ਹੜ੍ਹਾਂ ਨੇ ਤੋੜਿਆ ਪਾਕਿਸਤਾਨ ਅਰਥਵਿਵਸਥਾ ਦਾ ਲੱਕ, ਵਿਸ਼ਵ ਬੈਂਕ ਨੇ ਕਿਹਾ, ਸ੍ਰੀਲੰਕਾ ਵਰਗੇ ਹੋ ਸਕਦੇ ਨੇ ਹਲਾਤ
ਵਿਸ਼ਵ ਬੈਂਕ ਦੇ ਅਧਿਕਾਰਤ ਪੱਤਰ ਅਨੁਸਾਰ ਪਾਕਿਸਤਾਨ ਦੀ ਜੀਡੀਪੀ ਦੀ ਵਿਕਾਸ ਦਰ ਵਿੱਚ 5 ਫ਼ੀਸਦੀ ਤੋਂ 2 ਫ਼ੀਸਦੀ ਤੱਕ ਤੇਜ਼ੀ ਨਾਲ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ। ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਗ਼ਰੀਬੀ 2 ਤੋਂ 4.5 ਫੀਸਦੀ ਤੱਕ ਵਧੇਗੀ।
Pakistan GDP Fall Down: ਪਾਕਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਉਸ ਤੋਂ ਬਾਅਦ ਵਿਨਾਸ਼ਕਾਰੀ ਹੜ੍ਹ ਨੇ ਉਸ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ। ਇਸ ਬਾਰੇ ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਹੜ੍ਹਾਂ ਕਾਰਨ ਪਾਕਿਸਤਾਨ ਦੀ ਵਿਕਾਸ ਦਰ 5 ਫ਼ੀਸਦੀ ਤੱਕ ਘੱਟ ਸਕਦੀ ਹੈ।
ਦਿ ਨਿਊਜ਼ ਇੰਟਰਨੈਸ਼ਨਲ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ 2 ਮਿਲੀਅਨ ਅਮਰੀਕੀ ਡਾਲਰ (ਕਰੀਬ 165 ਖਰਬ ਰੁਪਏ) ਦੇ ਕਰਜ਼ੇ ਤੋਂ ਬਾਅਦ ਗ਼ਰੀਬੀ 2 ਤੋਂ 4.5 ਫੀਸਦੀ ਵਧ ਜਾਵੇਗੀ। ਦੱਖਣੀ ਏਸ਼ੀਆਈ ਖੇਤਰ ਵਿੱਚ ਪਾਕਿਸਤਾਨ ਦੀ ਆਰਥਿਕ ਭਵਿੱਖਬਾਣੀ ਸ੍ਰੀਲੰਕਾ ਤੋਂ ਬਾਅਦ ਦੂਜਾ ਸਭ ਤੋਂ ਖ਼ਰਾਬ ਹੈ, ਜਿੱਥੇ ਜੀਡੀਪੀ ਵਿਕਾਸ ਦਰ ਨਕਾਰਾਤਮਕ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਸ਼੍ਰੀਲੰਕਾ ਵਰਗੀ ਆਰਥਿਕਤਾ ਹੋਣ ਦਾ ਖ਼ਤਰਾ
ਦੱਖਣੀ ਏਸ਼ੀਆ ਲਈ ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਹੰਸ ਟਿਮਰ ਨੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨ ਦੀ ਆਰਥਿਕਤਾ ਨੂੰ ਦੱਖਣੀ ਏਸ਼ੀਆ ਵਿੱਚ ਸ੍ਰੀਲੰਕਾ ਵਾਂਗ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਟਾਈਮਰ ਨੇ ਦੱਖਣੀ ਏਸ਼ੀਆ ਲਈ ਪਤਝੜ 2022 ਆਰਥਿਕ ਆਉਟਲੁੱਕ ਰਿਪੋਰਟ ਜਾਰੀ ਕੀਤੀ। ਪਾਕਿਸਤਾਨ 'ਚ ਮਹਿੰਗਾਈ ਦਰ 11.5 ਫੀਸਦੀ ਦੇ ਮੁਕਾਬਲੇ 23 ਫੀਸਦੀ ਹੋ ਗਈ ਹੈ।
ਪਾਕਿਸਤਾਨ ਵਿੱਚ ਗ਼ਰੀਬਾਂ ਦੀ ਵਧੇਗੀ ਗਿਣਤੀ
ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਪਾਕਿਸਤਾਨ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ 9 ਮਿਲੀਅਨ ਲੋਕਾਂ ਨੂੰ ਲਿਆਉਣ ਨਾਲ ਗ਼ਰੀਬੀ 2 ਤੋਂ 4.5 ਪ੍ਰਤੀਸ਼ਤ ਤੱਕ ਵਧੇਗੀ। ਲਗਾਤਾਰ ਹੜ੍ਹਾਂ ਕਾਰਨ ਪਾਕਿਸਤਾਨ ਲਈ ਨਿਯਮਾਂ ਨੂੰ ਸਖ਼ਤ ਕਰਨਾ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ।
ਹੜ੍ਹ ਦੇ ਹਾਲਾਤ ਪੈਦਾਵਾਰ ਨੂੰ ਹੋਰ ਘਟਾ ਸਕਦੇ ਹਨ। ਸਿਆਸੀ ਦਬਾਅ ਆਰਥਿਕ ਲੋੜਾਂ ਨਾਲ ਜੁੜੇ ਜ਼ੋਖ਼ਮਾਂ ਨੂੰ ਵਧਾ ਸਕਦਾ ਹੈ। ਵਿਸ਼ਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਗ਼ਰੀਬਾਂ ਲਈ ਨਵੇਂ ਕਾਰੋਬਾਰਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਊਰਜਾ ਖੇਤਰ ਸਮੇਤ ਮਹੱਤਵਪੂਰਨ ਢਾਂਚਾਗਤ ਸੁਧਾਰਾਂ 'ਤੇ ਤਰੱਕੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।