ਪੜਚੋਲ ਕਰੋ

Kohinoor Diamond: ਭਾਰਤ ਵਾਪਸ ਆਏਗਾ ਕੋਹਿਨੂਰ ਹੀਰਾ? ਬ੍ਰਿਟੇਨ ਨੇ ਚੁੱਕਿਆ ਵੱਡਾ ਕਦਮ

ਦੁਨੀਆ ਦਾ ਪ੍ਰਸਿੱਧ ਕੋਹਿਨੂਰ ਹੀਰਾ ਸਮਰਾਟ ਚਾਰਲਸ ਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਹੀਂ ਹੋਵੇਗਾ। ਇਹ ਫੈਸਲਾ ਭਾਰਤ ਦੇ ਦਾਅਵਿਆਂ ਕਰਕੇ ਲਿਆ ਗਿਆ ਹੈ। ਸਿੱਖ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ ਕੋਹਿਨੂਰ...

Kohinoor Diamond: ਦੁਨੀਆ ਦਾ ਪ੍ਰਸਿੱਧ ਕੋਹਿਨੂਰ ਹੀਰਾ ਸਮਰਾਟ ਚਾਰਲਸ ਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਹੀਂ ਹੋਵੇਗਾ। ਇਹ ਫੈਸਲਾ ਭਾਰਤ ਦੇ ਦਾਅਵਿਆਂ ਕਰਕੇ ਲਿਆ ਗਿਆ ਹੈ। ਸਿੱਖ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ ਕੋਹਿਨੂਰ ਹੀਰਾ ਆਪਣੇ ਮੁਲਕ ਲੈ ਗਏ ਸੀ। ਇਸ ਮਗਰੋਂ ਇਹ ਹੀਰਾ ਬ੍ਰਿਟੇਨ ਦੇ ਰਵਾਇਤੀ ਤਾਜ ਵਿੱਚ ਜੜਿਆ ਹੋਇਆ ਹੈ।

ਹਾਸਲ ਜਾਣਕਾਰੀ ਮੁਤਾਬਕ ਬਕਿੰਘਮ ਪੈਲੇਸ ਨੇ ਭਾਰਤ ਦੇ ਦਾਅਵੇ ਵਾਲੇ ਤੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਨਾਲ ਜੁੜੇ ਵਿਵਾਦ ਦੇ ਮੱਦੇਨਜ਼ਰ ਚੌਕਸੀ ਵਰਤਦਿਆਂ ਇਸ ਨੂੰ ਅਗਲੇ ਮਹੀਨੇ ਸਮਰਾਟ ਚਾਰਲਸ ਤਿੰਨ ਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਰਾਜ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ। 

‘ਦ ਡੇਲੀ ਟੈਲੀਗ੍ਰਾਫ’ ਅਖ਼ਬਾਰ ਦੀ ਸਹਾਇਕ ਸੰਪਾਦਕ ਕੈਮਿਲਾ ਟੋਮਿਨੀ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਰਵਾਇਤੀ ਤਾਜ ਵਿੱਚ ਕੋਹਿਨੂਰ ਹੀਰਾ ਜੜਿਆ ਹੋਣ ਕਰਕੇ ਇਸ ਦੀ ਵਰਤੋਂ ਨਾ ਕੀਤੇ ਜਾਣ ਦੇ ਕੈਮਿਲਾ ਦੇ ਫੈਸਲੇ ’ਤੇ ਉਨ੍ਹਾਂ ਗੌਰ ਕੀਤਾ। ਅਗਲੇ ਮਹੀਨੇ (6 ਮਈ) ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਬਕਿੰਘਮ ਪੈਲੇਸ ਵੱਲੋਂ ਕੱਢੇ ਗਏ ਸ਼ਾਹੀ ਗਹਿਣਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਮਹਾਰਾਣੀ ਕੈਮਿਲਾ ਨੇ ਮਹਾਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ।

ਟੋਮਿਨੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੋਹਿਨੂਰ ਦੇ ਵਿਵਾਦਾਂ ਵਿੱਚ ਰਹਿਣ ਕਰਕੇ ਸ਼ਾਇਦ ਬਕਿੰਘਮ ਪੈਲੇਸ ਵਧੇਰੇ ਚੌਕਸ ਰਿਹਾ ਹੋਵੇਗਾ ਤੇ ਲਿਹਾਜ਼ਾ ਇਸ ਹੀਰੇ ਦੇ ਮੂਲ ਸਥਾਨ ਨਾਲ ਜੁੜੀ ਕਹਾਣੀ ਨੂੰ ਹੋਰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ।’’ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੈਲੇਸ ਨੇ ਕਿਹਾ ਸੀ ਕਿ ਮਹਾਰਾਣੀ ਮੈਰੀ ਦੇ ਤਾਜ ਵਿੱਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਹਨ, ਜਿਵੇਂ ਕਿ ਇਸ ਵਿੱਚ ਕਲੀਨਨ 3, 4 ਤੇ 5 ਹੀਰੇ ਨੂੰ ਸ਼ਾਮਲ ਕਰਨਾ, ਜੋ ਕਈ ਸਾਲਾਂ ਤੋਂ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਰਹੇ ਹਨ। ਡਿਜ਼ਾਈਨ ਮਹਾਰਾਣੀ ਅਲੈਗਜ਼ੈਂਡਰਾ ਦੇ 1902 ਦੇ ਤਾਜ ਤੋਂ ਪ੍ਰੇਰਿਤ ਹੈ, ਜਿਸ ਨੂੰ ਮੂਲ ਰੂਪ ਵਿੱਚ ਕੋਹਿਨੂਰ ਨਾਲ ਜੜਿਆ ਗਿਆ ਸੀ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੀ ਮਾਂ ਮਹਾਰਾਣੀ ਐਲਿਜ਼ਬੈੱਥ ਦੇ ਤਾਜ ਵਿੱਚ 1937 ਤੋਂ ਜੜਿਆ ਹੋਇਆ ਹੈ। 

ਪਿਛਲੇ ਮਹੀਨੇ ਬਰਤਾਨਵੀ ਮਹਿਲਾਂ ਦਾ ਪ੍ਰਬੰਧ ਵੇਖਦੀ ਚੈਰਿਟੀ ‘ਹਿਸਟੋਰਿਕ ਰੌਇਲ ਪੈਲੇਸਿਜ਼’ (ਐੱਚਆਰਪੀ) ਨੇ ਕਿਹਾ ਸੀ ਕਿ ਕੋਹਿਨੂਰ ਹੀਰੇ ਨੂੰ ਮਈ ਵਿੱਚ ‘ਟਾਵਰ ਆਫ਼ ਲੰਡਨ’ ਵਿੱਚ ਹੋਣ ਵਾਲੀ ਜਨਤਕ ਪ੍ਰਦਰਸ਼ਨੀ ਵਿੱਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਨੁਮਾਇਸ਼ ਵਿਚ ਕੋਹਿਨੂਰ ਦੇ ਇਤਿਹਾਸ ਨੂੰ ਵੀ ਵਿਖਾਇਆ ਜਾਵੇਗਾ। 

ਚੇਤੇ ਰਹੇ ਕਿ ਭਾਰਤ, ਕੋਹਿਨੂਰ ’ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਐੱਚਆਰਪੀ ਨੇ ਨਵੀਂ ਤਜਵੀਜ਼ਤ ਪ੍ਰਦਰਸ਼ਨੀ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਮਹਾਰਾਣੀ ਐਲਿਜ਼ਬੈੱਥ ਦੇ ਤਾਜ ਵਿੱਚ ਜੜੇ ਕੋਹਿਨੂਰ ਦੇ ਇਤਿਹਾਸ ਨੂੰ ਜਿੱਤ ਦੇ ਪ੍ਰਤੀਕ ਵਜੋਂ ਬਿਆਨ ਕੀਤਾ ਜਾਵੇਗਾ। ਇਸ ਵਿੱਚ ਉਹ ਇਤਿਹਾਸ ਵੀ ਸ਼ਾਮਲ ਹੈ, ਜਦੋਂ ਇਹ ਹੀਰਾ ਮੁਗਲ ਸਾਮਰਾਜ, ਇਰਾਨ ਦੇ ਸ਼ਾਹਾਂ, ਅਫ਼ਗ਼ਾਨਿਸਤਾਨ ਦੇ ਅਮੀਰਾਂ ਤੇ ਸਿੱਖ ਰਾਜਿਆਂ ਕੋਲ ਹੁੰਦਾ ਸੀ।’’ 

ਫਾਰਸੀ ਭਾਸ਼ਾ ਵਿੱਚ ਕੋਹਿਨੂਰ ਦਾ ਮਤਲਬ ਪ੍ਰਕਾਸ਼ ਦਾ ਪਰਬਤ ਹੁੰਦਾ ਹੈ। ਇਹ ਹੀਰਾ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਬਣਾਏ ਜਾਣ ਦੇ ਕੁਝ ਸਾਲ ਪਹਿਲਾਂ ਇਹ ਉਨ੍ਹਾਂ ਦੇ ਕਬਜ਼ੇ ਵਿੱਚ ਚਲਾ ਗਿਆ। ਐੱਚਆਰਪੀ ਮੁਤਾਬਕ ਇਹ ਹੀਰਾ ਦੱਖਣੀ ਭਾਰਤ ਵਿੱਚ ਗੋਲਕੁੰਡਾ ਦੀਆਂ ਖਾਣਾਂ ’ਚੋਂ ਨਿਕਲਿਆ ਤੇ ਇਸ ਦਾ ਵਜ਼ਨ 105.6 ਕੈਰੇਟ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Embed widget