੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















