ਪੜਚੋਲ ਕਰੋ
Tata Nexon ਤੇ Tata Altroz ਦੇ ਆ ਗਏ ਡਾਰਕ ਐਡੀਸ਼ਨ
tata
1/6

ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਅੱਜ ਆਪਣੀ ਮਸ਼ਹੂਰ ਗੱਡੀਆਂ Tata Nexon ਤੇ Tata Altroz ਦਾ ਡਾਰਕ ਐਡੀਸ਼ਨ ਲਾਂਚ ਕਰਨ ਜਾ ਰਹੀ ਹੈ। ਇਹ ਮਾਡਲ ਡੀਲਰਸ਼ਿਪ 'ਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਜੇ ਰਿਪੋਰਟਾਂ ਦੀ ਮੰਨੀਏ ਤਾਂ ਡੀਲਰਾਂ ਨੇ ਉਨ੍ਹਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਡਾਰਕ ਐਡੀਸ਼ਨ ਕਾਰ ਦੇ ਟਾਪ-ਐਂਡ ਵੇਰੀਐਂਟ 'ਤੇ ਅਧਾਰਤ ਹੋਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਟੈਂਡਰਡ ਵੇਰੀਐਂਟ ਤੋਂ 20,000 ਰੁਪਏ ਵੱਧ ਖਰਚਾ ਆਵੇਗਾ। ਦੋਵਾਂ ਮਾਡਲਾਂ 'ਚ ਅਲਟਾਸ ਬਲੈਕ ਪੇਂਟ ਸਕੀਮ ਤੇ ਗਲਾਸ ਬਲੈਕ ਅਲੋਏ ਵਹੀਲ ਦਿੱਤੇ ਜਾ ਸਕਦੇ ਹਨ।
2/6

Tata Nexon ਡਾਰਕ ਐਡੀਸ਼ਨ ਦਾ ਫਰੰਟ ਗ੍ਰਿਲ, ਲੋਅਰ ਬੰਪਰ ਤੇ ਫੋਗ ਲੈਂਪ ਹਾਊਸਿੰਗ 'ਤੇ ਬਲੈਕ ਫਿਨਿਸ਼ ਹੋਵੇਗਾ। ਇਸ ਦੇ ਕਾਲੇ ਅਲੋਏ ਪਹੀਏ ਕਾਰ ਨੂੰ ਸਪੋਰਟੀ ਲੁੱਕ ਦੇਣਗੇ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇੱਥੇ ਪੂਰੀ ਤਰ੍ਹਾਂ ਬਲੈਕ ਡੈਸ਼ਬੋਰਡ ਹੋਵੇਗਾ ਤੇ ਸੀਟਾਂ ਤੇ ਡੋਰ ਪੈਡਸ ਨੂੰ ਡਾਰਕ ਸ਼ੇਡ ਦਿੱਤਾ ਜਾਵੇਗਾ।
Published at : 07 Jul 2021 11:57 AM (IST)
ਹੋਰ ਵੇਖੋ





















