ਪੜਚੋਲ ਕਰੋ
ਜੇਕਰ ਗਲਤੀ ਨਾਲ ਪੁਲਿਸ ਨੇ ਕੱਟਿਆ ਚਲਾਣ ਤਾਂ ਇੰਝ ਕਰਾ ਸਕਦੇ ਹੋ ਰੱਦ, 1 ਵੀ ਰੁਪਇਆ ਨਹੀਂ ਦੇਣਾ ਪਵੇਗਾ ਜੁਰਮਾਨਾ
ਚਲਾਨ
1/8

ਚੰਡੀਗੜ੍ਹ: ਜੇਕਰ ਪੁਲਿਸ ਤੁਹਾਡੇ ਨਾਲ ਜ਼ਬਰਦਸਤੀ ਕਰਦੀ ਹੈ ਤੇ ਤੁਹਾਡੀ ਕਾਰ ਜਾਂ ਬਾਈਕ (ਕਿਸੇ ਵੀ ਵਾਹਨ) ਦਾ ਗਲਤ ਚਲਾਨ ਕੱਟਦੀ ਹੈ, ਤਾਂ ਤੁਹਾਨੂੰ ਉਸ ਚਲਾਨ ਨੂੰ ਰੱਦ ਕਰਵਾਉਣ ਲਈ ਕੀ ਕਰਨਾ ਚਾਹੀਦਾ ਹੈ, ਆਓ ਦੱਸਦੇ ਹਾਂ।
2/8

ਜੇਕਰ ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਪੁਲਸ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਇਹ ਨਾ ਸੋਚੋ ਕਿ ਤੁਸੀਂ ਹੁਣ ਮਜਬੂਰ ਹੋ। ਤੁਹਾਡੇ ਕੋਲ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦਾ ਵਿਕਲਪ ਹੈ।
3/8

ਜੇਕਰ ਕੋਈ ਵੀ ਟ੍ਰੈਫਿਕ ਪੁਲਸ ਕਰਮਚਾਰੀ ਤੁਹਾਡੇ ਨਾਲ ਜ਼ਬਰਦਸਤੀ ਕਰਦਾ ਹੈ ਅਤੇ ਤੁਹਾਡਾ ਗਲਤ ਚਲਾਨ ਕੱਟਦਾ ਹੈ ਤਾਂ ਤੁਸੀਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ।
4/8

ਗਲਤ ਚਲਾਨ ਕੱਟਣ ਦੀ ਸੂਰਤ ਵਿੱਚ ਨਜ਼ਦੀਕੀ ਟ੍ਰੈਫਿਕ ਪੁਲਿਸ ਸੈੱਲ ਵਿੱਚ ਜਾ ਕੇ ਸਬੰਧਤ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ।
5/8

ਤੁਸੀਂ ਉਨ੍ਹਾਂ ਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੋ ਤੇ ਉਨ੍ਹਾਂ ਨੂੰ ਸਮਝਾਓ ਕਿ ਤੁਹਾਡਾ ਚਲਾਨ ਗਲਤ ਹੈ। ਜੇਕਰ ਉਹ ਤੁਹਾਡੇ ਨਾਲ ਸਹਿਮਤ ਹੈ, ਤਾਂ ਉਹ ਚਲਾਨ ਰੱਦ ਕਰ ਸਕਦਾ ਹੈ।
6/8

ਪਰ, ਜੇਕਰ ਉਹ ਸੋਚਦੇ ਹਨ ਕਿ ਤੁਹਾਡਾ ਚਲਾਨ ਸਹੀ ਢੰਗ ਨਾਲ ਕੱਟਿਆ ਗਿਆ ਹੈ, ਤਾਂ ਉਹ ਚਲਾਨ ਨੂੰ ਰੱਦ ਨਹੀਂ ਕਰਦੇ ਹਨ। ਤੁਹਾਡੀ ਸ਼ਿਕਾਇਤ ਦੇ ਆਧਾਰ 'ਤੇ ਤੁਹਾਡੇ ਨਾਲ ਜ਼ਬਰਦਸਤੀ ਕਰਨ ਵਾਲੇ ਪੁਲਿਸ ਮੁਲਾਜ਼ਮ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
7/8

ਜੇਕਰ ਇੱਥੋਂ ਵੀ ਗੱਲ ਨਹੀਂ ਬਣਦੀ ਹੈ, ਤਾਂ ਤੁਹਾਡੇ ਕੋਲ ਅਦਾਲਤ ਜਾਣ ਦਾ ਰਸਤਾ ਹੈ। ਤੁਸੀਂ ਚਲਾਨ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹੋ, ਜਿੱਥੇ ਤੁਸੀਂ ਆਪਣੀ ਗੱਲ ਕਹੋਗੇ ਅਤੇ ਅਦਾਲਤ ਨੂੰ ਦੱਸੋਗੇ ਕਿ ਤੁਸੀਂ ਉਸ ਚਲਾਨ ਨੂੰ ਕਿਉਂ ਚੁਣੌਤੀ ਦੇ ਰਹੇ ਹੋ।
8/8

ਤੁਹਾਨੂੰ ਅਦਾਲਤ ਵਿੱਚ ਦੱਸਣਾ ਹੋਵੇਗਾ ਕਿ ਤੁਹਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ ਤੇ ਪੁਲਿਸ ਨੇ ਗਲਤਫਹਿਮੀ ਜਾਂ ਕਿਸੇ ਹੋਰ ਕਾਰਨ ਕਰਕੇ ਤੁਹਾਡਾ ਚਲਾਨ ਕੱਟਿਆ ਹੈ। ਜੇਕਰ ਅਦਾਲਤ ਇਸ ਨੂੰ ਸਵੀਕਾਰ ਕਰਦੀ ਹੈ, ਤਾਂ ਉਹ ਚਲਾਨ ਨੂੰ ਰੱਦ ਕਰ ਦੇਵੇਗੀ ਅਤੇ ਤੁਹਾਨੂੰ ਇਸ ਨੂੰ ਭਰਨ ਦੀ ਲੋੜ ਨਹੀਂ ਪਵੇਗੀ।
Published at : 25 Feb 2022 04:15 PM (IST)
ਹੋਰ ਵੇਖੋ





















