(Source: ECI/ABP News)
Asteroid News: ਧਰਤੀ 'ਤੇ ਤਬਾਹੀ ਮਚਾਉਣ ਆ ਰਿਹਾ ਖ਼ਤਰਨਾਕ Asteroid! ਵਿਗਿਆਨੀਆਂ ਨੇ ਦਿੱਤੀ ਚੇਤਾਵਨੀ
Asteroid News: ਐਸਟ੍ਰੋਇਡਜ਼ ਨੂੰ ਲੰਬੇ ਸਮੇਂ ਤੋਂ ਧਰਤੀ ਲਈ ਖ਼ਤਰਾ ਮੰਨਿਆ ਜਾਂਦਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਐਸਟ੍ਰੋਇਡ ਧਰਤੀ ਨਾਲ ਟਕਰਾਉਂਦਾ ਹੈ, ਤਾਂ ਇਹ ਤਬਾਹੀ ਮਚਾ ਦੇਵੇਗਾ। ਇਹ ਵੀ ਧਾਰਨਾ ਹੈ ਕਿ ਇੱਕ ਵਾਰ ਇੱਕ

Asteroid News: ਐਸਟ੍ਰੋਇਡਜ਼ ਨੂੰ ਲੰਬੇ ਸਮੇਂ ਤੋਂ ਧਰਤੀ ਲਈ ਖ਼ਤਰਾ ਮੰਨਿਆ ਜਾਂਦਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਐਸਟ੍ਰੋਇਡ ਧਰਤੀ ਨਾਲ ਟਕਰਾਉਂਦਾ ਹੈ, ਤਾਂ ਇਹ ਤਬਾਹੀ ਮਚਾ ਦੇਵੇਗਾ। ਇਹ ਵੀ ਧਾਰਨਾ ਹੈ ਕਿ ਇੱਕ ਵਾਰ ਇੱਕ ਐਸਟ੍ਰੋਇਡ ਧਰਤੀ ਨਾਲ ਟਕਰਾ ਗਿਆ ਸੀ ਜਿਸ ਤੋਂ ਬਾਅਦ ਡਾਇਨਾਸੌਰ ਅਲੋਪ ਹੋ ਗਏ ਸੀ। ਵਿਗਿਆਨੀਆਂ ਨੇ ਕਈ ਵਾਰ ਧਰਤੀ ਨਾਲ ਕਿਸੇ ਐਸਟ੍ਰੋਇਡ ਦੇ ਟਕਰਾਉਣ ਦਾ ਡਰ ਜ਼ਾਹਰ ਕੀਤਾ ਹੈ, ਪਰ ਇਹ ਕਦੇ ਵੀ ਸੱਚ ਸਾਬਤ ਨਹੀਂ ਹੋਇਆ। ਹੁਣ ਵਿਗਿਆਨੀਆਂ ਨੇ ਇੱਕ ਅਜਿਹਾ ਐਸਟ੍ਰੋਇਡ ਖੋਜਿਆ ਹੈ ਜੋ ਧਰਤੀ ਨਾਲ ਟਕਰਾ ਸਕਦਾ ਹੈ। ਵਿਗਿਆਨੀਆਂ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਵਿਗਿਆਨੀਆਂ ਨੇ ਇਸ ਐਸਟ੍ਰੋਇਡ ਦਾ ਨਾਮ 2024 YR4 ਰੱਖਿਆ ਹੈ, ਜੋ ਧਰਤੀ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਐਸਟ੍ਰੋਇਡ ਨੂੰ ਪਹਿਲੀ ਵਾਰ 27 ਦਸੰਬਰ, 2024 ਨੂੰ ਐਸਟ੍ਰੋਇਡ ਟੈਰੇਸਟ੍ਰੀਅਲ-ਇੰਪੈਕਟ ਲਾਸਟ ਅਲਰਟ ਸਿਸਟਮ (ATLAS) ਦੁਆਰਾ ਦੇਖਿਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਐਟਲਸ ਨੇ ਇਸ ਦੀ ਫੋਟੋ ਦੋ ਦਿਨ ਪਹਿਲਾਂ ਲਈ ਸੀ। ਇਸ ਤੋਂ ਬਾਅਦ ਜਿਵੇਂ-ਜਿਵੇਂ ਇਸ ਬਾਰੇ ਹੋਰ ਜਾਣਕਾਰੀ ਉਪਲਬਧ ਹੋਈ, ਖਗੋਲ ਵਿਗਿਆਨੀ ਇਸ ਦੇ ਪੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਐਸਟ੍ਰੋਇਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਵੀ ਹੈ।
ਵਿਗਿਆਨੀਆਂ ਨੇ ਪੁਲਾੜ ਵਿੱਚ ਘੁੰਮ ਰਹੇ ਖ਼ਤਰਨਾਕ ਐਸਟ੍ਰੋਇਡਾਂ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਸਟ੍ਰੋਇਡ 2024 YR4 ਧਰਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਐਸਟ੍ਰੋਇਡ 2024 YR4 ਦੇ ਪੰਧ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਖੋਜ ਕੀਤੀ ਕਿ ਇਹ ਹਰ ਅੱਠ ਸਾਲਾਂ ਵਿੱਚ ਇੱਕ ਵਾਰ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸੈਂਟਰ ਫਾਰ ਨੀਅਰ-ਅਰਥ ਆਬਜੈਕਟ ਸਟੱਡੀਜ਼ (CNEOS) ਅਨੁਸਾਰ ਐਸਟ੍ਰੋਇਡ 2024 YR4 22 ਦਸੰਬਰ, 2032 ਨੂੰ ਧਰਤੀ ਦੇ ਬਹੁਤ ਨੇੜੇ ਆਵੇਗਾ। ਉਸ ਸਮੇਂ ਇਹ ਧਰਤੀ ਲਗਪਗ 66,000 ਮੀਲ ਯਾਨੀ 106,200 ਕਿਲੋਮੀਟਰ ਦੂਰ ਹੋਵੇਗਾ। ਜੇਕਰ ਇਸ ਦੇ ਪੰਧ ਵਿੱਚ ਥੋੜ੍ਹਾ ਜਿਹਾ ਵੀ ਬਦਲਾਅ ਆਉਂਦਾ ਹੈ, ਤਾਂ ਇਹ ਧਰਤੀ ਨਾਲ ਟਕਰਾ ਸਕਦਾ ਹੈ। ਇਸ ਕਾਰਨ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ।
ਵਿਗਿਆਨੀਆਂ ਦੇ ਅਨੁਸਾਰ ਐਸਟ੍ਰੋਇਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ 83 ਵਿੱਚੋਂ 1 ਹੈ। ਇਹ ਖਗੋਲ-ਵਿਗਿਆਨਕ ਘਟਨਾਵਾਂ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਕਾਰਨ ਐਸਟ੍ਰੋਇਡ 2024 YR4 22 ਯੂਰਪੀਅਨ ਸਪੇਸ ਏਜੰਸੀ ਦੀ ਪ੍ਰਭਾਵ ਜੋਖਮ ਸੂਚੀ ਤੇ ਨਾਸਾ ਦੀ ਜੋਖਮ ਸਾਰਣੀ ਦੇ ਸਿਖਰ 'ਤੇ ਪਹੁੰਚ ਗਿਆ ਹੈ। ਵਿਗਿਆਨੀਆਂ ਅਨੁਸਾਰ, ਜੇਕਰ ਐਸਟ੍ਰੋਇਡ 2024 YR4 ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਇੱਕ ਧਮਾਕਾ ਕਰ ਸਕਦਾ ਹੈ, ਜਿਸ ਨਾਲ ਧਰਤੀ ਉੱਤੇ ਭਾਰੀ ਤਬਾਹੀ ਮਚ ਸਕਦੀ ਹੈ। ਜੇਕਰ ਇਹ ਧਰਤੀ ਦੀ ਸਤ੍ਹਾ ਨਾਲ ਕਿਤੇ ਟਕਰਾ ਜਾਂਦਾ ਹੈ, ਤਾਂ ਇੱਕ ਵੱਡਾ ਟੋਆ ਬਣ ਸਕਦਾ ਹੈ ਤੇ ਪੂਰੇ ਖੇਤਰ ਵਿੱਚ ਭੂਚਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
