(Source: ECI/ABP News/ABP Majha)
ਨਹੀਂ ਟਲਿਆ ਖਤਰਾ! ਕੋਰੋਨਾ ਅਜੇ ਵੀ ਕਹਿਰਵਾਨ, 24 ਘੰਟੇ ‘ਚ 6,00000 ਤੋਂ ਜਿਆਦਾ ਕੇਸ, 10,000 ਤੋਂ ਵੱਧ ਮੌਤਾਂ
World Coronavirus Update: ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 65 ਲੱਖ, 40 ਹਜਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤਕ 13 ਲੱਖ, 53 ਹਜਾਰ, 871 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਕਰੋੜ, 93 ਲੱਖ ਤੋਂ ਜਿਆਦਾ ਲੋਕ ਠੀਕ ਹੋ ਚੁੱਕੇ ਹਨ।
World Coronavirus Update: ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ ਦੇ 217 ਦੇਸ਼ਾਂ ‘ਚ ਫੈਲ ਚੁੱਕਾ ਹੈ। ਹੁਣ ਵੀ ਕੋਰੋਨਾ ਮਰੀਜਾਂ ਦੀ ਸੰਖਿਆਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਦੁਨੀਆਂ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਵਾਇਰਸ ਛੇ ਲੱਖ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10,801 ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਹੈ। ਬੀਤੇ ਦਿਨ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਬ੍ਰਾਜੀਲ, ਇਟਲੀ, ਪੋਲਾਂਡ, ਭਾਰਤ, ਬ੍ਰਿਟੇਨ, ਇਰਾਨ ‘ਚ ਸਭ ਤੋਂ ਜੁਆਦਾ ਮੌਤਾਂ ਹੋਈਆਂ ਹਨ।
ਵਰਲਡੋਮੀਟਰ ਵੈਬਸਾਈਟ ਮੁਤਾਬਕ ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 65 ਲੱਖ, 40 ਹਜਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤਕ 13 ਲੱਖ, 53 ਹਜਾਰ, 871 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਕਰੋੜ, 93 ਲੱਖ ਤੋਂ ਜਿਆਦਾ ਲੋਕ ਠੀਕ ਹੋ ਚੁੱਕੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਕ ਕਰੋੜ, 58 ਲੱਖ, 70 ਹਜਾਰ ਲੋਕ ਅਜੇ ਵੀ ਐਕਟਿਵ ਹਨ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ
ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਇਕ ਲੱਖ, 69 ਹਜਾਰ ਤੋਂ ਜਿਆਦਾ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿੱਥੇ ਹੁਣ ਤਕ 89 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇੱਥੇ ਪਿਛਲੇ 24 ਘੰਟੇ ‘ਚ 45 ਹਜਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਬ੍ਰਾਜੀਲ ‘ਚ 24 ਘੰਟੇ ‘ਚ 35 ਹਜਾਰ ਮਾਮਲੇ ਦਰਜ ਕੀਤੇ ਗਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ