ਪੜਚੋਲ ਕਰੋ
ਪੈਟਰੋਲ 100 ਤੋਂ ਪਾਰ, ਹੁਣ ਚੱਲ਼ਣਗੇ Electric Scooters, GST ਕਟੌਤੀ ਮਗਰੋਂ 28 ਹਜ਼ਾਰ ਤੱਕ ਘਟਾਈਆਂ ਕੀਮਤਾਂ
ਪੈਟਰੋਲ 100 ਤੋਂ ਪਾਰ, ਹੁਣ ਚੱਲ਼ਣਗੇ Electric Scooters, GST ਕਟੌਤੀ ਮਗਰੋਂ 28 ਹਜ਼ਾਰ ਤੱਕ ਘਟਾਈਆਂ ਕੀਮਤਾਂ
1/6

ਦੇਸ਼ ਵਿੱਚ ਪੈਟਰੋਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਦੂਜੇ ਪਾਸੇ ਸਰਕਾਰ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ ਰਾਹਤ ਦੇ ਰਹੀ ਹੈ। ਫਾਸਟਰ ਅਡੌਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਜ਼ (FAME II) ਸਕੀਮ ਦੇ ਤਹਿਤ ਸਰਕਾਰ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ GST ਨੂੰ ਘੱਟ ਕਰ ਦਿੱਤਾ ਹੈ, ਜਿੱਥੇ ਪਹਿਲਾਂ GST ਦੀ ਦਰ 12 ਪ੍ਰਤੀਸ਼ਤ ਸੀ, ਹੁਣ ਇਸ ਨੂੰ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ 28 ਹਜ਼ਾਰ 'ਤੇ ਆ ਗਈਆਂ ਹਨ। ਆਓ ਜਾਣਦੇ ਹਾਂ ਕਿ ਕਿਹੜਾ ਇਲੈਕਟ੍ਰਿਕ ਟੂ-ਵ੍ਹੀਲਰ 'ਤੇ ਕਿੰਨੇ ਰੁਪਏ ਘੱਟ ਹੋਏ ਹਨ।
2/6

Revolt RV 400: ਰਿਵੋਲਟ ਮੋਟਰਜ਼ ਨੇ Revolt RV 400 ਦੀ ਕੀਮਤ ਨੂੰ 28,200 ਰੁਪਏ ਘਟਾ ਦਿੱਤਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 62,599 ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 90,799 ਰੁਪਏ ਐਕਸ-ਸ਼ੋਅਰੂਮ ਸੀ। ਇਸ 'ਚ ਕੰਪਨੀ ਨੇ 5kW ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਹੈ। ਇਸ ਇਲੈਕਟ੍ਰਿਕ ਬਾਈਕ ਵਿਚ ਤਿੰਨ ਰਾਈਡਿੰਗ ਮੋਡ ਦਿੱਤੇ ਗਏ ਹਨ ਜਿਸ ਵਿੱਚ ਈਕੋ, ਨਾਰਮਲ ਤੇ ਸਪੋਰਟ ਸ਼ਾਮਲ ਹਨ। ਇਸ 'ਤੇ ਕੰਪਨੀ ਅੱਠ ਸਾਲ ਜਾਂ 1.5 ਲੱਖ ਕਿਲੋਮੀਟਰ ਤੱਕ ਦੀ ਵਾਰੰਟੀ ਦੇ ਰਹੀ ਹੈ।
Published at : 29 Jun 2021 02:32 PM (IST)
ਹੋਰ ਵੇਖੋ





















