ਦੁਨੀਆਂ ਭਰ 'ਚ ਕੋਰੋਨਾ ਦੀ ਤਬਾਹੀ: ਇਕ ਦਿਨ 'ਚ ਦੋ ਲੱਖ ਤੋਂ ਵੱਧ ਨਵੇਂ ਕੇਸ ਪੰਜ ਹਜ਼ਾਰ ਮੌਤਾਂ
ਅਮਰੀਕਾ ਅਜੇ ਵੀ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਕੱਲੇ ਅਮਰੀਕਾ 'ਚ ਕਰੀਬ 29 ਲੱਖ ਲੋਕ ਕੋਰੋਨਾ ਤੋਂ ਇਨਫੈਕਟਡ ਹੋਏ। ਇਨ੍ਹਾਂ 'ਚੋਂ ਇਕ ਲੱਖ, 32 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
Coronavirus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਪੂਰੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 1.11 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਵਰਲਡੋਮੀਟਰ ਮੁਤਾਬਕ ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ 02,08,270 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਕੁੱਲ ਅੰਕੜਾ 01,11,81,000 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ, 28 ਹਜ਼ਾਰ 'ਤੇ ਪਹੁੰਚ ਗਈ ਹੈ।
ਅਮਰੀਕਾ ਅਜੇ ਵੀ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਕੱਲੇ ਅਮਰੀਕਾ 'ਚ ਕਰੀਬ 29 ਲੱਖ ਲੋਕ ਕੋਰੋਨਾ ਤੋਂ ਇਨਫੈਕਟਡ ਹੋਏ। ਇਨ੍ਹਾਂ 'ਚੋਂ ਇਕ ਲੱਖ, 32 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਧਰ ਬ੍ਰਾਜ਼ੀਲ 'ਚ ਪਿਛਲੇ 24 ਘੰਟਿਆਂ 'ਚ ਕੁੱਲ 41,988 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਤੇ 1,264 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
ਅਮਰੀਕਾ: ਕੇਸ - 2,890,588, ਮੌਤ - 132,101
ਬ੍ਰਾਜ਼ੀਲ: ਕੇਸ - 1,543,341, ਮੌਤ - 63,254
ਰੂਸ: ਕੇਸ - 667,883, ਮੌਤ - 9,859
ਭਾਰਤ: ਕੇਸ - 649,889, ਮੌਤ - 18,669
ਸਪੇਨ: ਕੇਸ - 297,183, ਮੌਤ - 28,368
ਪੇਰੂ: ਕੇਸ - 295,599, ਮੌਤ - 10,226
ਚਿਲੀ: ਕੇਸ - 288,089, ਮੌਤ - 6,051
ਯੂਕੇ: ਕੇਸ - 284,276, ਮੌਤ - 44,131
ਇਟਲੀ: ਕੇਸ - 241,184, ਮੌਤ - 34,833
ਇਹ ਵੀ ਪੜ੍ਹੋ:
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?ਭਾਰਤ 'ਚ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਬਰਕਰਾਰ
ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ