ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ
ਇਸ ਦੌਰਾਨ 44 ਲੱਖ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਦੁਨੀਆਂ 'ਚ ਕੋਰੋਨਾ ਦੇ ਕਰੀਬ 62 ਫੀਸਦ ਮਾਮਲੇ ਅੱਠ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਮਾਮਲਿਆਂ ਦੀ ਗਿਣਤੀ 51 ਲੱਖ ਤੋਂ ਜ਼ਿਆਦਾ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਅਮਰੀਕਾ 'ਚ ਦੇਖਿਆ ਗਿਆ।
ਚੰਡੀਗੜ੍ਹ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਤੋਂ ਫਿਲਹਾਲ ਕੋਈ ਨਿਜਾਤ ਮਿਲਦੀ ਦਿਖਾਈ ਨਹੀਂ ਦੇ ਰਹੀ। ਰੋਜ਼ਾਨਾ ਪੌਜ਼ੇਟਿਵ ਕੇਸਾਂ 'ਚ ਇਜ਼ਾਫਾ ਹੋ ਰਿਹਾ ਹੈ ਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਂ 'ਚ ਕੋਰੋਨਾ ਨਾਲ 85 ਲੱਖ ਤੋਂ ਜ਼ਿਆਦਾ ਲੋਕ ਪੌਜ਼ੇਟਿਵ ਹੋਏ ਤੇ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ, 55 ਹਜ਼ਾਰ ਤੋਂ ਪਾਰ ਪਹੁੰਚ ਗਈ।
ਇਸ ਦੌਰਾਨ 44 ਲੱਖ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਦੁਨੀਆਂ 'ਚ ਕੋਰੋਨਾ ਦੇ ਕਰੀਬ 62 ਫੀਸਦ ਮਾਮਲੇ ਅੱਠ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਮਾਮਲਿਆਂ ਦੀ ਗਿਣਤੀ 51 ਲੱਖ ਤੋਂ ਜ਼ਿਆਦਾ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਅਮਰੀਕਾ 'ਚ ਦੇਖਿਆ ਗਿਆ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
• ਅਮਰੀਕਾ: ਕੇਸ - 2,263,651 ਮੌਤਾਂ - 120,688
• ਬ੍ਰਾਜ਼ੀਲ: ਕੇਸ - 983,359 ਮੌਤਾਂ - 47,869
• ਰੂਸ: ਕੇਸ - 561,091, ਮੌਤਾਂ - 7,660
• ਭਾਰਤ: ਕੇਸ - 381,091, ਮੌਤਾਂ - 12,604
• ਯੂਕੇ: ਕੇਸ - 300,469, ਮੌਤਾਂ - 42,288
• ਸਪੇਨ: ਕੇਸ - 292,348, ਮੌਤਾਂ - 27,136
• ਇਟਲੀ: ਕੇਸ - 238,159, ਮੌਤਾਂ - 34,514
• ਪੇਰੂ: ਕੇਸ - 244,388, ਮੌਤਾਂ - 7,461
• ਜਰਮਨੀ: ਕੇਸ - 190,126, ਮੌਤਾਂ - 8,946
• ਈਰਾਨ: ਕੇਸ - 197,647, ਮੌਤਾਂ - 9,272
ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ